ਲੁਧਿਆਣਾ 'ਚ ਸਤਲੁਜ ਐਕਸਪ੍ਰੈਸ 'ਤੇ ਪੱਥਰਬਾਜ਼ੀ, 4 ਸਾਲਾ ਬੱਚੇ ਸਮੇਤ ਚਾਰ ਜ਼ਖ਼ਮੀ | Ludhiana Stone pelting on Sutlej Express in , three injured including a 4-year-old child know full detail in punjabi Punjabi news - TV9 Punjabi

ਲੁਧਿਆਣਾ ‘ਚ ਸਤਲੁਜ ਐਕਸਪ੍ਰੈਸ ‘ਤੇ ਪੱਥਰਬਾਜ਼ੀ, 4 ਸਾਲਾ ਬੱਚੇ ਸਮੇਤ ਚਾਰ ਜ਼ਖ਼ਮੀ

Updated On: 

08 Sep 2024 13:37 PM

Sutlej Express Stone Pelting: ਰੇਲਗੱਡੀ ਵਿਚ ਸਵਾਰ ਯਾਤਰੀ ਪੱਥਰਾਂ ਨਾਲ ਜ਼ਖਮੀ ਹੋ ਗਏ ਅਤੇ ਪ੍ਰਿੰਸ ਨਾਂ ਦਾ 4 ਸਾਲਾ ਲੜਕਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦੀ ਖੋਪੜੀ ਟੁੱਟ ਗਈ। ਹਮਲੇ 'ਚ ਦੋ ਤੋਂ ਤਿੰਨ ਹੋਰ ਯਾਤਰੀ ਵੀ ਜ਼ਖਮੀ ਹੋ ਗਏ। ਪਥਰਾਅ ਕਾਰਨ ਟਰੇਨ 'ਚ ਹਫੜਾ-ਦਫੜੀ ਮਚ ਗਈ ਅਤੇ ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਟਰੇਨ ਨੂੰ ਰੋਕ ਦਿੱਤਾ।

ਲੁਧਿਆਣਾ ਚ ਸਤਲੁਜ ਐਕਸਪ੍ਰੈਸ ਤੇ ਪੱਥਰਬਾਜ਼ੀ, 4 ਸਾਲਾ ਬੱਚੇ ਸਮੇਤ ਚਾਰ ਜ਼ਖ਼ਮੀ
Follow Us On

Sutlej Express Stone Pelting: ਪੰਜਾਬ ਦੇ ਲੁਧਿਆਣਾ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਰੇਲਵੇ ਟ੍ਰੈਕ ਜਾਂ ਟਰੇਨਾਂ ‘ਤੇ ਗਸ਼ਤ ਨਾ ਹੋਣ ਕਾਰਨ ਸ਼ਰਾਰਤੀ ਅਨਸਰ ਖੁੱਲ੍ਹੇਆਮ ਰੇਲਾਂ ‘ਤੇ ਪਥਰਾਅ ਕਰ ਰਹੇ ਹਨ। ਬੀਤੀ ਰਾਤ ਲੁਧਿਆਣਾ ਸੈਕਸ਼ਨ ‘ਚ ਹਨੂੰਮਾਨਗੜ੍ਹ ਤੋਂ ਚੱਲ ਰਹੀ ਸਤਲੁਜ ਐਕਸਪ੍ਰੈਸ (ਟਰੇਨ ਨੰਬਰ 14630) ‘ਤੇ ਪੱਥਰ ਸੁੱਟੇ ਗਏ।

ਰੇਲਗੱਡੀ ਵਿਚ ਸਵਾਰ ਯਾਤਰੀ ਪੱਥਰਾਂ ਨਾਲ ਜ਼ਖਮੀ ਹੋ ਗਏ ਅਤੇ ਪ੍ਰਿੰਸ ਨਾਂ ਦਾ 4 ਸਾਲਾ ਲੜਕਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦੇ ਸਿਰ ਦੀ ਹੱਡੀ ਟੁੱਟ ਗਈ। ਹਮਲੇ ‘ਚ ਦੋ ਤੋਂ ਤਿੰਨ ਹੋਰ ਯਾਤਰੀ ਵੀ ਜ਼ਖਮੀ ਹੋ ਗਏ। ਪਥਰਾਅ ਕਾਰਨ ਟਰੇਨ ‘ਚ ਹਫੜਾ-ਦਫੜੀ ਮਚ ਗਈ ਅਤੇ ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਟਰੇਨ ਨੂੰ ਰੋਕ ਦਿੱਤਾ। ਟੀਟੀ ਸਟਾਫ ਬੱਚੇ ਨੂੰ ਦੇਖਣ ਆਇਆ, ਪਰ ਟਰੇਨ ਵਿੱਚ ਫਸਟ ਏਡ ਦਾ ਕੋਈ ਪ੍ਰਬੰਧ ਨਹੀਂ ਸੀ। ਸੂਤਰਾਂ ਮੁਤਾਬਕ ਹਮਲੇ ਦੌਰਾਨ ਟਰੇਨ ਦੇ ਲੋਕੋ ਪਾਇਲਟ ਨੂੰ ਵੀ ਪੱਥਰ ਲੱਗ ਗਿਆ। ਟਰੇਨ ਦੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਹੁੰਚਣ ‘ਤੇ ਖੂਨ ਨਾਲ ਲੱਥਪੱਥ ਪ੍ਰਿੰਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

ਪ੍ਰਿੰਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਪੀਜੀਆਈ ਰੈਫਰ ਕਰ ਦਿੱਤਾ, ਜਿੱਥੋਂ ਉਸ ਨੂੰ ਐਂਬੂਲੈਂਸ ਰਾਹੀਂ ਲਿਆਂਦਾ ਗਿਆ। ਉਸ ਨੇ ਖੂਨ ਨਾਲ ਲੱਥਪੱਥ 13 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਲੁਧਿਆਣਾ ਸਟੇਸ਼ਨ ‘ਤੇ ਡਾਕਟਰੀ ਸਹਾਇਤਾ ਲਈ।

ਪ੍ਰਿੰਸ ਦੀ ਮਾਂ ਸਵਿਤਾ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ 1 ਵਜੇ ਦੇ ਕਰੀਬ ਗੰਗਾਨਗਰ ਤੋਂ ਲੁਧਿਆਣਾ ਲਈ ਸਤਲੁਜ ਐਕਸਪ੍ਰੈਸ ਵਿੱਚ ਸਵਾਰ ਹੋਇਆ ਸੀ। ਜਦੋਂ ਰੇਲਗੱਡੀ ਲੁਧਿਆਣਾ ਦੇ ਬੱਦੋਵਾਲ ਪਹੁੰਚੀ ਤਾਂ ਉਨ੍ਹਾਂ ਦੇ ਕੋਚ ‘ਤੇ ਪੱਥਰ ਸੁੱਟੇ ਜਾਣ ਲੱਗੇ। ਇਕ ਪੱਥਰ ਉਸ ਦੇ ਪੁੱਤਰ ਪ੍ਰਿੰਸ ਦੇ ਸਿਰ ‘ਤੇ ਲੱਗਾ ਅਤੇ ਦੋ ਹੋਰ ਸਵਾਰੀਆਂ ਵੀ ਜ਼ਖਮੀ ਹੋ ਗਈਆਂ। ਪ੍ਰਿੰਸ ਦਾ ਬਹੁਤ ਖੂਨ ਵਹਿ ਰਿਹਾ ਸੀ।

ਘਟਨਾ ਤੋਂ ਬਾਅਦ ਕੋਈ ਵੀ ਜੀਆਰਪੀ ਜਾਂ ਆਰਪੀਐਫ ਸਟਾਫ਼ ਪ੍ਰਿੰਸ ਦੀ ਹਾਲਤ ਦੇਖਣ ਨਹੀਂ ਪਹੁੰਚਿਆ। ਯਾਤਰੀਆਂ ਨੇ ਟਰੇਨ ਨੂੰ ਰੋਕਣ ਲਈ ਐਮਰਜੈਂਸੀ ਚੇਨ ਖਿੱਚੀ। ਪ੍ਰਿੰਸ ਦੀ ਹਾਲਤ ਵਿਗੜਨ ‘ਤੇ ਉਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਉਤਾਰ ਦਿੱਤਾ ਗਿਆ, ਜਿੱਥੇ ਰੇਲਵੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਪ੍ਰਿੰਸ ਦੀ ਮਾਂ ਸਵਿਤਾ ਨੇ ਰੇਲਵੇ ਪੁਲਿਸ ਦੀ ਲਾਪਰਵਾਹੀ ਲਈ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਯਾਤਰਾ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੇ ਹਨ।

RPF ਦੀ ਲਾਪਰਵਾਹੀ

ਰੇਲ ਗੱਡੀਆਂ ‘ਤੇ ਸ਼ਰੇਆਮ ਪੱਥਰ ਸੁੱਟੇ ਜਾ ਰਹੇ ਹਨ, ਪਰ ਪਟੜੀਆਂ ‘ਤੇ ਗਸ਼ਤ ਕਰ ਰਹੇ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਇਸ ਲਈ ਜ਼ਿੰਮੇਵਾਰ ਕੌਣ ਹੈ। ਪੱਥਰਬਾਜ਼ੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਹਾਲਾਂਕਿ ਆਰਪੀਐਫ ਅਤੇ ਜੀਆਰਪੀ ਇੱਕ ਦੂਜੇ ‘ਤੇ ਦੋਸ਼ ਮੜ੍ਹਦੇ ਰਹਿੰਦੇ ਹਨ ਜਦਕਿ ਰੇਲਵੇ ਪੁਲਿਸ ਦੇ ਅਧਿਕਾਰੀ ਇਸ ਮਾਮਲੇ ‘ਤੇ ਚੁੱਪ ਹਨ।

ਸਵਿਤਾ ਨੇ ਦੱਸਿਆ ਕਿ ਹਾਲ ਹੀ ਵਿੱਚ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਉਹ ਆਪਣੇ ਬੇਟੇ ਪ੍ਰਿੰਸ ਨਾਲ ਆਪਣੇ ਨਾਨਕੇ ਘਰ ਜਾ ਰਹੀ ਸੀ। ਘਟਨਾ ਤੋਂ ਬਾਅਦ ਪ੍ਰਿੰਸ ਦੇ ਰਿਸ਼ਤੇਦਾਰ ਸਟੇਸ਼ਨ ‘ਤੇ ਪਹੁੰਚੇ ਅਤੇ ਉਸ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ।

ਇਹ ਵੀ ਪੜ੍ਹੋ: ਪਠਾਨਕੋਟ ਚ ਬੱਚਾ ਕਿਡਨੈਪਿੰਗ ਮਾਮਲੇ ਚ ਪੁਲਿਸ ਨੂੰ ਵੱਡੀ ਸਫ਼ਲਤਾ, 2 ਨੂੰ ਗੋਆ ਚ ਕੀਤਾ ਕਾਬੂ

ਪ੍ਰਿੰਸ ਦੇ ਮਾਮੇ ਵਿਨੋਦ ਨੇ ਦੱਸਿਆ ਕਿ ਪ੍ਰਿੰਸ ਦੇ ਸਿਰ ਦੀ ਹੱਡੀ ਟੁੱਟ ਗਈ ਹੈ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਉਨ੍ਹਾਂ ਲੁਧਿਆਣਾ ਵਿੱਚ ਰੇਲਵੇ ਸੁਰੱਖਿਆ ਬਲ ਦੇ ਅਧਿਕਾਰੀਆਂ ਤੇ ਯਾਤਰੀਆਂ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ।

ਪਰਿਵਾਰ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਹੈ ਕਿ ਹਮਲੇ ਦੌਰਾਨ ਲਾਪਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਾਂਚ ਸ਼ੁਰੂ ਕੀਤੀ ਜਾਵੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚੇ ਭਵਿੱਖ ਵਿੱਚ ਰੇਲ ਗੱਡੀਆਂ ਵਿੱਚ ਸੁਰੱਖਿਅਤ ਸਫ਼ਰ ਕਰ ਸਕਣ।

Exit mobile version