ਪੰਜਾਬ 'ਚ ਪਾਕਿ ਸਰਹੱਦ 'ਤੇ ਅਫੀਮ ਦੀ ਖੇਤੀ, BSF-ਪੰਜਾਬ ਪੁਲਿਸ ਨੇ ਰੇਡ ਕਰਕੇ ਫੜਿਆ ਤਸਕਰ | Opium cultivation caught on Pak border in Punjab BSF-Punjab Police caught a smuggler Punjabi news - TV9 Punjabi

ਪੰਜਾਬ ‘ਚ ਪਾਕਿ ਸਰਹੱਦ ‘ਤੇ ਅਫੀਮ ਦੀ ਖੇਤੀ, BSF-ਪੰਜਾਬ ਪੁਲਿਸ ਨੇ ਰੇਡ ਕਰਕੇ ਫੜਿਆ ਤਸਕਰ

Updated On: 

19 Mar 2024 18:48 PM

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਜਦੋਂ ਟੀਮ ਫਾਜਿਲਕਾ ਦੇ ਇਸ ਖੇਤ 'ਚ ਛਾਪਾ ਮਾਰਿਆ ਤਾਂ ਪਤਾ ਲੱਗਿਆ ਕਿ ਮੁਲਜ਼ਮ ਨੇ ਜਿੱਥੇ ਜਿੱਥੇ ਭੁੱਕੀ ਦੀ ਫਸਲ ਉਗਾਈ ਗਈ ਸੀ, ਉਥੇ ਉਸ ਦੇ ਨਾਲ ਨਾਲ ਸਰ੍ਹੋਂ ਵੀ ਬੀਜੀ ਗਈ ਸੀ। ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਜਾਂਚ ਟੀਮ ਵੱਲੋਂ ਕਾਬੂ ਕੀਤੇ ਮੁਲਜ਼ਮ ਦੇ ਖੇਤ ਵਿੱਚੋਂ ਭੁੱਕੀ ਦੇ ਸਾਰੇ ਬੂਟੇ ਪੁੱਟ ਦਿੱਤੇ ਗਏ।

ਪੰਜਾਬ ਚ ਪਾਕਿ ਸਰਹੱਦ ਤੇ ਅਫੀਮ ਦੀ ਖੇਤੀ, BSF-ਪੰਜਾਬ ਪੁਲਿਸ ਨੇ ਰੇਡ ਕਰਕੇ ਫੜਿਆ ਤਸਕਰ

ਖੇਤਾਂ ਵਿੱਚ ਬੀਜੀ ਗਈ ਭੁੱਕੀ ਦੀ ਫ਼ਸਲ ਦੀ ਤਸਵੀਰ

Follow Us On

ਫਾਜ਼ਿਲਕਾ ਵਿੱਚ BSF ਦੇ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਖੇਤਰ ਵਿੱਚ ਕੀਤੀ ਜਾ ਰਹੀ ਨਾਜਾਇਜ਼ ਭੁੱਕੀ ਦੀ ਖੇਤੀ ਦਾ ਪਰਦਾਫਾਸ ਕੀਤੀ ਹੈ। ਇਸ ਆਪਰੇਸ਼ਨ ਵਿੱਚ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਸ਼ਾਮਿਲ ਸਨ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਫਿਲਹਾਲ ਕਰੀਬ 14 ਕਿਲੋ ਭੁੱਕੀ (ਅਫੀਮ) ਦੇ ਪੌਦੇ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰ ਲਈ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ BSF ਦੇ ਇੰਟੈਲੀਜੈਂਸ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਵੱਡੇ ਪੱਧਰ ਤੇ ਭੁੱਕੀ ਦੀ ਖੇਤੀ ਹੋ ਰਹੀ ਹੈ। ਜਿਸ ‘ਤੇ ਸੂਬੇ ‘ਚ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਗੁਪਤ ਸੂਚਨਾ ਦੇ ਆਧਾਰ ‘ਤੇ BSF ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਦੀ ਜਾਂਚ ਲਈ ਸਾਂਝਾ ਸਰਚ ਅਭਿਆਨ ਅਰੰਭਿਆ ਗਿਆ।

ਦੇਖੋ ਤਸਵੀਰਾਂ

ਰੇਡ ਦੌਰਾਨ ਮੁਲਜ਼ਮ ਕਾਬੂ

ਸਾਂਝਾ ਸਰਚ ਅਭਿਆਨ ਦੌਰਾਨ ਪਿੰਡ ਚੱਕ ਖੇਵਾ ਢਾਣੀ ਨੇੜਲੇ ਖੇਤਾਂ ‘ਚ ਹੋ ਰਹੀ ਇਸ ਨਜ਼ਾਇਜ ਖੇਤੀ ਬਾਰੇ ਪਤਾ ਲੱਗਿਆ। ਜਿਸ ਤੋਂ ਬਾਅਦ ਟੀਮ ਨੇ ਛਾਪੇਮਾਰੀ ਕੀਤੀ ਅਤੇ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਵੱਲੋਂ ਮੁਲਜ਼ਮ ਨੂੰ ਫਾਜ਼ਿਲਕਾ ਦੀ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਉਹ ਕਿੰਨੇ ਸਮੇਂ ਤੋਂ ਇਹ ਭੁੱਕੀ ਦੀ ਖੇਤੀ ਕਰਨ ਦਾ ਕੰਮ ਕਰਦਾ ਆ ਰਿਹਾ ਹੈ |

ਸਰੋਂ ਵਿੱਚ ਬੀਜੀ ਸੀ ਭੁੱਕੀ ਦੀ ਫ਼ਸਲ

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਜਦੋਂ ਟੀਮ ਫਾਜਿਲਕਾ ਦੇ ਇਸ ਖੇਤ ‘ਚ ਛਾਪਾ ਮਾਰਿਆ ਤਾਂ ਪਤਾ ਲੱਗਿਆ ਕਿ ਮੁਲਜ਼ਮ ਨੇ ਜਿੱਥੇ ਜਿੱਥੇ ਭੁੱਕੀ ਦੀ ਫਸਲ ਉਗਾਈ ਗਈ ਸੀ, ਉਥੇ ਉਸ ਦੇ ਨਾਲ ਨਾਲ ਸਰ੍ਹੋਂ ਵੀ ਬੀਜੀ ਗਈ ਸੀ। ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਜਾਂਚ ਟੀਮ ਵੱਲੋਂ ਕਾਬੂ ਕੀਤੇ ਮੁਲਜ਼ਮ ਦੇ ਖੇਤ ਵਿੱਚੋਂ ਭੁੱਕੀ ਦੇ ਸਾਰੇ ਬੂਟੇ ਪੁੱਟ ਦਿੱਤੇ ਗਏ। ਜਿਨ੍ਹਾਂ ਦਾ ਵਜ਼ਨ 14.470 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਗਏ।

Exit mobile version