ਚੱਬੇਵਾਲ ਦੇ ਹੱਕ ਵਿੱਚ ਭਗਵੰਤ ਮਾਨ ਨੇ ਕੀਤਾ ਚੋਣ ਪ੍ਰਚਾਰ, ਵਿਰੋਧੀਆਂ ‘ਤੇ ਸਾਧੇ ਨਿਸਾਨੇ | bhagwant mann rally in hoshiarpur aap candidate raj kumar chabbewal know in punjabi Punjabi news - TV9 Punjabi

ਚੱਬੇਵਾਲ ਦੇ ਹੱਕ ਵਿੱਚ ਭਗਵੰਤ ਮਾਨ ਨੇ ਕੀਤਾ ਚੋਣ ਪ੍ਰਚਾਰ, ਵਿਰੋਧੀਆਂ ਤੇ ਸਾਧੇ ਨਿਸਾਨੇ

Updated On: 

20 Apr 2024 19:52 PM

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਿਸ਼ਨ 'ਆਪ' ਨੂੰ 13-0 ਨਾਲ ਜਿਤਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਕਰਨ ਹੁਸ਼ਿਆਰਪੁਰ ਪਹੁੰਚੇ। ਇੱਥੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਲਈ ਵੋਟਾਂ ਮੰਗੀਆਂ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਪਣੇ ਸਿਆਸੀ ਵਿਰੋਧੀਆਂ ਤੇ ਵੀ ਤੰਜ਼ ਕੱਸੇ।

ਚੱਬੇਵਾਲ ਦੇ ਹੱਕ ਵਿੱਚ ਭਗਵੰਤ ਮਾਨ ਨੇ ਕੀਤਾ ਚੋਣ ਪ੍ਰਚਾਰ, ਵਿਰੋਧੀਆਂ ਤੇ ਸਾਧੇ ਨਿਸਾਨੇ

ਹੁਸ਼ਿਆਰਪੁਰ ਵਿੱਚ ਚੋਣ ਪ੍ਰਚਾਰ ਸਮੇਂ ਭਗਵੰਤ ਮਾਨ

Follow Us On

ਹੁਸ਼ਿਆਰਪੁਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਢੀਂਡਸਾ ਪਰਿਵਾਰ ਨੂੰ ਆੜੇ ਹੱਥੀਂ ਲਿਆ। ਭਗਵੰਤ ਮਾਨ ਨੇ ਕਿਹਾ ਕਿ ਢੀਂਡਸਾ ਪਰਿਵਾਰ ਘਰ ਵਾਪਸ ਆ ਗਿਆ ਹੈ। ਪਰ ਟਿਕਟ ਨਾ ਮਿਲਣ ਤੋਂ ਨਾਰਾਜ਼ ਹੈ। ਹੁਣ ਉਹ ਫੈਸਲਾ ਲੈਣਗੇ ਕਿ ਉਹ ਪਾਰਟੀ ਵਿੱਚ ਬਣੇ ਰਹਿਣਗੇ ਜਾਂ ਮੁੜ ਪਾਰਟੀ ਬਦਲਣਗੇ।

ਇਸ ਮੌਕੇ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ 2 ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਹਜ਼ਾਰਾਂ ਹੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਇੰਡਸਟਰੀ ਲਿਆਂਦੀ ਗਈ ਹੈ ਤਾਂ ਜੋ ਹੋਰ ਵੀ ਨੌਜਵਾਨਾਂ ਨੂੰ ਰੁਜ਼ਹਾਰ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕਿਹਾ ਚੋਣਾਂ ਤੋਂ ਬਾਅਦ ਆਪਣੇ ਕੋਲ 3 ਸਾਲ ਹਨ ਆਪਾਂ ਵਿਕਾਸ ਦੀਆਂ ਹਨੇਰੀਆਂ ਲਿਆ ਦੇਵਾਂਗੇ

ਨੌਜਵਾਨਾਂ ਨਾਲ ਬਿਹਤਰ ਭਵਿੱਖ ਦਾ ਵਾਅਦਾ

ਭਗਵੰਤ ਮਾਨ ਨੇ ਇੱਕ ਵਾਰ ਫਿਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਨਾ ਜਾਣ। ਉਨ੍ਹਾਂ ਕਿਹਾ ਕਿ ਇੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਨ੍ਹਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਲੋਕ ਉਹਨਾਂ ਨੂੰ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਣ ਵਿੱਚ ਮਦਦ ਕਰਨ ਤਾਂ ਜੋ ਕੇਂਦਰ ਕੋਲ ਪੰਜਾਬ ਦੇ ਮੁੱਦੇ ਉੱਠਾਏ ਜਾ ਸਕਣ।

ਸੁਣੋਂ ਭਗਵੰਤ ਮਾਨ ਨੇ ਕੀ ਕਿਹਾ

ਹਰ ਜ਼ਿਲ੍ਹਾ ਦਾ ਦੌਰਾ ਕਰਨਗੇ ਭਗਵੰਤ ਮਾਨ

ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਜਾਣ ਤੋਂ ਬਾਅਦ ਪਾਰਟੀ ਲਈ ਚੋਣ ਪ੍ਰਚਾਰ ਕਰਨ ਦਾ ਇੱਕ ਵੱਡੀ ਜ਼ਿੰਮੇਵਾਰੀ ਭਗਵੰਤ ਮਾਨ ਤੇ ਆ ਗਈ ਸੀ ਜਿਸ ਤੋਂ ਮੁਕਤ ਹੋਕੇ ਹੁਣ ਮੁੱਖ ਮੰਤਰੀ ਆਪਣਾ ਧਿਆਨ ਪੰਜਾਬ ਵੱਲ ਕੇਂਦਰਿਤ ਕਰਨ ਜਾ ਰਹੇ ਹਨ। ਇਸ ਦੇ ਤਹਿਤ ਭਗਵੰਤ ਮਾਨ ਵੱਲੋਂ ਮਿਸ਼ਨ ‘ਆਪ’ 13-0 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹੀ ਭਗਵੰਤ ਮਾਨ ਹਰ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਚੁੱਕੇ ਹਨ।

5 ਕੈਬਨਿਟ ਅਤੇ 3 ਵਿਧਾਇਕ ਮੈਦਾਨ ਚ

ਭਾਵੇਂ ਪੰਜਾਬ ਵਿੱਚ AAP ਦੀ ਸਰਕਾਰ ਹੈ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਵਿੱਚ ਉਮੀਦਵਾਰਾਂ ਦੀ ਘਾਟ ਹੈ। ‘AAP’ ਨੇ ਆਪਣੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਨੂੰ 13 ‘ਚੋਂ 8 ਸੀਟਾਂ ‘ਤੇ ਉਤਾਰਿਆ ਹੈ। ਇਸ ਤੋਂ ਇਲਾਵਾ ਦੋ ਅਤੇ ਤਿੰਨ ਸੀਟਾਂ ਅਜਿਹੀਆਂ ਹਨ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ।

Exit mobile version