ਚੰਡੀਗੜ੍ਹ 'ਚ I.N.D.I.A ਦਾ ਲੋਕਲ ਮੈਨੀਫੈਸਟੋ ਹੋਵੇਗਾ ਜਾਰੀ, AAP-ਕਾਂਗਰਸ ਨੇ ਬਣਾਈ ਸਮੂਹਿਕ ਕਮੇਟੀ | INDI Alliance local manifesto for Chandigarh know in Punjabi Punjabi news - TV9 Punjabi

ਚੰਡੀਗੜ੍ਹ ‘ਚ I.N.D.I.A ਦਾ ਲੋਕਲ ਮੈਨੀਫੈਸਟੋ ਹੋਵੇਗਾ ਜਾਰੀ, AAP-ਕਾਂਗਰਸ ਨੇ ਬਣਾਈ ਸਮੂਹਿਕ ਕਮੇਟੀ

Published: 

26 Apr 2024 16:02 PM

ਮੈਨੀਫੈਸਟੋ ਦਾ ਫਾਰਮੈਟ ਤਿਆਰ ਕਰਨ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਸਾਂਝੀ ਕਮੇਟੀ ਵੀ ਬਣਾਈ ਗਈ ਹੈ। ਕਮੇਟੀ ਲੋਕਾਂ ਵੱਲੋਂ ਦਿੱਤੇ ਸੁਝਾਵਾਂ ਅਤੇ ਚੰਡੀਗੜ੍ਹ ਦੇ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਦਾ ਅਧਿਐਨ ਕਰ ਰਹੀ ਹੈ। ਕਮੇਟੀ ਮੈਂਬਰ ਸ਼ਹਿਰ ਦੇ ਵਪਾਰੀਆਂ, ਸਮਾਜਿਕ ਜਥੇਬੰਦੀਆਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰਕੇ ਸੁਝਾਅ ਮੰਗ ਰਹੇ ਹਨ।

ਚੰਡੀਗੜ੍ਹ ਚ I.N.D.I.A ਦਾ ਲੋਕਲ ਮੈਨੀਫੈਸਟੋ ਹੋਵੇਗਾ ਜਾਰੀ, AAP-ਕਾਂਗਰਸ ਨੇ ਬਣਾਈ ਸਮੂਹਿਕ ਕਮੇਟੀ

ਕਾਂਗਰਸ ਸਾਂਸਦ ਮਨੀਸ਼ ਤਿਵਾੜੀ

Follow Us On

ਚੰਡੀਗੜ੍ਹ ‘ਚ ਮੇਅਰ ਦਾ ਅਹੁਦਾ ਜਿੱਤਣ ਤੋਂ ਬਾਅਦ I.N.D.I.A. ਦਾ ਹਿੱਸਾ ਬਣੀਆਂ ਆਮ ਆਦਮੀ ਅਤੇ ਕਾਂਗਰਸ ਨੇ ਹੁਣ ਆਪਣਾ ਸਾਂਸਦ ਬਣਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇੱਕ ਪਾਸੇ ਦੋਵੇਂ ਪਾਰਟੀਆਂ ਦੇ ਆਗੂ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸਥਾਨਕ ਮੁੱਦਿਆਂ ‘ਤੇ ਚੋਣ ਮੈਨੀਫੈਸਟੋ ਵੀ ਤਿਆਰ ਕੀਤਾ ਜਾ ਰਿਹਾ ਹੈ। ਮੈਨੀਫੈਸਟੋ ਵਿੱਚ ਉਹ ਸਾਰੇ ਮੁੱਦੇ ਸ਼ਾਮਲ ਹੋਣਗੇ ਜਿਨ੍ਹਾਂ ਕਾਰਨ ਲੋਕਾਂ ਨੂੰ ਸਾਲਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਚੋਣ ਮਨੋਰਥ ਪੱਤਰ ਦੀ ਮਦਦ ਨਾਲ ਦੋਵੇਂ ਪਾਰਟੀਆਂ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ। ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਸਹਿ-ਇੰਚਾਰਜ ਸੰਨੀ ਆਹਲੂਵਾਲੀਆ ਦਾ ਕਹਿਣਾ ਹੈ ਕਿ ਚੋਣ ਮਨੋਰਥ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਨਾਮਜ਼ਦਗੀ ਪ੍ਰਕਿਰਿਆ ਪੂਰੀ ਹੁੰਦੇ ਹੀ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ। ਇਹ ਪੂਰੀ ਤਰ੍ਹਾਂ ਸਥਾਨਕ ਮੁੱਦਿਆਂ ‘ਤੇ ਆਧਾਰਿਤ ਹੋਵੇਗਾ।

ਸਥਾਨਕ ਮੁੱਦਿਆਂ ਦਾ ਕੀਤਾ ਜਾ ਰਿਹਾ ਅਧਿਐਨ

ਮੈਨੀਫੈਸਟੋ ਦਾ ਫਾਰਮੈਟ ਤਿਆਰ ਕਰਨ ਲਈ ਦੋਵਾਂ ਪਾਰਟੀਆਂ ਵੱਲੋਂ ਸਾਂਝੀ ਕਮੇਟੀ ਵੀ ਬਣਾਈ ਗਈ ਹੈ। ਕਮੇਟੀ ਲੋਕਾਂ ਵੱਲੋਂ ਦਿੱਤੇ ਸੁਝਾਵਾਂ ਅਤੇ ਚੰਡੀਗੜ੍ਹ ਦੇ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਦਾ ਅਧਿਐਨ ਕਰ ਰਹੀ ਹੈ। ਕਮੇਟੀ ਮੈਂਬਰ ਸ਼ਹਿਰ ਦੇ ਵਪਾਰੀਆਂ, ਸਮਾਜਿਕ ਜਥੇਬੰਦੀਆਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰਕੇ ਸੁਝਾਅ ਮੰਗ ਰਹੇ ਹਨ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੇ ਮੁੱਦਿਆਂ ਨੂੰ ਵੀ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਹਰ ਘਰ ਨੂੰ ਵੀਹ ਹਜ਼ਾਰ ਲੀਟਰ ਮੁਫਤ ਪਾਣੀ, ਚੰਡੀਗੜ੍ਹ ਵਿੱਚ ਮੁਫਤ ਪਾਰਕਿੰਗ ਅਤੇ ਮੁਫਤ ਬਿਜਲੀ ਦੇਣ ਵਰਗੇ ਵਾਅਦੇ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਕੇਜਰੀਵਾਲ ਨੇ SC ਤੋਂ ਕੀਤੀ ਛੇਤੀ ਸੁਣਵਾਈ ਦੀ ਮੰਗ, ਕੋਰਟ ਨੇ ਕਿਹਾ ਈਮੇਲ ਭੇਜੋ, ਵਿਚਾਰ ਕਰਾਂਗੇ

ਭਾਜਪਾ ਦੇ ਮਤਾ ਪੱਤਰ ‘ਚ ਸਥਾਨਕ ਮੁੱਦਾ ਨਜ਼ਰ ਨਹੀਂ ਆ ਰਿਹਾ

ਭਾਜਪਾ ਨੇ ਬੁੱਧਵਾਰ ਨੂੰ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਸੀ ਪਰ ਭਾਜਪਾ ਵੱਲੋਂ ਲੋਕਲ ਫਾਰ ਵੋਕਲ ਦੀ ਗੱਲ ਕਰਨ ਵਾਲੇ ਮਤੇ ਅਤੇ ਵੱਡੇ ਐਲਾਨ ਘੱਟ ਸਨ। ਲੋਕਾਂ ਨੂੰ ਆਸ ਸੀ ਕਿ ਭਾਜਪਾ ਆਪਣੇ ਚੋਣ ਮੈਨੀਫੈਸਟੋ ਵਿੱਚ ਸਾਲਾਂ ਤੋਂ ਲਟਕਦੇ ਆ ਰਹੇ ਕਈ ਮੁੱਦਿਆਂ ਨੂੰ ਹੱਲ ਕਰਨ ਦਾ ਦਾਅਵਾ ਕਰੇਗੀ। ਦੂਜੇ ਕਾਂਗਰਸ ਦੇ ਸੂਬਾ ਪ੍ਰਧਾਨ ਐਚ.ਐਸ.ਲੱਕੀ ਦਾ ਕਹਿਣਾ ਹੈ ਕਿ ਅਸੀਂ ਭਾਜਪਾ ਦੇ ਚੋਣ ਮਨੋਰਥ ਪੱਤਰ ‘ਤੇ ਵਿਚਾਰ ਕਰ ਰਹੇ ਹਾਂ। ਜਲਦ ਹੀ ਉਸ ਦਾ ਰਾਜ਼ ਬੇਨਕਾਬ ਹੋ ਜਾਵੇਗਾ।

Exit mobile version