26 ਅਪ੍ਰੈਲ ਨੂੰ ਦੂਜੇ ਪੜਾਅ ਲਈ ਪੋਲਿੰਗ, 13 ਸੂਬਿਆਂ ਦੀਆਂ 89 ਲੋਕ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ | How many constituencies were there in lok sabha election 2024 phase 2 polls voting on 26th April check details in punjabi Punjabi news - TV9 Punjabi

26 ਅਪ੍ਰੈਲ ਨੂੰ ਦੂਜੇ ਪੜਾਅ ਲਈ ਪੋਲਿੰਗ, 13 ਸੂਬਿਆਂ ਦੀਆਂ 89 ਲੋਕ ਸਭਾ ਸੀਟਾਂ ‘ਤੇ ਹੋਵੇਗੀ ਵੋਟਿੰਗ

Updated On: 

25 Apr 2024 07:51 AM

Lok Sabha Election 2024: ਇਸ ਪੜਾਅ ਵਿੱਚ ਜਿਨ੍ਹਾਂ 13 ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਰਾਜਸਥਾਨ, ਤ੍ਰਿਪੁਰਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਸ਼ਾਮਲ ਹਨ। ਦੂਜੇ ਗੇੜ ਦੀਆਂ ਚੋਣਾਂ ਲਈ ਜੇਕਰ ਰਾਜ-ਵਾਰ ਸੀਟਾਂ 'ਤੇ ਨਜ਼ਰ ਮਾਰੀਏ ਤਾਂ ਅਸਾਮ 'ਚ 5, ਬਿਹਾਰ 'ਚ 5, ਛੱਤੀਸਗੜ੍ਹ 'ਚ 3, ਕਰਨਾਟਕ 'ਚ 14, ਕੇਰਲ 'ਚ 20, ਮੱਧ ਪ੍ਰਦੇਸ਼ 'ਚ 7, ਮਹਾਰਾਸ਼ਟਰ 'ਚ 8, ਮਣੀਪੁਰ 'ਚ 13 ਸੀਟਾਂ ਹਨ।

26 ਅਪ੍ਰੈਲ ਨੂੰ ਦੂਜੇ ਪੜਾਅ ਲਈ ਪੋਲਿੰਗ, 13 ਸੂਬਿਆਂ ਦੀਆਂ 89 ਲੋਕ ਸਭਾ ਸੀਟਾਂ ਤੇ ਹੋਵੇਗੀ ਵੋਟਿੰਗ

ਲੋਕ ਸਭਾ ਚੋਣਾਂ

Follow Us On

Lok Sabha Election 2024: ਚੋਣ ਕਮਿਸ਼ਨ ਨੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਵਿੱਚ ਕੁੱਲ 7 ਪੜਾਵਾਂ ਵਿੱਚ ਚੋਣਾਂ ਹੋਣਗੀਆਂ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਪਹਿਲੇ ਪੜਾਅ ਲਈ 19 ਅਪ੍ਰੈਲ ਨੂੰ ਵੋਟਿੰਗ ਹੋਈ ਸੀ, ਜਦਕਿ ਦੂਜੇ ਪੜਾਅ ਲਈ 26 ਅਪ੍ਰੈਲ ਨੂੰ ਕੁੱਲ 13 ਰਾਜਾਂ ਦੀਆਂ 89 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਪੜਾਅ ਲਈ ਨੋਟੀਫਿਕੇਸ਼ਨ 28 ਮਾਰਚ ਨੂੰ ਜਾਰੀ ਕੀਤਾ ਗਿਆ ਸੀ। ਉਮੀਦਵਾਰ 4 ਅਪ੍ਰੈਲ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। 5 ਅਪ੍ਰੈਲ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 8 ਅਪ੍ਰੈਲ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।

ਇਸ ਪੜਾਅ ਵਿੱਚ ਜਿਨ੍ਹਾਂ 13 ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਰਾਜਸਥਾਨ, ਤ੍ਰਿਪੁਰਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਸ਼ਾਮਲ ਹਨ। ਦੂਜੇ ਗੇੜ ਦੀਆਂ ਚੋਣਾਂ ਲਈ ਜੇਕਰ ਰਾਜ-ਵਾਰ ਸੀਟਾਂ ‘ਤੇ ਨਜ਼ਰ ਮਾਰੀਏ ਤਾਂ ਅਸਾਮ ‘ਚ 5, ਬਿਹਾਰ ‘ਚ 5, ਛੱਤੀਸਗੜ੍ਹ ‘ਚ 3, ਕਰਨਾਟਕ ‘ਚ 14, ਕੇਰਲ ‘ਚ 20, ਮੱਧ ਪ੍ਰਦੇਸ਼ ‘ਚ 7, ਮਹਾਰਾਸ਼ਟਰ ‘ਚ 8, ਮਣੀਪੁਰ ‘ਚ 13 ਸੀਟਾਂ ਹਨ। ਰਾਜਸਥਾਨ, ਤ੍ਰਿਪੁਰਾ ‘ਚ ਦੀ 1, ਉੱਤਰ ਪ੍ਰਦੇਸ਼ ਦੀ 8, ਪੱਛਮੀ ਬੰਗਾਲ ਦੀ 3 ਅਤੇ ਜੰਮੂ-ਕਸ਼ਮੀਰ ਦੀ 1 ਲੋਕ ਸਭਾ ਸੀਟ ‘ਤੇ ਚੋਣਾਂ ਹੋਣਗੀਆਂ।

ਇਹ ਵੀ ਪੜ੍ਹੋ: ਚਰਨਜੀਤ ਸਿੰਘ ਚੰਨੀ ਨੇ ਬਾਗੀ ਆਗੂਆਂ ਨੂੰ ਘੇਰਿਆ, ਕਿਹਾ- 13 ਸੀਟਾਂ ਤੇ ਕਾਂਗਰਸ ਦੀ ਹੋਵੇਗੀ ਜਿੱਤ

ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰੁਣਾਚਲ ਪ੍ਰਦੇਸ਼, ਅੰਡੇਮਾਨ-ਨਿਕੋਬਾਰ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਦਮਨ ਟਾਪੂ, ਦਿੱਲੀ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਕੇਰਲ, ਲਕਸ਼ਦੀਪ, ਲੱਦਾਖ, ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਪੁਡੂਚੇਰੀ, ਸਿੱਕਮ, ਤਾਮਿਲਨਾਡੂ, ਪੰਜਾਬ, ਤੇਲੰਗਾਨਾ ਅਤੇ ਉਤਰਾਖੰਡ ਵਿੱਚ ਇੱਕ ਹੀ ਪੜਾਅ ਵਿੱਚ ਚੋਣਾਂ ਖਤਮ ਹੋਣਈਆਂ ਹਨ।

Exit mobile version