ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਭਾਜਪਾ ਵਿੱਚ ਸ਼ਾਮਿਲ, ਦਿੱਲੀ ਵਿੱਚ ਲਈ ਪਾਰਟੀ ਦੀ ਮੈਂਬਰਸ਼ਿਪ | Former Congress MLA from Sabo Talwandi Harminder Jassi joined BJP know full in punjabi Punjabi news - TV9 Punjabi

ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਭਾਜਪਾ ਵਿੱਚ ਸ਼ਾਮਿਲ, ਦਿੱਲੀ ਵਿੱਚ ਲਈ ਪਾਰਟੀ ਦੀ ਮੈਂਬਰਸ਼ਿਪ

Published: 

23 May 2024 19:09 PM

ਦੱਸ ਦੇਈਏ ਕਿ ਹਰਮਿੰਦਰ ਸਿੰਘ ਜੱਸੀ ਇਸ ਤੋਂ ਪਹਿਲਾਂ ਕਾਂਗਰਸ ਦੇ ਸਰਗਰਮ ਆਗੂ ਸਨ। ਬਠਿੰਡਾ ਦੇ ਤਲਵੰਡੀ ਸਾਬੋ ਵਿਧਾਨ ਸਭਾ ਤੋਂ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਤਲਵੰਡੀ ਸਾਬੋ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ। ਡੇਰਾ ਮੁਖੀ ਦਾ ਕਰੀਬੀ ਦੋਸਤ ਅਤੇ ਡੇਰੇ ਦਾ ਪ੍ਰੇਮੀ ਹੋਣ ਕਾਰਨ ਉਹਨਾਂ ਨੂੰ ਡੇਰੇ ਦਾ ਪੂਰਾ ਸਮਰਥਨ ਮਿਲਿਆ।

ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਭਾਜਪਾ ਵਿੱਚ ਸ਼ਾਮਿਲ, ਦਿੱਲੀ ਵਿੱਚ ਲਈ ਪਾਰਟੀ ਦੀ ਮੈਂਬਰਸ਼ਿਪ

ਭਾਜਪਾ ਵਿੱਚ ਸ਼ਾਮਿਲ ਹੋਣ ਸਮੇਂ ਹਰਮਿੰਦਰ ਜੱਸੀ

Follow Us On

ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ। ਜੱਸੀ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਰਾਜੀਵ ਚੰਦਰਸ਼ੇਖਰ ਨੇ ਜੱਸੀ ਨੂੰ ਗਲੇ ਵਿੱਚ ਭਾਜਪਾ ਦਾ ਪਟਕਾ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ।ਹਰਮਿੰਦਰ ਸਿੰਘ ਜੱਸੀ ਪੰਜਾਬ ਦੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਡੇਰਾ ਸੱਚਾ ਸੌਦਾ ਨਾਲ ਉਹਨਾਂ ਦੇ ਗਹਿਰੇ ਸਬੰਧ ਦੱਸੇ ਜਾਂਦੇ ਹਨ। ਉਹਨਾਂ ਦੇ ਦਿੱਲੀ ਵਿੱਚ ਭਾਜਪਾ ਦਾ ਪੱਲਾ ਫੜਿਆ।

ਦੱਸ ਦੇਈਏ ਕਿ ਹਰਮਿੰਦਰ ਸਿੰਘ ਜੱਸੀ ਇਸ ਤੋਂ ਪਹਿਲਾਂ ਕਾਂਗਰਸ ਦੇ ਸਰਗਰਮ ਆਗੂ ਸਨ। ਬਠਿੰਡਾ ਦੇ ਤਲਵੰਡੀ ਸਾਬੋ ਵਿਧਾਨ ਸਭਾ ਤੋਂ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਤਲਵੰਡੀ ਸਾਬੋ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ। ਡੇਰਾ ਮੁਖੀ ਦਾ ਕਰੀਬੀ ਦੋਸਤ ਅਤੇ ਡੇਰੇ ਦਾ ਪ੍ਰੇਮੀ ਹੋਣ ਕਾਰਨ ਉਸ ਨੂੰ ਡੇਰੇ ਦਾ ਪੂਰਾ ਸਮਰਥਨ ਮਿਲਿਆ। ਇਹਨਾਂ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਦਾ ਸਿਆਸੀ ਵਿੰਗ ਉਹਨਾਂ ਦੇ ਨਾਲ ਖੜ੍ਹਾ ਰਿਹਾ। ਹਾਲਾਂਕਿ, ਜੱਸੀ ਨੂੰ ਸਿਆਸੀ ਤੌਰ ਤੇ ਇਸ ਦਾ ਕੋਈ ਲਾਭ ਨਹੀਂ ਮਿਲਿਆ। ਕਿਉਂਕਿ ਉਸ ਨੂੰ AAP ਦੀ ਲਹਿਰ ਹਾਰ ਦਾ ਸਾਹਮਣਾ ਕਰਨਾ ਪਿਆ।

PM ਮੋਦੀ ਤੋਂ ਹਾਰ ਪ੍ਰਭਾਵਿਤ-ਜੱਸੀ

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਰਮਿੰਦਰ ਸਿੰਘ ਜੱਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਕਾਰਨ ਦੱਸਿਆ। ਹਰਮਿੰਦਰ ਸਿੰਘ ਨੇ ਕਿਹਾ, ”ਮੈਂ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਤੋਂ ਪ੍ਰੇਰਨਾ ਲੈ ਕੇ ਭਾਜਪਾ ਵਿੱਚ ਆਇਆ ਹਾਂ ਉਹਨਾਂ ਭਾਰਤ ਦਾ ਨਾਂ ਦੁਨੀਆ ‘ਚ ਉੱਚਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਵਿੱਚ ਜੋ ਅਕਸ ਬਣਾਇਆ ਹੈ, ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ।

ਇਹ ਵੀ ਪੜ੍ਹੋ- I.N.D.I.A ਗੱਠਜੋੜ ਵਾਲੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ, ਪਟਿਆਲਾ ਰੈਲੀ ਵਿੱਚ ਬੋਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ

3 ਵਾਰ ਚੋਣ ਹਾਰੇ ਜੱਸੀ

ਹਰਮਿੰਦਰ ਜੱਸੀ ਦੀ ਬੇਟੀ ਦਾ ਵਿਆਹ ਰਾਮ ਰਹੀਮ ਦੇ ਬੇਟੇ ਨਾਲ ਹੋਇਆ ਹੈ। ਇਸ ਕਾਰਨ ਉਹਨਾਂ ਦੇ ਡੇਰੇ ਨਾਲ ਕਾਫੀ ਨਜ਼ਦੀਕੀ ਸਬੰਧ ਹਨ। ਇਸ ਤੋਂ ਪਹਿਲਾਂ ਉਹ ਕਾਂਗਰਸ ਵਿੱਚ ਸਨ ਅਤੇ ਉਹਨਾਂ ਨੂੰ ਪਿਛਲੀਆਂ 3 ਵਿਧਾਨ ਸਭਾ ਚੋਣਾਂ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੀ ਵਾਰ ਵੀ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਤਿਆਰ ਹੋ ਗਏ। ਜਿਸ ਵਿੱਚ ਵੀ ਉਹਨਾਂ ਦੇ ਹੱਥ ਹਾਰ ਹੀ ਲੱਗੀ।

Exit mobile version