ਲਾਰੈਂਸ ਗੈਂਗ 'ਤੇ ਕਾਰਵਾਈ, ਸਲਮਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲਿਆਂ 'ਤੇ ਲਗਾਇਆ ਮਕੋਕਾ | Salman Khan house Shooting case Police imposed MCOCA Act against accused Know in Punjabi Punjabi news - TV9 Punjabi

ਲਾਰੈਂਸ ਗੈਂਗ ‘ਤੇ ਕਾਰਵਾਈ, ਸਲਮਾਨ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲਿਆਂ ‘ਤੇ ਲਗਾਇਆ ਮਕੋਕਾ

Published: 

27 Apr 2024 19:29 PM

ਮਹਾਰਾਸ਼ਟਰ ਪੁਲਿਸ ਨੇ ਸਲਮਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਬਦਮਾਸ਼ਾਂ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋਸ਼ੀਆਂ 'ਤੇ ਵੀ ਮਕੋਕਾ ਲਗਾਇਆ ਹੈ। ਇਨ੍ਹਾਂ ਚਾਰਾਂ ਤੋਂ ਇਲਾਵਾ ਪੁਲਿਸ ਨੇ ਮੋਸਟ ਵਾਂਟੇਡ ਅਨਮੋਲ ਬਿਸ਼ਨੋਈ ਅਤੇ ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਖਿਲਾਫ ਵੀ ਮਕੋਕਾ ਕਾਰਵਾਈ ਕੀਤੀ ਹੈ।

ਲਾਰੈਂਸ ਗੈਂਗ ਤੇ ਕਾਰਵਾਈ, ਸਲਮਾਨ ਦੇ ਘਰ ਤੇ ਗੋਲੀਬਾਰੀ ਕਰਨ ਵਾਲਿਆਂ ਤੇ ਲਗਾਇਆ ਮਕੋਕਾ
Follow Us On

ਮੁੰਬਈ ‘ਚ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਮਾਮਲੇ ‘ਚ ਮਹਾਰਾਸ਼ਟਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਖਿਲਾਫ ਮਕੋਕਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਦੋਸ਼ੀਆਂ ‘ਤੇ ਅਤੇ ਹਥਿਆਰ ਸਪਲਾਈ ਕਰਨ ਦੇ ਦੋਸ਼ੀਆਂ ‘ਤੇ ਵੀ ਮਕੋਕਾ ਲਗਾ ਦਿੱਤਾ ਹੈ। ਮਕੋਕਾ ਯਾਨੀ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਉਨ੍ਹਾਂ ਅਪਰਾਧੀਆਂ ਵਿਰੁੱਧ ਲਗਾਇਆ ਜਾਂਦਾ ਹੈ ਜੋ ਸੰਗਠਿਤ ਅਪਰਾਧ ਵਿੱਚ ਸ਼ਾਮਲ ਪਾਏ ਜਾਂਦੇ ਹਨ।

ਜਾਣਕਾਰੀ ਮੁਤਾਬਕ ਮੁੰਬਈ ‘ਚ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗ੍ਰਿਫਤਾਰ ਕੀਤਾ ਸੀ। ਸਾਗਰ ਅਤੇ ਵਿੱਕੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਵਧਾ ਦਿੱਤਾ ਗਿਆ। ਇੱਕ ਦਿਨ ਪਹਿਲਾਂ ਪੁਲਿਸ ਨੇ ਪੰਜਾਬ ਤੋਂ ਸੁਭਾਸ਼ ਚੰਦਰ ਅਤੇ ਅਨੁਜ ਥਾਪਨ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਚਾਰਾਂ ਮੁਲਜ਼ਮਾਂ ਖ਼ਿਲਾਫ਼ ਸੂਬਾ ਸਰਕਾਰ ਦੇ ਸਖ਼ਤ ਕਾਨੂੰਨ ਮਕੋਕਾ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਗੋਲੀਬਾਰੀ ਕਰਨ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਚਾਰ ਮੁਲਜ਼ਮਾਂ ਤੋਂ ਇਲਾਵਾ, ਮਹਾਰਾਸ਼ਟਰ ਪੁਲਿਸ ਨੇ ਮੋਸਟ ਵਾਂਟੇਡ ਅਨਮੋਲ ਬਿਸ਼ਨੋਈ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਖਿਲਾਫ ਵੀ ਮਕੋਕਾ ਐਕਟ ਦੀ ਮੰਗ ਕੀਤੀ ਹੈ। ਸਲਮਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਇਨ੍ਹਾਂ ਦੋਵਾਂ ਸਮੇਤ ਹੁਣ ਤੱਕ 6 ਲੋਕਾਂ ‘ਤੇ ਮਕੋਕਾ ਲਗਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਸਲਮਾਨ ਖਾਨ ਦੇ ਘਰ ਬਾਹਰ ਫਾਈਰਿੰਗ ਮਾਮਲੇ ਚ ਜਲੰਧਰ ਤੋਂ 2 ਗ੍ਰਿਫ਼ਤਾਰ, ਹੱਥਿਆਰ ਸੱਪਲਾਈ ਦੇ ਲੱਗੇ ਇਲਜ਼ਾਮ

MCOCA ਐਕਟ ਕੀ ਹੈ ?

ਤੁਹਾਨੂੰ ਦੱਸ ਦੇਈਏ ਕਿ ਇਹ ਮਹਾਰਾਸ਼ਟਰ ਸਰਕਾਰ ਦਾ ਇੱਕ ਸਖ਼ਤ ਕਾਨੂੰਨ ਹੈ ਜੋ ਸੰਗਠਿਤ ਅਪਰਾਧ ਵਿੱਚ ਸ਼ਾਮਲ ਅਪਰਾਧੀਆਂ ਦੇ ਖਿਲਾਫ ਲਗਾਇਆ ਜਾਂਦਾ ਹੈ। ਇਸ ਕਾਨੂੰਨ ਤਹਿਤ ਅੰਡਰਵਰਲਡ ਨਾਲ ਜੁੜੇ ਅਪਰਾਧੀ, ਫਿਰੌਤੀ ਲਈ ਅਗਵਾ, ਕਤਲ ਜਾਂ ਕਤਲ ਦੀ ਕੋਸ਼ਿਸ਼ ਵਿੱਚ ਸ਼ਾਮਲ, ਫਿਰੌਤੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਮਕੋਕਾ ਲਾਗੂ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਆਸਾਨੀ ਨਾਲ ਜ਼ਮਾਨਤ ਨਹੀਂ ਮਿਲਦੀ।

Exit mobile version