BSP ਉਮੀਦਵਾਰ ਸੁਰਿੰਦਰ ਕੰਬੋਜ 'ਤੇ ਮਾਮਲਾ ਦਰਜ, ਵੋਟਿੰਗ ਕਰਦੇ ਦਾ ਵੀਡੀਓ ਹੋਇਆ ਵਾਇਰਲ | Lok sabha election 2024 Ferozpur Fir on BSP Candidate Surender Kamboj know full detail in punjabi Punjabi news - TV9 Punjabi

BSP ਉਮੀਦਵਾਰ ਸੁਰਿੰਦਰ ਕੰਬੋਜ ‘ਤੇ ਮਾਮਲਾ ਦਰਜ, ਵੋਟਿੰਗ ਕਰਦੇ ਦਾ ਵੀਡੀਓ ਹੋਇਆ ਵਾਇਰਲ

Updated On: 

01 Jun 2024 13:45 PM

BSP Candidate Surender Kamboj: ਵੀਡੀਓ ਦੇ ਅਧਾਰ 'ਤੇ ਉਮੀਦਵਾਰ ਸੁਰਿੰਦਰ ਕੰਬੋਜ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਆਈਪੀਸੀ ਦੀ ਧਾਰਾ 171ਐਫ ਲੋਕ ਪ੍ਰਤੀਨਿਧਤਾ ਐਕਟ 1951 ਦੀ ਤਹਿਤ ਦਰਜ ਕੀਤਾ ਗਿਆ ਹੈ। ਇਸ 'ਚ ਧਾਰਾ 126 ਅਤੇ 132 ਦੇ ਅਨੁਸਾਰ ਕਾਰਵਾਈ ਕੀਤੀ ਹੈ।

BSP ਉਮੀਦਵਾਰ ਸੁਰਿੰਦਰ ਕੰਬੋਜ ਤੇ ਮਾਮਲਾ ਦਰਜ, ਵੋਟਿੰਗ ਕਰਦੇ ਦਾ ਵੀਡੀਓ ਹੋਇਆ ਵਾਇਰਲ

BSP ਉਮੀਦਵਾਰ ਸੁਰਿੰਦਰ ਕੰਬੋਜ 'ਤੇ ਮਾਮਲਾ ਦਰਜ

Follow Us On

BSP Candidate Surender Kamboj: ਪੰਜਾਬ ‘ਚ ਲੋਕਸਭਾ ਚੋਣ ਨੂੰ ਲੈ ਕੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਤੇ ਇਲਜ਼ਾਮ ਹਨ ਕਿ ਸਵੇਰੇ ਉਨ੍ਹਾਂ ਨੇ ਪੋਲਿੰਗ ਸਟੇਸ਼ਨ ਤੇ ਕਿਸੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਵੋਟਿੰਗ ਤੇ ਈਵੀਐਮ ਦੀ ਵੀਡੀਓ ਬਣਾਈ ਹੈ ਅਤੇ ਇਸ ਨੂੰ ਵਾਇਰਲ ਕੀਤਾ ਹੈ। ਇਹ ਵੀਡੀਓ ਪੋਲਿੰਗ ਸਟੇਸ਼ਨ 97 ਪਿੰਡ ਜੀਵਾ ਰਾਏ, ਪੀਐਸ ਗੁਰੂਹਰਸਹਾਏ ਦੀ ਦੱਸੀ ਜਾ ਰਹੀ ਹੈ।

ਇਸ ਵੀਡੀਓ ਦੇ ਅਧਾਰ ‘ਤੇ ਉਮੀਦਵਾਰ ਸੁਰਿੰਦਰ ਕੰਬੋਜ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਆਈਪੀਸੀ ਦੀ ਧਾਰਾ 171ਐਫ ਲੋਕ ਪ੍ਰਤੀਨਿਧਤਾ ਐਕਟ 1951 ਦੀ ਤਹਿਤ ਦਰਜ ਕੀਤਾ ਗਿਆ ਹੈ। ਇਸ ‘ਚ ਧਾਰਾ 126 ਅਤੇ 132 ਦੇ ਅਨੁਸਾਰ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਚ ਅੱਜ 57 ਸੀਟਾਂ ਤੇ ਵੋਟਿੰਗ, ਮੈਦਾਨ ਚ PM ਮੋਦੀ, ਕੰਗਨਾ ਅਤੇ ਚੰਨੀ ਸਮੇਤ ਕਈ 11 ਮਸ਼ਹੂਰ ਹਸਤੀਆਂ

ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੀ ਵੋਟ ਪਾਉਣ ਸਮੇਂ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਸੁਰਿੰਦਰ ਕੰਬੋਜ ਈਵੀਐਮ ਦਿਖਾਉਂਦੇ ਹੋਏ ਆਪਣੀ ਵੋਟ ਪਾਉਂਦੇ ਹੋਏ ਨਜ਼ਰ ਆਏ ਸਨ। ਜਗਦੀਪ ਸਿੰਘ ਗੋਲਡੀ ਕੰਬੋਜ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਸੁਰਿੰਦਰ ਕੰਬੋਜ ਦੇ ਪੁੱਤਰ ਹਨ। ਸੁਰਿੰਦਰ ਕੰਬੋਜ ਬਸਪਾ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜ ਰਹੇ ਹਨ।

Exit mobile version