Beadvi In Kotakpura: ਕੋਟਕਪੂਰਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਮੁਲਜ਼ਮ ਨੂੰ ਕੀਤਾ ਗਿਆ ਕਾਬੂ | kotakpura beadvi punjab police arrest woman in case know full in punjabi Punjabi news - TV9 Punjabi

Beadvi In Kotakpura: ਕੋਟਕਪੂਰਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਮੁਲਜ਼ਮ ਨੂੰ ਕੀਤਾ ਗਿਆ ਕਾਬੂ

Published: 

06 Sep 2024 16:30 PM

Beadvi In Kotakpura: ਬੇਅਦਬੀ ਅਤੇ ਗੋਲੀਕਾਂਡ ਦੇ ਇਨਸਾਫ਼ ਲਈ ਲਗਾਤਾਰ ਸੰਘਰਸ਼ ਕਰ ਰਹੇ ਬਹਿਬਲ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਪੁਲਿਸ ਦੀ ਕਾਰਵਾਈ ਤੇ ਆਪਣੀ ਸੰਤੁਸ਼ਟੀ ਜਤਾਈ ਅਤੇ ਸੁਖਰਾਜ ਨੇ ਕਿਹਾ ਕਿ ਨਾ ਸਮਝੀ ਦੇ ਕਾਰਨ ਲੋਕ ਇਹੋ ਜਿਹੀਆਂ ਘਿਣੌਨੀਆਂ ਕਾਰਵਾਈਆਂ ਕਰ ਰਹੇ ਹਨ।

Beadvi In Kotakpura: ਕੋਟਕਪੂਰਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਮੁਲਜ਼ਮ ਨੂੰ ਕੀਤਾ ਗਿਆ ਕਾਬੂ

Beadvi In Kotakpura: ਕੋਟਕਪੂਰਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਮੁਲਜ਼ਮ ਨੂੰ ਕੀਤਾ ਗਿਆ ਕਾਬੂ

Follow Us On

Beadvi In Kotakpura: ਕੋਟਕਪੂਰਾ ਦੇ ਇੱਕ ਘਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਮਨਦੀਪ ਕੌਰ ਨਾਮਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸਿੱਖ ਜੱਥੇਬੰਦੀਆਂ ਦਾ ਇਲਜ਼ਾਮ ਹੈ ਕਿ ਮੁਲਜ਼ਮ ਮਹਿਲਾ ਨੇ ਆਪਣੇ ਘਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ।

ਜਾਣਕਾਰੀ ਅਨੁਸਾਰ ਘਰ ਦੀ ਮਾਲਕਨ ਨੇ ਗੁਟਕਾ ਸਾਹਿਬ ਨੂੰ ਘਰ ਦੇ ਚੁੱਲੇ ਵਿੱਚ ਹੀ ਅਗਨ ਭੇਂਟ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਮਨਦੀਪ ਕੌਰ ਨਾਮਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਘਰ ਵਿੱਚ ਹੀ ਬਣਾਇਆ ਧਾਰਮਿਕ ਅਸਥਾਨ

ਕੋਟਕਪੁਰਾ ਦੇ ਸਰਕਾਰੀ ਗਰਲਜ਼ ਸਕੂਲ ਦੇ ਨੇੜੇ ਬਾਜੇਆ ਵਾਲੀ ਗਲੀ ਵਿੱਚ ਰਹਿਣ ਵਾਲੀ ਮੁਲਜ਼ਮ ਨੇ ਆਪਣੇ ਘਰ ਵਿੱਚ ਹੀ ਧਾਰਮਿਕ ਅਸਥਾਨ ਬਣਾਇਆ ਹੋਇਆ ਸੀ। ਜਿੱਥੇ ਉਹ ਆਪਣੀ ਪੂਜਾ ਪਾਠ ਕਰਿਆ ਕਰਦੇ ਸਨ। ਜਦੋਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਦੇ ਵਿੱਚ ਅਗਨ ਭੇਂਟ ਕੀਤੇ ਗਏ ਗੁਟਕਾ ਸਾਹਿਬ ਨੂੰ ਆਦਰ ਸਤਿਕਾਰ ਦੇ ਨਾਲ ਉਥੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ। ਜਿਸ ਤੋਂ ਬਾਅਦ ਇਸ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਾਸਤੇ ਰਵਾਨਾ ਕੀਤਾ ਜਾਵੇਗਾ।

ਜੋ ਸਤਿਕਾਰ ਨਹੀਂ ਕਰ ਸਕਦੇ ਉਹ ਨਾ ਰੱਖਣ ਗੁਟਕੇ-ਸੁਖਰਾਜ ਸਿੰਘ

ਬੇਅਦਬੀ ਅਤੇ ਗੋਲੀਕਾਂਡ ਦੇ ਇਨਸਾਫ਼ ਲਈ ਲਗਾਤਾਰ ਸੰਘਰਸ਼ ਕਰ ਰਹੇ ਬਹਿਬਲ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਪੁਲਿਸ ਦੀ ਕਾਰਵਾਈ ਤੇ ਆਪਣੀ ਸੰਤੁਸ਼ਟੀ ਜਤਾਈ ਅਤੇ ਸੁਖਰਾਜ ਨੇ ਕਿਹਾ ਕਿ ਨਾ ਸਮਝੀ ਦੇ ਕਾਰਨ ਲੋਕ ਇਹੋ ਜਿਹੀਆਂ ਘਿਣੌਨੀਆਂ ਕਾਰਵਾਈਆਂ ਕਰ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਉਹ ਧਾਰਮਿਕ ਗ੍ਰੰਥਾਂ ਨੂੰ ਘਰਾਂ ਵਿੱਚ ਸੁਸ਼ੋਭਿਤ ਨਾ ਕਰਨ।

ਤੱਥਾਂ ਤੇ ਅਧਾਰ ਤੇ ਕਰਾਂਗੇ ਕਾਰਵਾਈ- ਐਸਪੀ

ਮਾਮਲੇ ਬਾਰੇ ਪੱਤਰਕਾਰਾਂ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਜਦੋਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਲੱਗੀ ਤਾਂ ਪੁਲਿਸ ਪਾਰਟੀ ਵੱਲੋਂ ਮੌਕੇ ਜਾ ਜਾਇਜ਼ਾ ਲਿਆ ਗਿਆ। ਜਿਸ ਤੋਂ ਬਾਅਦ ਮੁਲਜ਼ਮ ਔਰਤ ਨੂੰ ਰਿਹਾਸਤ ਵਿੱਚ ਲੈ ਲਿਆ ਗਿਆ। ਜਸਮੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।

Exit mobile version