Lok Sabha Elections: 889 ਉਮੀਦਵਾਰ, 58 ਸੀਟਾਂ ਤੇ 8 ਸੂਬੇ ਛੇਵੇਂ ਪੜਾਅ ਲਈ ਪ੍ਰਚਾਰ ਖ਼ਤਮ | lok sabha election 2024 phase 6 polls voting campaign end today evening know full detail in punjabi Punjabi news - TV9 Punjabi

Lok Sabha Elections: 889 ਉਮੀਦਵਾਰ, 58 ਸੀਟਾਂ ਤੇ 8 ਸੂਬੇ ਛੇਵੇਂ ਪੜਾਅ ਲਈ ਪ੍ਰਚਾਰ ਖ਼ਤਮ

Updated On: 

24 May 2024 06:41 AM

ਛੇਵੇਂ ਪੜਾਅ ਲਈ ਚੋਣ ਪ੍ਰਚਾਰ ਰੁਕ ਗਿਆ ਹੈ। ਚੋਣ ਪ੍ਰਚਾਰ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਲੋਕ ਸਭਾ ਹਲਕਿਆਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਬਾਹਰੀ ਵਰਕਰਾਂ ਅਤੇ ਅਧਿਕਾਰੀਆਂ ਦੇ ਆਉਣ ਤੇ ਪਾਬੰਦੀ ਰਹੇਗੀ। ਇਸ ਗੇੜ ਵਿੱਚ ਸਭ ਤੋਂ ਵੱਧ 223 ਉਮੀਦਵਾਰ ਹਰਿਆਣਾ ਵਿੱਚ ਹਨ ਅਤੇ ਘੱਟੋ-ਘੱਟ 20 ਉਮੀਦਵਾਰ ਜੰਮੂ-ਕਸ਼ਮੀਰ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿੱਚ ਹਨ।

Lok Sabha Elections: 889 ਉਮੀਦਵਾਰ, 58 ਸੀਟਾਂ ਤੇ 8 ਸੂਬੇ ਛੇਵੇਂ ਪੜਾਅ ਲਈ ਪ੍ਰਚਾਰ ਖ਼ਤਮ

ਲੋਕ ਸਭਾ ਚੋਣਾਂ

Follow Us On

ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। 25 ਮਈ ਨੂੰ ਹੋਣ ਵਾਲੀਆਂ ਵੋਟਾਂ ਸਬੰਧੀ ਚੋਣ ਸ਼ੋਰ ਅੱਜ ਯਾਨੀ ਵੀਰਵਾਰ ਸ਼ਾਮ 5 ਵਜੇ ਬੰਦ ਹੋ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ ਹੋਣਗੀਆਂ। ਚੋਣ ਕਮਿਸ਼ਨ ਅਤੇ ਪੁਲਿਸ ਵਿਭਾਗ ਵੋਟਿੰਗ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੇ ਹੋਏ ਹਨ।

ਛੇਵੇਂ ਗੇੜ ਵਿੱਚ 25 ਮਈ ਨੂੰ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਵੇਗੀ। ਇਸ ਗੇੜ ਵਿੱਚ ਕੁੱਲ 889 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਸ ਵਿੱਚ ਸਭ ਤੋਂ ਵੱਧ 223 ਉਮੀਦਵਾਰ ਹਰਿਆਣਾ ਵਿੱਚ ਹਨ ਅਤੇ ਘੱਟੋ-ਘੱਟ 20 ਉਮੀਦਵਾਰ ਜੰਮੂ-ਕਸ਼ਮੀਰ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿੱਚ ਹਨ।

ਉੱਤਰ ਪ੍ਰਦੇਸ਼

ਯੂਪੀ ਵਿੱਚ ਛੇਵੇਂ ਗੇੜ ਵਿੱਚ ਬਲਰਾਮਪੁਰ ਵਿਧਾਨ ਸਭਾ ਦੇ ਇਲਾਵਾ ਸੁਲਤਾਨਪੁਰ, ਸ਼ਰਾਵਸਤੀ, ਪ੍ਰਤਾਪਗੜ੍ਹ, ਫੂਲਪੁਰ, ਪ੍ਰਯਾਗਰਾਜ, ਡੁਮਰੀਆਗੰਜ, ਬਸਤੀ, ਅੰਬੇਡਕਰਨਗਰ, ਸੰਤ ਕਬੀਰਨਗਰ, ਜੌਨਪੁਰ, ਭਦੋਹੀ, ਲਾਲਗੰਜ, ਮਛਲੀਸ਼ਹਿਰ ਅਤੇ ਆਜ਼ਮਗੜ੍ਹ ਸੰਸਦੀ ਸੀਟਾਂ ਲਈ ਵੋਟਿੰਗ ਹੋਵੇਗੀ। ਇੱਥੇ ਸਵੇਰੇ ਸੱਤ ਤੋਂ ਛੇ ਵਜੇ ਤੱਕ ਵੋਟਿੰਗ ਹੋਵੇਗੀ। ਕੁੱਲ 162 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਬਿਹਾਰ

ਬਿਹਾਰ ‘ਚ ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਵਾਲਮੀਕੀਨਗਰ, ਸ਼ਿਵਹਰ, ਸੀਵਾਨ, ਵੈਸ਼ਾਲੀ, ਮਹਾਰਾਜਗੰਜ ਅਤੇ ਗੋਪਾਲਗੰਜ ‘ਚ ਵੋਟਿੰਗ ਹੋਵੇਗੀ। ਇੱਥੇ ਕੁੱਲ 86 ਉਮੀਦਵਾਰ ਮੈਦਾਨ ਵਿੱਚ ਹਨ।

ਹਰਿਆਣਾ

ਛੇਵੇਂ ਪੜਾਅ ‘ਚ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ‘ਤੇ ਇੱਕੋ ਸਮੇਂ ਵੋਟਿੰਗ ਹੋਵੇਗੀ। ਇੱਥੇ 223 ਉਮੀਦਵਾਰਾਂ ਨੇ ਚੋਣ ਲੜੀ ਹੈ। ਇਸ ਪੜਾਅ ‘ਚ ਹਿਸਾਰ, ਕਰਨਾਲ, ਅੰਬਾਲਾ, ਸੋਨੀਪਤ, ਕੁਰੂਕਸ਼ੇਤਰ, ਸਿਰਸਾ, ਰੋਹਤਕ, ਗੁੜਗਾਓਂ, ਭਿਵਾਨੀ-ਮਹੇਂਦਰਗੜ੍ਹ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ।

ਜੰਮੂ ਅਤੇ ਕਸ਼ਮੀਰ

ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ‘ਤੇ ਤੀਜੇ ਪੜਾਅ ‘ਚ ਵੋਟਿੰਗ ਹੋਣੀ ਸੀ। ਪਰ ਖਰਾਬ ਮੌਸਮ ਕਾਰਨ ਛੇਵੇਂ ਪੜਾਅ ਲਈ ਵੋਟਿੰਗ ਮੁਲਤਵੀ ਕਰ ਦਿੱਤੀ ਗਈ। ਅਨੰਤਨਾਗ ਵਿੱਚ 20 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਝਾਰਖੰਡ

ਝਾਰਖੰਡ ਦੀਆਂ ਰਾਂਚੀ, ਗਿਰੀਡੀਹ, ਧਨਬਾਦ ਅਤੇ ਜਮਸ਼ੇਦਪੁਰ ਲੋਕ ਸਭਾ ਸੀਟਾਂ ‘ਤੇ ਛੇਵੇਂ ਪੜਾਅ ‘ਚ ਚੋਣਾਂ ਹੋਣਗੀਆਂ। ਇੱਥੇ ਕੁੱਲ 93 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣ ਪਹੁੰਚੇ ਹਨ।

ਉੜੀਸਾ

ਓਡੀਸ਼ਾ ‘ਚ ਕੇਓਂਝਾਰ, ਸੰਬਲਪੁਰ, ਕਟਕ, ਢੇਂਕਨਾਲ, ਪੁਰੀ, ਭੁਵਨੇਸ਼ਵਰ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਇਨ੍ਹਾਂ ਸੀਟਾਂ ਲਈ 64 ਉਮੀਦਵਾਰ ਮੈਦਾਨ ਵਿੱਚ ਹਨ। ਇਸ ਚੋਣ ਵਿੱਚ ਸ਼ਾਮ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੰਬਲਪੁਰ ਦੇ ਕੁਚਿੰਦਾ ਅਤੇ ਰਾਇਰਾਖੋਲ ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਹੋਵੇਗੀ। ਦੇਵਗੜ੍ਹ ਵਿਧਾਨ ਸਭਾ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਬਾਕੀ ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

ਪੱਛਮੀ ਬੰਗਾਲ

ਪੱਛਮੀ ਬੰਗਾਲ ‘ਚ ਘਾਟਲ, ਤਮਲੂਕ, ਕਾਂਠੀ, ਪੁਰੂਲੀਆ, ਝਾਰਗ੍ਰਾਮ, ਮੇਦਿਨੀਪੁਰ, ਬਾਂਕੁਰਾ, ਬਿਸ਼ਨੂਪੁਰ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਇਨ੍ਹਾਂ ਸੀਟਾਂ ‘ਤੇ ਕੁੱਲ 79 ਉਮੀਦਵਾਰ ਚੋਣ ਲੜ ਰਹੇ ਹਨ।

Exit mobile version