ਅੰਮ੍ਰਿਤਸਰ 'ਚ ਸੀਐਮ ਮਾਨ ਦਾ ਰੋਡ ਸ਼ੋਅ, AAP ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿੱਚ ਕੀਤਾ ਪ੍ਰਚਾਰ | CM Mann road show in Amritsar campaigning for AAP candidate Kuldeep Dhaliwal know in Punjabi Punjabi news - TV9 Punjabi

ਅੰਮ੍ਰਿਤਸਰ ‘ਚ ਸੀਐਮ ਮਾਨ ਦਾ ਰੋਡ ਸ਼ੋਅ, AAP ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿੱਚ ਕੀਤਾ ਪ੍ਰਚਾਰ

Updated On: 

25 Apr 2024 22:37 PM

ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਦੀ ਹਾਲਤ ਇਹ ਬਣ ਗਈ ਹੈ ਕਿ ਹੁਣ ਉਹ ਆਮ ਆਦਮੀ ਪਾਰਟੀ ਵਾਂਗ ਗਾਰੰਟੀ ਦੇਣ ਲੱਗ ਪਈ ਹੈ। ਜਿੱਥੇ ਪਹਿਲਾਂ ਇਹ ਲੋਕ ਚੋਣ ਮੈਨੀਫੈਸਟੋ ਨੂੰ ਮਤਾ ਪੱਤਰ ਅਤੇ ਮੈਨੀਫੈਸਟੋ ਕਹਿੰਦੇ ਸਨ, ਹੁਣ ਇਨ੍ਹਾਂ ਨੂੰ ਗਾਰੰਟੀ ਕਹਿਣ ਲੱਗ ਪਏ ਹਨ।

ਅੰਮ੍ਰਿਤਸਰ ਚ ਸੀਐਮ ਮਾਨ ਦਾ ਰੋਡ ਸ਼ੋਅ, AAP ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿੱਚ ਕੀਤਾ ਪ੍ਰਚਾਰ

ਮੁੱਖ ਮੰਤਰੀ ਭਗਵੰਤ ਵੱਲੋਂ ਅੰਮ੍ਰਿਤਸਰ ਵਿੱਚ ਰੋਡ ਸ਼ੋਅ

Follow Us On

ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ। ਸੀਐਮ ਮਾਨ ਨੇ ਕਿਹਾ ਕਿ ਦੇਸ਼ ਵਿੱਚ ਭਾਰਤੀ ਗੱਠਜੋੜ ਦੀ ਸਰਕਾਰ ਬਣ ਰਹੀ ਹੈ। ਪਹਿਲੇ ਪੜਾਅ ਦੀਆਂ ਚੋਣਾਂ ਵਿੱਚ INDI ਗਠਜੋੜ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ ਅਤੇ ਦੂਜੇ ਪੜਾਅ ਵਿੱਚ ਹੋਣ ਵਾਲਿਆਂ ਚੋਣਾਂ ਵਿੱਚ ਵੀ INDI ਗਠਜੋੜ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ।

ਇਹ ਹੀ ਕਾਰਨ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਵੀ ਬਦਲ ਗਿਆ ਹੈ। ਪਹਿਲਾਂ ਉਹ 400 ਪਾਰ ਦਾ ਨਾਅਰਾ ਲਗਾਉਂਦੇ ਸਨ, ਹੁਣ ਕੁਝ ਦਿਨਾਂ ਤੋਂ ਉਨ੍ਹਾਂ ਦਾ ਨਾਅਰਾ ਸਥਿਰ ਸਰਕਾਰ ਬਣ ਗਿਆ ਹੈ।

ਭਾਜਪਾ ਦੀ ਜਿੱਤ ਦੀ ਕੋਈ ਗਾਰੰਟੀ ਨਹੀਂ : CM ਮਾਨ

ਭਾਜਪਾ ਦੀ ਹਾਲਤ ਇਹ ਬਣ ਗਈ ਹੈ ਕਿ ਹੁਣ ਉਹ ਆਮ ਆਦਮੀ ਪਾਰਟੀ ਵਾਂਗ ਗਾਰੰਟੀ ਦੇਣ ਲੱਗ ਪਈ ਹੈ। ਜਦਕਿ ਪਹਿਲਾਂ ਇਹ ਲੋਕ ਚੋਣ ਮੈਨੀਫੈਸਟੋ ਨੂੰ ਮਤਾ ਪੱਤਰ ਅਤੇ ਮੈਨੀਫੈਸਟੋ ਕਹਿੰਦੇ ਸਨ ਪਰ ਹੁਣ ਇਨ੍ਹਾਂ ਨੂੰ ਗਾਰੰਟੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਹੁਣ ਭਾਜਪਾ ਦੇ ਜਿੱਤਣ ਦੀ ਵੀ ਕੋਈ ਗਾਰੰਟੀ ਨਹੀਂ ਹੈ ਤਾਂ ਉਹ ਕੀ ਗਰੰਟੀ ਦੇ ਰਹੇ ਹਨ?

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲਸੂਤਰ ‘ਤੇ ਵੋਟਾਂ ਮੰਗਣ ਦੇ ਦਿੱਤੇ ਬਿਆਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪਿਛਲੇ 10 ਸਾਲਾਂ ਤੋਂ ਲਗਾਤਾਰ ਸੱਤਾ ‘ਤੇ ਕਾਬਜ਼ ਹੈ ਅਤੇ ਹੁਣ ਵੀ ਮੰਗਲਸੂਤਰ ਦੇ ਨਾਂ ‘ਤੇ ਵੋਟਾਂ ਮੰਗ ਰਿਹਾ ਹੈ, ਜੋ ਕਿ ਸ਼ਰਮਨਾਕ ਹੈ।

CM ਮਾਨ ਨੇ ਕੁਲਦੀਪ ਧਾਲੀਵਾਲ ਦੇ ਹੱਕ ‘ਚ ਕੱਢਿਆ ਰੋਡ ਸ਼ੋਅ

ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਅੰਮ੍ਰਿਤਸਰ ਪੁੱਜੇ ਸਨ। ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਧਾਲੀਵਾਲ ਨੇ ਕੈਬਨਿਟ ਮੰਤਰੀ ਬਣ ਕੇ ਜਿਸ ਤਰ੍ਹਾਂ ਲੋਕਾਂ ਲਈ ਕੰਮ ਕੀਤਾ ਹੈ, ਉਹ ਸਭ ਜਾਣਦੇ ਹਨ।

ਇਹ ਵੀ ਪੜ੍ਹੋ: ਗੁਰਦਾਸਪੁਰ ਚ ਤੋੜਿਆ ਮੁੱਖ ਮੰਤਰੀ ਦਾ ਸੁਰੱਖਿਆ ਘੇਰਾ: ਮੰਗ ਪੱਤਰ ਦੇਣ ਪਹੁੰਚਿਆ ਸ਼ਖਸ, ਸੁਰੱਖਿਆ ਨੇ ਰੋਕਣ ਦੀ ਕੀਤੀ ਕੋਸ਼ਿਸ਼

Exit mobile version