ਗੁਰਦਾਸਪੁਰ 'ਚ ਤੋੜਿਆ ਮੁੱਖ ਮੰਤਰੀ ਦਾ ਸੁਰੱਖਿਆ ਘੇਰਾ: ਮੰਗ ਪੱਤਰ ਦੇਣ ਪਹੁੰਚਿਆ ਸ਼ਖਸ, ਸੁਰੱਖਿਆ ਨੇ ਰੋਕਣ ਦੀ ਕੀਤੀ ਕੋਸ਼ਿਸ਼ | CM bhagwant Mann security cordon breached in Gurdaspur Know in Punjabi Punjabi news - TV9 Punjabi

ਗੁਰਦਾਸਪੁਰ ‘ਚ ਤੋੜਿਆ ਮੁੱਖ ਮੰਤਰੀ ਦਾ ਸੁਰੱਖਿਆ ਘੇਰਾ: ਮੰਗ ਪੱਤਰ ਦੇਣ ਪਹੁੰਚਿਆ ਸ਼ਖਸ, ਸੁਰੱਖਿਆ ਨੇ ਰੋਕਣ ਦੀ ਕੀਤੀ ਕੋਸ਼ਿਸ਼

Updated On: 

25 Apr 2024 19:43 PM

ਰੈਲੀ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਇਸ ਲਈ ਗੁਰਦਾਸਪੁਰ ਦੇ ਲੋਕਾਂ ਨੂੰ ਉਹੀ ਗਲਤੀ ਨਹੀਂ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੇ ਸੰਨੀ ਦਿਓਲ ਨੂੰ ਜਿਤਾ ਕੇ ਪਹਿਲਾਂ ਕੀਤੀ ਸੀ। ਇਸ ਵਾਰ ਜੇਕਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਂਦਾ ਹੈ ਅਤੇ ਉਹ 13 ਸੀਟਾਂ ਜਿੱਤਦੀ ਹੈ ਤਾਂ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਆਵੇਗੀ।

ਗੁਰਦਾਸਪੁਰ ਚ ਤੋੜਿਆ ਮੁੱਖ ਮੰਤਰੀ ਦਾ ਸੁਰੱਖਿਆ ਘੇਰਾ: ਮੰਗ ਪੱਤਰ ਦੇਣ ਪਹੁੰਚਿਆ ਸ਼ਖਸ, ਸੁਰੱਖਿਆ ਨੇ ਰੋਕਣ ਦੀ ਕੀਤੀ ਕੋਸ਼ਿਸ਼

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼ੈਰੀ ਕਲਸੀ

Follow Us On

ਗੁਰਦਾਸਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ‘ਚ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਰੈਲੀ ਦੀ ਅਗਵਾਈ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਰੋਧੀਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਹਨੂੰਮਾਨ ਚੌਕ ਵਿਖੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਈਸਾਈ ਭਾਈਚਾਰੇ ਨਾਲ ਸਬੰਧਤ ਇੱਕ ਵਿਅਕਤੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚ ਗਿਆ।

ਅਚਾਨਕ ਇੱਕ ਵਿਅਕਤੀ ਨੂੰ ਲੋਕਾਂ ਵਿੱਚੋਂ ਨਿਕਲ ਕੇ ਮੁੱਖ ਮੰਤਰੀ ਤੱਕ ਪਹੁੰਚਦਾ ਦੇਖ ਕੇ ਸੁਰੱਖਿਆ ਮੁਲਾਜ਼ਮ ਚੌਕਸ ਹੋ ਗਏ। ਜਦੋਂ ਸੁਰੱਖਿਆ ਮੁਲਾਜਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਪਤਾ ਲੱਗਾ ਹੈ ਕਿ ਈਸਾਈ ਭਾਈਚਾਰੇ ਦਾ ਇਹ ਵਿਅਕਤੀ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਆਇਆ ਸੀ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਤੋਂ ਮੰਗ ਪੱਤਰ ਲਿਆ। ਮੁੱਖ ਮੰਤਰੀ ਮਾਨ ਅੱਗੇ ਆਪਣੇ ਭਾਈਚਾਰੇ ਨਾਲ ਸਬੰਧਤ ਕੁਝ ਮੰਗਾਂ ਉਠਾਉਣਾ ਚਾਹੁੰਦਾ ਸੀ।

ਪੰਜਾਬ ‘ਚ ਆਵੇਗੀ ਵਿਕਾਸ ਦੀ ਹਨੇਰੀ

ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਇਸ ਲਈ ਗੁਰਦਾਸਪੁਰ ਦੇ ਲੋਕਾਂ ਨੂੰ ਉਹੀ ਗਲਤੀ ਨਹੀਂ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੇ ਸੰਨੀ ਦਿਓਲ ਨੂੰ ਜਿਤਾ ਕੇ ਪਹਿਲਾਂ ਕੀਤੀ ਸੀ। ਇਸ ਵਾਰ ਜੇਕਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਂਦਾ ਹੈ ਅਤੇ ਉਹ 13 ਸੀਟਾਂ ਜਿੱਤਦੀ ਹੈ ਤਾਂ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਆਵੇਗੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਚ ਸੀਐਮ ਮਾਨ ਦਾ ਰੋਡ ਸ਼ੋਅ, AAP ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿੱਚ ਪ੍ਰਚਾਰ

ਸੰਵਿਧਾਨ ਨੂੰ ਬਚਾਉਣ ਲਈ ਲੜੋ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜੋ ਸਹੂਲਤਾਂ 70 ਸਾਲਾਂ ਤੋਂ ਨਹੀਂ ਮਿਲ ਸਕੀਆਂ, ਉਹ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਵਿੱਚ ਮੁਹੱਈਆ ਕਰਵਾਈਆਂ ਹਨ। ਇਸ ਸਮੇਂ ਪੰਜਾਬ ਵਿੱਚ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਸਰਕਾਰ ਕਿਸਾਨਾਂ ਨੂੰ ਸੋਲਰ ਸਿਸਟਮ ਰਾਹੀਂ 12 ਘੰਟੇ ਬਿਜਲੀ ਮੁਹੱਈਆ ਕਰਵਾ ਰਹੀ ਹੈ। ਇਸ ਵਾਰ ਇਹ ਜਿੱਤ-ਹਾਰ ਦੀ ਲੜਾਈ ਨਹੀਂ, ਸਗੋਂ ਸੱਤਾ, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਜੇਕਰ ਲੋਕ ਇਸ ਵਾਰ ਖੁੰਝ ਗਏ ਤਾਂ ਇਸ ਤੋਂ ਬਾਅਦ ਦੇਸ਼ ਵਿੱਚ ਵੋਟਿੰਗ ਨਹੀਂ ਹੋਵੇਗੀ।

Exit mobile version