ਹਰਿਆਣਾ ਕਾਂਗਰਸ 'ਚ ALL IS WELL, ਧੀ ਦੀ ਟਿਕਟ ਰੱਦ ਹੋਣ 'ਤੇ ਕਿਰਨ ਚੌਧਰੀ ਦਾ ਭਾਵੁਕ ਸੰਦੇਸ਼ | Kiran Choudhry tweet her Daughter Shruti Ticket Cancel know in Punjabi Punjabi news - TV9 Punjabi

ਹਰਿਆਣਾ ਕਾਂਗਰਸ ‘ਚ ALL IS WELL, ਧੀ ਦੀ ਟਿਕਟ ਰੱਦ ਹੋਣ ‘ਤੇ ਕਿਰਨ ਚੌਧਰੀ ਦਾ ਭਾਵੁਕ ਸੰਦੇਸ਼

Published: 

27 Apr 2024 18:50 PM

ਹਰਿਆਣਾ ਕਾਂਗਰਸ ਆਗੂ ਕਿਰਨ ਚੌਧਰੀ ਦੀ ਧੀ ਸ਼ਰੂਤੀ ਚੌਧਰੀ ਨੂੰ ਭਿਵਾਨੀ-ਮਹੇਂਦਰਗੜ੍ਹ ਸੀਟ ਤੋਂ ਟਿਕਟ ਨਹੀਂ ਮਿਲੀ। ਇਸ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਹਾਲਾਂਕਿ ਐਕਸ (ਪਹਿਲਾਂ ਟਵਿੱਟਰ) 'ਤੇ ਟਵੀਟ ਕਰਕੇ ਉਸ ਨੇ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਹੈ।

ਹਰਿਆਣਾ ਕਾਂਗਰਸ ਚ ALL IS WELL, ਧੀ ਦੀ ਟਿਕਟ ਰੱਦ ਹੋਣ ਤੇ ਕਿਰਨ ਚੌਧਰੀ ਦਾ ਭਾਵੁਕ ਸੰਦੇਸ਼

ਕਿਰਨ ਚੌਧਰੀ

Follow Us On

ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ‘ਤੇ 25 ਮਈ ਨੂੰ ਚੋਣਾਂ ਹੋਣੀਆਂ ਹਨ। ਇਸ ਕਾਰਨ ਕਾਂਗਰਸ ਨੇ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਜਿਸ ਤੋਂ ਬਾਅਦ ਪਾਰਟੀ ਨੇਤਾ ਕਿਰਨ ਚੌਧਰੀ ਦੀ ਧੀ ਸ਼ਰੂਤੀ ਚੌਧਰੀ ਨੂੰ ਭਿਵਾਨੀ-ਮਹੇਂਦਰਗੜ੍ਹ ਸੀਟ ਤੋਂ ਟਿਕਟ ਨਹੀਂ ਮਿਲੀ। ਇਸ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਅਤੇ ਲਗਾਤਾਰ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ‘ਚ ਸ਼ਾਮਲ ਹੋ ਸਕਦੀ ਹੈ।

ਹਾਲਾਂਕਿ ਹੁਣ ਇਹ ਸਾਰੀਆਂ ਕਿਆਸਅਰਾਈਆਂ ਖਤਮ ਹੋ ਗਈਆਂ ਹਨ। ਹਰਿਆਣਾ ਕਾਂਗਰਸ ਦੀ ਸੀਨੀਅਰ ਆਗੂ ਅਤੇ ਬੰਸੀਲਾਲ ਪਰਿਵਾਰ ਦੀ ਨੂੰਹ ਕਿਰਨ ਚੌਧਰੀ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦਾ ਫੈਸਲਾ ਸਰਵਉੱਚ ਹੈ। ਪਾਰਟੀ ਜਿਸ ਵੀ ਉਮੀਦਵਾਰ ਨੂੰ ਚੁਣੇਗੀ, ਉਸ ਦਾ ਪੂਰਾ ਸਮਰਥਨ ਕੀਤਾ ਜਾਵੇਗਾ।

ਇਸ ਮੁਲਾਕਾਤ ਤੋਂ ਬਾਅਦ ਕਿਰਨ ਚੌਧਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਭਾਵੁਕ ਪੋਸਟ ਕੀਤੀ ਅੱਜ ਭਿਵਾਨੀ ਨਿਵਾਸ ‘ਤੇ ਆਏ ਜੋਸ਼ੀਲੇ ਅਤੇ ਮਿਹਨਤੀ ਵਰਕਰਾਂ ਨਾਲ ਮੁਲਾਕਾਤ ਕੀਤੀ। ਮਰਹੂਮ ਚੌ. ਬੰਸੀਲਾਲ ਜੀ ਅਤੇ ਮਰਹੂਮ ਚੌ. ਸੁਰਿੰਦਰ ਸਿੰਘ ਜੀ ਨੇ ਹਰਿਆਣਾ ਦੇ ਸਰਬਪੱਖੀ ਵਿਕਾਸ ਅਤੇ ਭਿਵਾਨੀ ਦੀ ਤਰੱਕੀ ਲਈ ਜੋ ਸੁਪਨਾ ਦੇਖਿਆ ਸੀ, ਅਸੀਂ ਉਸ ਨੂੰ ਜ਼ਰੂਰ ਪੂਰਾ ਕਰਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਲਾਕਾਤ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਟਿਕਟ ਲਈ ਕਰ ਰਹੇ ਸੀ ਲਾਬਿੰਗ

ਕਾਂਗਰਸ ਪਾਰਟੀ ਨੇ ਸਾਬਕਾ ਸੰਸਦ ਮੈਂਬਰ ਸ਼ਰੁਤੀ ਚੌਧਰੀ ਦੀ ਧੀ ਕਿਰਨ ਚੌਧਰੀ ਦੀ ਟਿਕਟ ਰੱਦ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ਇਸ ਵਾਰ ਕਾਂਗਰਸ ਨੇ ਰਾਓ ਦਾਨ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਸੀ। ਜਦੋਂ ਕਿ ਪਿਛਲੇ ਕਈ ਦਿਨਾਂ ਤੋਂ ਕਿਰਨ ਚੌਧਰੀ ਆਪਣੀ ਧੀ ਦੀ ਟਿਕਟ ਲਈ ਲਾਬਿੰਗ ਕਰ ਰਹੀ ਸੀ।

ਇਹ ਵੀ ਪੜ੍ਹੋ: ਕਾਂਗਰਸ ਦੀ ਇੱਕ ਹੋਰ ਸੂਚੀ ਜਾਰੀ, ਰੋਹਤਕ ਤੋਂ ਦੀਪੇਂਦਰ ਹੁੱਡਾ, ਸਿਰਸਾ ਤੋਂ ਕੁਮਾਰੀ ਸ਼ੈਲਜਾ ਨੂੰ ਦਿੱਤੀ ਟਿਕਟ

9 ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ

ਹਾਲ ਹੀ ਵਿੱਚ ਕਾਂਗਰਸ ਨੇ ਆਪਣੇ ਕੋਟੇ ਦੀਆਂ 9 ਵਿੱਚੋਂ ਅੱਠ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਚੌਧਰੀ ਬਿਜੇਂਦਰ ਸਿੰਘ ਨੂੰ ਟਿਕਟ ਨਹੀਂ ਦਿੱਤੀ ਗਈ। ਹਰਿਆਣਾ ਵਿੱਚ ਕੁੱਲ 10 ਲੋਕ ਸਭਾ ਸੀਟਾਂ ਹਨ ਜਿਨ੍ਹਾਂ ਲਈ 25 ਮਈ ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ 10 ਸੀਟਾਂ ‘ਚੋਂ 9 ਸੀਟਾਂ ‘ਤੇ ਕਾਂਗਰਸ ਅਤੇ ਇੱਕ ਸੀਟ ‘ਤੇ ਆਮ ਆਦਮੀ ਪਾਰਟੀ ਚੋਣ ਲੜ ਰਹੀ ਹੈ।

Exit mobile version