ਬੀਜੇਪੀ ਨੇ ਲੱਦਾਖ ਤੋਂ ਜਾਮਯਾਂਗ ਨਾਮਗਿਆਲ ਦੀ ਕੱਟੀ ਟਿਕਟ, ਨਵੇਂ ਚਿਹਰੇ 'ਤੇ ਦਾਅ | jamyang-tsering-namgyal- ticket cut by bjp from-ladakh-chanceto-new-face know full detail in punjabi Punjabi news - TV9 Punjabi

ਜਾਮਯਾਂਗ ਸੇਰਿੰਗ ਨਾਮਗਿਆਲ ਦੀ ਕੱਟੀ ਟਿਕਟ, ਬੀਜੇਪੀ ਨੇ ਲੱਦਾਖ ਤੋਂ ਨਵੇਂ ਚਿਹਰੇ ‘ਤੇ ਖੇਡਿਆ ਦਾਅ

Updated On: 

23 Apr 2024 16:33 PM

BJP Ticket to New Face in Ladakh: ਭਾਜਪਾ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ 'ਚ ਕਿਸਮਤ ਅਜ਼ਮਾਉਣ ਜਾ ਰਹੇ ਤਾਸ਼ੀ ਗਿਆਲਸਨ 'ਤੇ ਦਾਅ ਖੇਡਿਆ ਹੈ। ਤਾਸ਼ੀ ਗਿਆਲਸਨ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ ਦੀ ਚੇਅਰਮੈਨ ਅਤੇ ਸਹਿ-ਮੁੱਖ ਕਾਰਜਕਾਰੀ ਕੌਂਸਲਰ ਹੈ।

ਜਾਮਯਾਂਗ ਸੇਰਿੰਗ ਨਾਮਗਿਆਲ ਦੀ ਕੱਟੀ ਟਿਕਟ, ਬੀਜੇਪੀ ਨੇ ਲੱਦਾਖ ਤੋਂ ਨਵੇਂ ਚਿਹਰੇ ਤੇ ਖੇਡਿਆ ਦਾਅ

ਜਾਮਯਾਂਗ ਸੇਰਿੰਗ ਨਾਮਗਿਆਲ

Follow Us On

ਭਾਰਤੀ ਜਨਤਾ ਪਾਰਟੀ ਨੇ ਲੱਦਾਖ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨਾਮਗਿਆਲ ਦੀ ਟਿਕਟ ਕੱਟ ਦਿੱਤੀ ਹੈ। ਇੱਥੋਂ ਭਾਜਪਾ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ‘ਚ ਕਿਸਮਤ ਅਜ਼ਮਾਉਣ ਜਾ ਰਹੇ ਤਾਸ਼ੀ ਗਿਆਲਸਨ ‘ਤੇ ਦਾਅ ਖੇਡਿਆ ਹੈ। ਤਾਸ਼ੀ ਗਿਆਲਸਨ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ ਦੇ ਚੇਅਰਮੈਨ ਅਤੇ ਸਹਿ-ਮੁੱਖ ਕਾਰਜਕਾਰੀ ਕੌਂਸਲਰ ਹਨ।

ਭਾਜਪਾ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 14ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਬੀਜੇਪੀ ਨੇ ਲੱਦਾਖ ਤੋਂ ਤਾਸ਼ੀ ਗਿਆਲਸਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਦੇ ਨਾਂ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਯਾਨੀ ਸੀਈਸੀ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਸੂਚੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਹੈੱਡਕੁਆਰਟਰ ਇੰਚਾਰਜ ਅਰੁਣ ਸਿੰਘ ਨੇ ਜਾਰੀ ਕੀਤੀ।

ਕੌਣ ਹਨ ਤਾਸ਼ੀ ਗਿਆਲਸਨ?

ਤਾਸ਼ੀ ਗਿਆਲਸਨ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਹਾਲਾਂਕਿ ਉਹ ਪਹਿਲੀ ਵਾਰ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। ਵਰਤਮਾਨ ਵਿੱਚ ਉਹ ਕੈਬਨਿਟ ਮੰਤਰੀ ਦੇ ਅਹੁਦੇ ‘ਤੇ ਹਨ ਅਤੇ ਪਹਾੜੀ ਵਿਕਾਸ ਕੌਂਸਲ ਦੇ ਕਾਰਜਕਾਰੀ ਕੌਂਸਲਰ ਹਨ। ਇਸ ਤੋਂ ਇਲਾਵਾ ਤਾਸ਼ੀ ਪੇਸ਼ੇ ਤੋਂ ਵਕੀਲ ਵੀ ਹਨ। ਇੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਨਾਲ ਸਬੰਧਤ ਇੰਡੀਆ ਅਲਾਇੰਸ ਦੇ ਉਮੀਦਵਾਰ ਨਾਵਾਂਗ ਰਿਗਜਿਨ ਜੋਰਾ ਨਾਲ ਹੈ।

ਇਹ ਵੀ ਪੜ੍ਹੋ – ਪੰਜਾਬ ਚ ਭਾਜਪਾ ਨੂੰ ਵੱਡਾ ਝਟਕਾ, ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ਚ ਸ਼ਾਮਲ

ਲੱਦਾਖ ‘ਚ 20 ਮਈ ਨੂੰ ਹੋਵੇਗੀ ਵੋਟਿੰਗ

ਲੱਦਾਖ ਵਿੱਚ ਪੰਜਵੇਂ ਪੜਾਅ ਤਹਿਤ 20 ਮਈ ਨੂੰ ਵੋਟਿੰਗ ਹੋਵੇਗੀ। ਇਸ ਦੇ ਲਈ ਨਾਮਜ਼ਦਗੀਆਂ ਦੀ ਆਖਰੀ ਮਿਤੀ 3 ਮਈ ਰੱਖੀ ਗਈ ਹੈ, ਜਦਕਿ ਉਮੀਦਵਾਰਾਂ ਨੂੰ 6 ਮਈ ਤੱਕ ਆਪਣੇ ਨਾਮ ਵਾਪਸ ਲੈਣ ਦਾ ਮੌਕਾ ਦਿੱਤਾ ਜਾਵੇਗਾ। ਉਮੀਦਵਾਰਾਂ ਨੂੰ 18 ਮਈ ਦੀ ਸ਼ਾਮ ਤੱਕ ਚੋਣ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਲਈ ਭਾਜਪਾ ਆਗੂ ਇੱਥੇ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਲੱਦਾਖ ਵਿੱਚ ਵੋਟਰਾਂ ਦੀ ਗਿਣਤੀ ਲਗਭਗ ਤਿੰਨ ਲੱਖ ਹੈ।

Exit mobile version