ਲੁਧਿਆਣਾ ਚ ਬੀਤੀ ਦੇਰ ਰਾਤ ਹੋਈ ਫਾਇਰਿੰਗ ਦੇ ਮਾਮਲੇ ਚ ਪੁਲਿਸ ਵੱਲੋਂ ਦੋ ਮੁੱਖ ਮੁਲਜ਼ਮ ਗ੍ਰਿਫਤਾਰ | Ludhiana firing police arrest 2 accused know full in punjabi Punjabi news - TV9 Punjabi

ਲੁਧਿਆਣਾ ਚ ਬੀਤੀ ਦੇਰ ਰਾਤ ਹੋਈ ਫਾਇਰਿੰਗ ਦੇ ਮਾਮਲੇ ਚ ਪੁਲਿਸ ਵੱਲੋਂ ਦੋ ਮੁੱਖ ਮੁਲਜ਼ਮ ਗ੍ਰਿਫਤਾਰ

Published: 

10 Nov 2024 00:07 AM

ਪ੍ਰੀਂਕਲ ਦੇ 7 ਗੋਲੀਆਂ ਲੱਗੀਆਂ ਜਦੋਂ ਕੇ ਨਵਜੀਤ ਦੇ ਪਿੱਠ ਤੇ 2 ਗੋਲੀਆਂ ਲੱਗੀਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਈ ਐਂਗਲਾਂ ਤੋਂ ਕਰ ਰਹੀ ਹੈ। ਪੁਲਿਸ ਮੁਲਜ਼ਮਾਂ ਦੇ ਤੰਦਰੁਸਤ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਜਿਵੇਂ ਹੀ ਮੁਲਜ਼ਮਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਤਾਂ ਪੁਲਿਸ ਆਪਣੀ ਜਾਂਚ ਨੂੰ ਅੱਗੇ ਵਧਾਏਗੀ।

ਲੁਧਿਆਣਾ ਚ ਬੀਤੀ ਦੇਰ ਰਾਤ ਹੋਈ ਫਾਇਰਿੰਗ ਦੇ ਮਾਮਲੇ ਚ ਪੁਲਿਸ ਵੱਲੋਂ ਦੋ ਮੁੱਖ ਮੁਲਜ਼ਮ ਗ੍ਰਿਫਤਾਰ

ਲੁਧਿਆਣਾ ਚ ਬੀਤੀ ਦੇਰ ਰਾਤ ਹੋਈ ਫਾਇਰਿੰਗ ਦੇ ਮਾਮਲੇ ਚ ਪੁਲਿਸ ਵੱਲੋਂ ਦੋ ਮੁੱਖ ਮੁਲਜ਼ਮ ਗ੍ਰਿਫਤਾਰ

Follow Us On

ਲੁਧਿਆਣਾ ਦੇ ਵਿੱਚ ਬੀਤੇ ਦਿਨ ਸੋਸ਼ਲ ਮੀਡੀਆ ਇਨਫਲਵੈਂਸਰ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ ਤੇ ਹੋਈ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਦੋਵੇਂ ਹੀ ਇਲਾਜ ਅਧੀਨ ਹਨ। ਮੁਲਜ਼ਮ ਰਿਸ਼ਬ ਬੈਨੀਪਾਲ ਅਤੇ ਸੁਸ਼ੀਲ ਜੱਟ ਨੂੰ ਪੁਲਿਸ ਨੇ ਕਾਬੂ ਕਰ ਲਿਆ, ਇਸ ਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀ ਸ਼ੁਭਮ ਅੱਗਰਵਾਲ ਨੇ ਦਿੱਤੀ ਹੈ। ਮੁਲਜ਼ਮਾਂ ਕੋਲੋਂ 17 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ।

ਸ਼ੁਭਮ ਅੱਗਰਵਾਲ ਨੇ ਦੱਸਿਆ ਕਿ ਗੋਲੀਬਾਰੀ ਦੇ ਦੌਰਾਨ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਵੀ ਗੋਲੀਆਂ ਲੱਗੀਆਂ ਸਨ। ਪੁਲਿਸ ਦੇ ਦੇਰ ਰਾਤ ਤੱਕ ਇਹਨਾਂ ਦਾ ਪਿੱਛਾ ਕਰਦੀ ਰਹੀ। ਜਿਸ ਤੋਂ ਪੁਲਿਸ ਨੇ ਇਨ੍ਹਾਂ ਨੂੰ ਰਾਊਂਡਅਪ ਕਰ ਲਿਆ ਅਤੇ ਡੀ ਐਮ ਸੀ ਹਸਪਤਾਲ ਚ ਦਾਖਿਲ ਕਰਵਾਇਆ ਗਿਆ। ਮੁਲਜ਼ਮ ਨਾਨੂ ਤੇ ਪਹਿਲਾਂ ਹੀ 2 ਦਰਜਨ ਤੋਂ ਵੱਧ ਮਾਮਲੇ ਦਰਜ ਹਨ।

ਸ਼ੋਸਲ ਮੀਡੀਆ ਤੇ ਐਕਟਿਵ ਸਨ ਮੁਲਜ਼ਮ

ਜਾਣਕਾਰੀ ਦਿੰਦੇ ਅੱਗਰਵਾਲ ਨੇ ਕਿਹਾ ਕਿ ਮੁਲਜ਼ਮ ਪਹਿਲਾਂ ਵੀ ਇਕ ਦੂਜੇ ਦੇ ਵਿਰੁੱਧ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਪਾਉਂਦੇ ਸਨ। ਉਨ੍ਹਾਂ ਦੱਸਿਆ ਕਿ 32 ਬੋਰ ਹਥਿਆਰ ਵੀ ਮੌਕੇ ਤੋਂ ਬਰਾਮਦ ਹੋਇਆ ਹੈ। ਜੋਕਿ ਗੈਰਕਾਨੂੰਨੀ ਹੈ। ਇਸ ਹਮਲੇ ਦੇ ਵਿੱਚ ਪ੍ਰਿੰਕਲ ਦੇ ਕਰੀਬ 7 ਗੋਲੀਆਂ ਲੱਗੀਆਂ ਸਨ। ਜਿਸ ਨੂੰ ਫੋਰਟੀਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।

ਦੋਵਾਂ ਧਿਰਾਂ ਨੇ ਕੀਤੀ ਗੋਲੀਬਾਰੀ

ਰੀਸ਼ਬ ਅਤੇ ਸੁਸ਼ੀਲ ਨੂੰ ਗੋਲੀਬਾਰੀ ਦੇ ਦੌਰਾਨ ਗੋਲੀਆਂ ਲੱਗੀਆਂ ਸਨ ਕਿਉਂਕਿ ਪ੍ਰਿੰਕਲ ਵੱਲੋਂ ਵੀ ਇਹਨਾਂ ਮੁਲਜ਼ਮਾਂ ਤੇ ਫਾਇਰ ਕੀਤੇ ਗਏ ਸਨ। ਫਿਲਹਾਲ ਉਹਨਾਂ ਦੋਵਾਂ ਦੀ ਹਾਲਤ ਪੁਲਿਸ ਨੇ ਖਤਰੇ ਤੋਂ ਬਾਅਦ ਦੱਸੀ ਹੈ ਅਤੇ ਮੁਲਜ਼ਮਾਂ ਫਿਲਹਾਲ ਡੀ ਐਮ ਸੀ ਵਿਖੇ ਜ਼ੇਰੇ ਇਲਾਜ ਹਨ। ਸ਼ੁਭਮ ਅੱਗਰਵਾਲ ਨੇ ਕਿਹਾ ਦੋਵੇਂ ਜਦੋਂ ਫਿਟ ਹੋ ਜਾਣਗੇ ਤਾਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।

ਮੁਲਜ਼ਮਾਂ ਦੇ ਠੀਕ ਹੋਣ ਦਾ ਇੰਤਜ਼ਾਰ

ਉਨ੍ਹਾਂ ਦੱਸਿਆ ਕਿ ਪ੍ਰੀਂਕਲ ਦੇ 7 ਗੋਲੀਆਂ ਲੱਗੀਆਂ ਜਦੋਂ ਕੇ ਨਵਜੀਤ ਦੇ ਪਿੱਠ ਤੇ 2 ਗੋਲੀਆਂ ਲੱਗੀਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਈ ਐਂਗਲਾਂ ਤੋਂ ਕਰ ਰਹੀ ਹੈ। ਪੁਲਿਸ ਮੁਲਜ਼ਮਾਂ ਦੇ ਤੰਦਰੁਸਤ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਜਿਵੇਂ ਹੀ ਮੁਲਜ਼ਮਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਤਾਂ ਪੁਲਿਸ ਆਪਣੀ ਜਾਂਚ ਨੂੰ ਅੱਗੇ ਵਧਾਏਗੀ।

Exit mobile version