ਖੁਦ ਨੂੰ ਦੇਸ਼ ਭਗਤ ਕਹਿਣ ਵਾਲੇ ਐਕਸਰੇ ਤੋਂ ਡਰਦੇ ਹਨ...ਰਾਹੁਲ ਗਾਂਧੀ ਦਾ ਪੀਐਮ ਮੋਦੀ 'ਤੇ ਪਲਟਵਾਰ | congress rahual Gandhi on pm modi manifesto mangalsutra xray castism know full detail in punjabi Punjabi news - TV9 Punjabi

ਖੁਦ ਨੂੰ ਦੇਸ਼ ਭਗਤ ਕਹਿਣ ਵਾਲੇ ਐਕਸਰੇ ਤੋਂ ਡਰਦੇ ਹਨ…ਰਾਹੁਲ ਗਾਂਧੀ ਦਾ ਪੀਐਮ ਮੋਦੀ ‘ਤੇ ਪਲਟਵਾਰ

Updated On: 

24 Apr 2024 13:04 PM

Rahul Gandhi of PM Modi: ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਦੇਸ਼ ਭਗਤ ਕਹਿਣ ਵਾਲੇ ਐਕਸਰੇ ਤੋਂ ਡਰਦੇ ਹਨ। ਰਾਹੁਲ ਨੇ ਕਿਹਾ ਕਿ ਮੈਂ ਸਿਰਫ ਇਹ ਕਿਹਾ ਕਿ ਐਕਸਰੇ ਹੋਣਾ ਚਾਹੀਦਾ ਹੈ। ਸਾਰੇ ਖੜ੍ਹੇ ਹੋ ਗਏ ਅਤੇ ਕਹਿ ਰਹੇ ਹਨ ਕਿ ਦੇਸ਼ ਨੂੰ ਤੋੜਿਆ ਜਾ ਰਿਹਾ ਹੈ

ਖੁਦ ਨੂੰ ਦੇਸ਼ ਭਗਤ ਕਹਿਣ ਵਾਲੇ ਐਕਸਰੇ ਤੋਂ ਡਰਦੇ ਹਨ...ਰਾਹੁਲ ਗਾਂਧੀ ਦਾ ਪੀਐਮ ਮੋਦੀ ਤੇ ਪਲਟਵਾਰ

ਸੰਕੇਤਕ ਤਸਵੀਰ

Follow Us On

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਿੱਲੀ ਦੇ ਜਵਾਹਰ ਭਵਨ ਵਿੱਚ ਇੱਕ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਆਪਣੇ ਆਪ ਨੂੰ ਦੇਸ਼ ਭਗਤ ਕਹਿਣ ਵਾਲੇ ਐਕਸਰੇ ਤੋਂ ਡਰਦੇ ਹਨ। ਦਰਅਸਲ, ਪੀਐਮ ਮੋਦੀ ਨੇ ਚੋਣ ਰੈਲੀ ‘ਚ ਕਾਂਗਰਸ ਦੇ ਮੈਨੀਫੈਸਟੋ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਉਹ ਕਹਿੰਦੇ ਹਨ ਕਿ ਉਹ ਦੇਸ਼ ਦਾ ਐਕਸਰੇ ਕਰਨਗੇ। ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਦੀ ਜੀਵਨ ਭਰ ਦੀ ਬੱਚਤ ਖੋਹਣ ਲਈ ਸਰਵੇਖਣ ਕਰਵਾਏਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਤੁਹਾਡੀ ਜਾਇਦਾਦ ਖੋਹ ਕੇ ਲੋਕਾਂ ਵਿੱਚ ਵੰਡਣ ਦੀ ਸਾਜ਼ਿਸ਼ ਰਚ ਰਹੀ ਹੈ। ਜਦੋਂ ਮੈਂ ਉਸਦੀ ਰਾਜਨੀਤੀ ਉਜਾਗਰ ਕੀਤੀ ਤਾਂ ਉਹ ਇੰਨਾ ਨਰਾਜ ਹੋ ਗਏ ਕਿ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਕਾਂਗਰਸ ਤੋਂ ਜਾਣਨਾ ਚਾਹੁੰਦਾ ਹਾਂ ਕਿ ਉਹ ਸੱਚਾਈ ਤੋਂ ਇੰਨੇ ਡਰਦੇ ਕਿਉਂ ਹਨ।

ਪੀਐਮ ਮੋਦੀ ਦੇ ਇਸੇ ਬਿਆਨ ਤੇ ਪਲਟਰਵਾਰ ਕਰਦਿਆਂ ਰਾਹੁਲ ਗਾਂਧਨੀ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, ਜਿਵੇਂ ਮੈਂ ਜਾਤੀ ਜਨਗਣਨਾ ਦੀ ਗੱਲ ਕੀਤੀ, ਐਕਸਰੇ ਦੀ ਗੱਲ ਕੀਤੀ ਹਰ ਕੋਈ ਕਹਿਣ ਲੱਗੇ ਕਿ ਦੇਸ਼ ਵਿੱਚ ਜਾਤੀ ਨਹੀਂ ਹੈ। ਜੇਕਰ ਦੇਸ਼ ਵਿੱਚ ਜਾਤੀ ਨਹੀਂ ਹੈ ਤਾਂ ਤੁਸੀਂ ਓਬੀਸੀ ਕਿਵੇਂ ਹੋ। ਉਹ ਕਹਿੰਦੇ ਹਨ ਕਿ ਦੇਸ਼ ਵਿੱਚ ਦੋ ਹੀ ਜਾਤਾਂ ਹਨ। ਅਮੀਰ ਜਾਂ ਗਰੀਬ। ਮੈਂ ਕਹਿੰਦਾ ਹਾਂ ਕਿ ਜੇਕਰ ਤੁਸੀਂ ਅਮੀਰਾਂ ਗਰੀਬਾਂ ਨੂੰ ਵੰਡ ਦਿਓ ਤਾਂ ਤੁਹਾਨੂੰ ਗਰੀਬਾਂ ਦੀ ਸੂਚੀ ਵਿੱਚ ਓਬੀਸੀ ਅਤੇ ਐਸਸੀ-ਐਸਟੀ ਮਿਲਣਗੇ ਅਤੇ ਅਮੀਰਾਂ ਦੀ ਸੂਚੀ ਵਿੱਚ ਇੱਕ ਵੀ ਓਬੀਸੀ ਜਾਂ ਐਸਸੀ-ਐਸਟੀ ਨਹੀਂ ਮਿਲੇਗਾ।

ਰਾਹੁਲ ਗਾਂਧੀ ਨੇ ਹੋਰ ਕੀ ਕਿਹਾ?

ਰਾਹੁਲ ਗਾਂਧੀ ਨੇ ਕਿਹਾ ਕਿ ਮੀਡੀਆ ਵਿੱਚ ਮੇਰੇ ਬਾਰੇ ਕਿਹਾ ਜਾਂਦਾ ਹੈ ਕਿ ਮੈਨੂੰ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ। ਮੈਂ ਨੌਨ ਸੀਰੀਅਸ ਹਾਂ। ਮਨਰੇਗਾ, ਭੱਠਾ ਪਰਸੋਲ ਨੌਨ ਸੀਰੀਅਸ ਹੈ। ਅਮਿਤਾਭ ਬੱਚਨ, ਐਸ਼ਵਰਿਆ ਰਾਏ, ਵਿਰਾਟ ਕੋਹਲੀ ਗੰਭੀਰ ਹਨ। ਜਦੋਂ ਵੀ ਕੋਈ 90% ਦੀ ਗੱਲ ਕਰਦਾ ਹੈ ਤਾਂ ਉਹ ਨੌਨ ਸੀਰੀਅਸ ਹੋ ਜਾਂਦਾ ਹੈ।

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਜਾਤੀ ਜਨਗਣਨਾ ਅਤੇ ਸਮਾਜਿਕ ਨਿਆਂ ਮੇਰੇ ਲਈ ਕੋਈ ਮੁੱਦਾ ਨਹੀਂ, ਸਗੋਂ ਜੀਵਨ ਦਾ ਮਿਸ਼ਨ ਹੈ। ਜਾਤੀ ਜਨਗਣਨਾ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ। ਮੋਦੀ ਦਸ ਸਾਲਾਂ ਤੱਕ ਆਪਣੇ ਆਪ ਨੂੰ ਓਬੀਸੀ ਕਹਿੰਦੇ ਰਹੇ ਪਰ ਜਦੋਂ ਮੈਂ ਜਾਤੀ ਜਨਗਣਨਾ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਜਾਤ ਨਹੀਂ ਹੁੰਦੀ। ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਦਾ ਰਾਸ਼ਟਰਪਤੀ ਆਦਿਵਾਸੀ ਹੈ, ਹੈੱਡ ਆਫ ਦ ਸਟੇਟ ਹੈ। ਨਵੀਂ ਸੰਸਦ ਦਾ ਉਦਘਾਟਨ ਕਰਨ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਰਾਮ ਮੰਦਰ ਵਿੱਚ ਵੀ ਅਜਿਹਾ ਹੀ ਕੀਤਾ ਗਿਆ।

ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਜਾਤ ਵਿੱਚ ਕੋਈ ਦਿਲਚਸਪੀ ਨਹੀਂ ਹੈ। ਨਿਆਏ ਵਿੱਚ ਹਨ। 90 ਫੀਸਦੀ ਲੋਕਾਂ ਨਾਲ ਘੋਰ ਅਨਿਆਂ ਹੋ ਰਿਹਾ ਹੈ। ਪਤਾ ਨੀ ਕਿੰਨੀ ਬੇਇਨਸਾਫੀ ਹੋ ਰਹੀ ਹੈ। ਕਿੰਨੀ ਬੁਰੀ ਸੱਟ ਲੱਗੀ ਹੈ… ਐਕਸ-ਰੇ ਕਰਵਾ ਲਓ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।

ਇਹ ਵੀ ਪੜ੍ਹੋ – ਦੂਜੇ ਗੇੜ ਚ ਵੋਟਰਾਂ ਨੂੰ ਝੁਲਸਾਏਗੀ ਗਰਮੀ, ਜਾਣੋ ਕਿਹੜੇ ਸ਼ਹਿਰ ਚ ਅਲਰਟ ਜਾਰੀ

ਪ੍ਰਿਅੰਕਾ ਗਾਂਧੀ ਨੇ ਵੀ ਚੁੱਕੇ ਹਨ ਜਵਾਬ

ਰਾਹੁਲ ਗਾਂਧੀ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਵੀ ਪੀਐਮ ਮੋਦੀ ਨੂੰ ਜਵਾਬ ਦਿੱਤਾ ਸੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦਾ ਮੰਗਲਸੂਤਰ ਦੇਸ਼ ਲਈ ਕੁਰਬਾਨ ਕੀਤਾ ਗਿਆ ਹੋਇਆ। ਪ੍ਰਿਅੰਕਾ ਨੇ ਬੈਂਗਲੁਰੂ ‘ਚ ਇਕ ਚੋਣ ਰੈਲੀ ‘ਚ ਇਹ ਵੀ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੰਗਲਸੂਤਰ ਦੀ ਮਹੱਤਤਾ ਨੂੰ ਸਮਝਦੇ ਤਾਂ ਉਹ ਅਜਿਹੀਆਂ ਗੱਲਾਂ ਨਾ ਕਰਦੇ।

ਪ੍ਰਿਅੰਕਾ ਗਾਂਧੀ ਨੇ ਕਿਹਾ, ਜੇਕਰ ਪ੍ਰਧਾਨ ਮੰਤਰੀ ਮੰਗਲਸੂਤਰ ਦੀ ਮਹੱਤਤਾ ਨੂੰ ਸਮਝਦੇ ਤਾਂ ਅਜਿਹੀਆਂ ਗੱਲਾਂ ਨਾ ਕਰਦੇ.. ਕੀ ਕਾਂਗਰਸ ਨੇ 55 ਸਾਲਾਂ ਤੋਂ ਕਿਸੇ ਦਾ ਸੋਨਾ ਜਾਂ ਮੰਗਲਸੂਤਰ ਖੋਹਿਆ ਹੈ? ਜਦੋਂ ਦੇਸ਼ ਜੰਗ ਲੜ ਰਿਹਾ ਸੀ ਤਾਂ ਇੰਦਰਾ ਜੀ ਨੇ ਆਪਣੇ ਗਹਿਣੇ ਦੇਸ਼ ਨੂੰ ਦਿੱਤੇ ਸਨ। ਮੇਰੀ ਮਾਂ ਦਾ ਮੰਗਲਸੂਤਰ ਇਸ ਦੇਸ਼ ਲਈ ਕੁਰਬਾਨ ਹੋ ਗਿਆ।

Exit mobile version