Accident: ਸੜਕ ਹਾਦਸੇ ਵਿੱਚ ਸਕੂਟੀ ਸਵਾਰ ਦੀ ਮੌਤ, ਨਗਰ ਨਿਗਮ ਦੇ ਟਿੱਪਰ ਨੇ ਦਰੜਿਆ

Updated On: 

16 Dec 2024 12:02 PM

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟਿੱਪਰ ਨਗਰ ਨਿਗਮ ਦਾ ਸੀ ਅਤੇ ਘਟਨਾ ਦੇ ਸਮੇਂ ਮ੍ਰਿਤਕ ਆਪਣੀ ਐਕਟਿਵਾ 'ਤੇ ਕਪੂਰਥਲਾ ਚੌਕ ਵੱਲ ਜਾ ਰਿਹਾ ਸੀ। ਜਦੋਂ ਉਹ ਸਪੋਰਟਸ ਕਾਲਜ ਦੇ ਸਾਹਮਣੇ ਹਸਪਤਾਲ ਦੇ ਬਾਹਰ ਪਹੁੰਚਿਆ ਤਾਂ ਉਸ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ।

Accident: ਸੜਕ ਹਾਦਸੇ ਵਿੱਚ ਸਕੂਟੀ ਸਵਾਰ ਦੀ ਮੌਤ, ਨਗਰ ਨਿਗਮ ਦੇ ਟਿੱਪਰ ਨੇ ਦਰੜਿਆ

ਸੜਕ ਹਾਦਸੇ ਵਿੱਚ ਸਕੂਟੀ ਸਵਾਰ ਦੀ ਮੌਤ, ਨਗਰ ਨਿਗਮ ਦੇ ਟਿੱਪਰ ਨੇ ਦਰੜਿਆ

Follow Us On

ਜਲੰਧਰ ‘ਚ ਕਪੂਰਥਲਾ ਹਾਈਵੇ ‘ਤੇ ਸਥਿਤ ਸਪੋਰਟਸ ਕਾਲਜ ਦੇ ਸਾਹਮਣੇ ਹੋਏ ਭਿਆਨਕ ਸੜਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਟਿੱਪਰ ਨੇ ਸਕੂਟੀ ਸਵਾਰ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟਿੱਪਰ ਨਗਰ ਨਿਗਮ ਦਾ ਸੀ ਅਤੇ ਘਟਨਾ ਦੇ ਸਮੇਂ ਮ੍ਰਿਤਕ ਆਪਣੀ ਐਕਟਿਵਾ ‘ਤੇ ਕਪੂਰਥਲਾ ਚੌਕ ਵੱਲ ਜਾ ਰਿਹਾ ਸੀ। ਜਦੋਂ ਉਹ ਸਪੋਰਟਸ ਕਾਲਜ ਦੇ ਸਾਹਮਣੇ ਹਸਪਤਾਲ ਦੇ ਬਾਹਰ ਪਹੁੰਚਿਆ ਤਾਂ ਉਸ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ।

ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਐਕਟਿਵਾ (ਪੀਬੀ-08-ਸੀਆਰ-8269) ਤੇ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਉਸ ਦਾ ਕਾਫ਼ੀ ਖੂਨ ਵਹਿ ਗਿਆ। ਪੁਲਿਸ ਪਾਰਟੀ ਹਾਦਸੇ ਤੋਂ 40 ਮਿੰਟ ਬਾਅਦ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਫਿਲਹਾਲ ਜਾਂਚ ‘ਚ ਪਤਾ ਲੱਗਾ ਹੈ ਕਿ ਮ੍ਰਿਤਕ ਰਾਜ ਨਗਰ ਦਾ ਰਹਿਣ ਵਾਲਾ ਹੈ।

ਦੁਕਾਨ ਚਲਾਉਂਦਾ ਸੀ ਮ੍ਰਿਤਕ

ਮ੍ਰਿਤਕ ਵਿਅਕਤੀ ਦੀ ਪਛਾਣ ਓਮ ਪ੍ਰਕਾਸ਼ (65) ਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਮ੍ਰਿਤਕ ਓਮ ਪ੍ਰਕਾਸ਼ ਦੇ ਭਰਾ ਵੇਦ ਪ੍ਰਕਾਸ਼ ਨੇ ਦੱਸਿਆ- ਓਮ ਰਾਜ ਨਗਰ ਬਸਤੀ ਬਾਵਾ ਖੇਲ ‘ਚ ਆਪਣੇ ਘਰ ਦੇ ਕੋਲ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ।

ਓਮ ਦੁਕਾਨ ਤੋਂ ਸਾਮਾਨ ਲੈਣ ਲਈ ਕਪੂਰਥਲਾ ਰੋਡ ਤੋਂ ਆਪਣੀ ਐਕਟਿਵਾ ‘ਤੇ ਜਲੰਧਰ ਬਾਜ਼ਾਰ ਵੱਲ ਜਾ ਰਿਹਾ ਸੀ। ਕੁਝ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ। ਜਿਸ ਤੋਂ ਬਾਅਦ ਵੇਦ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਜਿੱਥੇ ਪਤਾ ਲੱਗਾ ਹੈ ਕਿ ਉਕਤ ਹਾਦਸੇ ਵਿੱਚ ਉਸਦੇ ਭਰਾ ਦੀ ਮੌਤ ਹੋ ਗਈ ਹੈ।

ਵਿਦੇਸ਼ ਚ ਹਨ ਬੱਚੇ

ਵੇਦ ਪ੍ਰਕਾਸ਼ ਨੇ ਦੱਸਿਆ ਕਿ ਓਮ ਦੀ ਉਮਰ ਕਰੀਬ 65 ਸਾਲ ਸੀ ਅਤੇ ਉਹ ਆਪਣੀ ਪਤਨੀ ਨਾਲ ਜਲੰਧਰ ‘ਚ ਰਹਿੰਦਾ ਸੀ। ਉਸ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਦੋਵੇਂ ਵਿਦੇਸ਼ ਵਿੱਚ ਸੈਟਲ ਹਨ। ਓਮ ਬਾਜ਼ਾਰ ਤੋਂ ਸਾਮਾਨ ਲਿਆਉਣ ਲਈ ਕਹਿ ਕੇ ਘਰ ਆਇਆ ਸੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਓਮ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਰੋਡ ਸਾਈਡ ਤੋਂ ਜਾ ਰਿਹਾ ਸੀ।

Exit mobile version