ਜਲੰਧਰ 'ਚ ਪੱਖੇ ਨਾਲ ਲਟਕਦੀ ਮਿਲੀ ਕਿੰਨਰ ਦੀ ਲਾਸ਼, ਮਾਨਸਿਕ ਤੌਰ ਤੇ ਦੱਸਿਆ ਜਾ ਰਿਹਾ ਪ੍ਰੇਸ਼ਾਨ | jalandhar kinnar suicide dead body hanged to a fan in house know full detail in punjabi Punjabi news - TV9 Punjabi

ਜਲੰਧਰ ‘ਚ ਪੱਖੇ ਨਾਲ ਲਟਕਦੀ ਮਿਲੀ ਕਿੰਨਰ ਦੀ ਲਾਸ਼, ਮਾਨਸਿਕ ਤੌਰ ਤੇ ਦੱਸਿਆ ਜਾ ਰਿਹਾ ਪ੍ਰੇਸ਼ਾਨ

Published: 

26 Mar 2024 13:25 PM

ਹਸੀਨਾ ਮਹੰਤ ਦੇ ਭਤੀਜੇ ਅਖਿਲੇਸ਼ ਅਤੇ ਭਤੀਜੀ ਜੋਤੀ ਉਸ ਦੇ ਨਾਲ ਇੰਦਰਾ ਕਲੋਨੀ ਵਿੱਚ ਰਹਿੰਦੇ ਸਨ। ਅਖਿਲੇਸ਼ ਨੇ ਹੋਲੀ ਵਾਲੇ ਦਿਨ ਸ਼ਾਮ ਨੂੰ ਆਪਣੇ ਪਿੰਡ ਜਾਣਾ ਸੀ। ਅਖਿਲੇਸ਼ ਨੇ ਦੱਸਿਆ ਕਿ ਜਦੋਂ ਉਹ ਰੇਲਗੱਡੀ ਫੜਨ ਲਈ ਰੇਲਵੇ ਸਟੇਸ਼ਨ ਜਾ ਰਿਹਾ ਸੀ ਤਾਂ ਉਸ ਨੂੰ ਪਿੰਡ ਦੇ ਇਕ ਵਿਅਕਤੀ ਦਾ ਫੋਨ ਆਇਆ।

ਜਲੰਧਰ ਚ ਪੱਖੇ ਨਾਲ ਲਟਕਦੀ ਮਿਲੀ ਕਿੰਨਰ ਦੀ ਲਾਸ਼, ਮਾਨਸਿਕ ਤੌਰ ਤੇ ਦੱਸਿਆ ਜਾ ਰਿਹਾ ਪ੍ਰੇਸ਼ਾਨ
Follow Us On

ਫਿਲੌਰ ‘ਚ ਇੱਕ ਕਿੰਨਰ ਨੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਿੰਨਰ ਦੀ ਪਛਾਣ ਇੰਦਰਾ ਕਲੋਨੀ ਫਿਲੌਰ ਦੀ ਰਹਿਣ ਵਾਲੀ ਹਸੀਨਾ ਮਹੰਤ ਵਜੋਂ ਹੋਈ ਹੈ। ਜਿਸ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਹੈ।

ਫਿਲਹਾਲ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਤੋਂ ਇਕੱਠੇ ਕੀਤੇ ਨਮੂਨੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਹੋਲੀ ਵਾਲੇ ਦਿਨ ਵਾਪਰੀ। ਸ਼ਾਮ ਨੂੰ ਜਦੋਂ ਲੋਕਾਂ ਨੂੰ ਖੁਦਕੁਸ਼ੀ ਦੀ ਸੂਚਨਾ ਮਿਲੀ ਤਾਂ ਮਹੰਤ ਦੇ ਭਤੀਜੇ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਹਸੀਨਾ ਮਹੰਤ ਦੇ ਭਤੀਜੇ ਅਖਿਲੇਸ਼ ਅਤੇ ਭਤੀਜੀ ਜੋਤੀ ਉਸ ਦੇ ਨਾਲ ਇੰਦਰਾ ਕਲੋਨੀ ਵਿੱਚ ਰਹਿੰਦੇ ਸਨ। ਅਖਿਲੇਸ਼ ਨੇ ਹੋਲੀ ਵਾਲੇ ਦਿਨ ਸ਼ਾਮ ਨੂੰ ਆਪਣੇ ਪਿੰਡ ਜਾਣਾ ਸੀ। ਅਖਿਲੇਸ਼ ਨੇ ਦੱਸਿਆ ਕਿ ਜਦੋਂ ਉਹ ਰੇਲਗੱਡੀ ਫੜਨ ਲਈ ਰੇਲਵੇ ਸਟੇਸ਼ਨ ਜਾ ਰਿਹਾ ਸੀ ਤਾਂ ਉਸ ਨੂੰ ਪਿੰਡ ਦੇ ਇਕ ਵਿਅਕਤੀ ਦਾ ਫੋਨ ਆਇਆ। ਪਿੰਡ ਆ ਕੇ ਪਤਾ ਲੱਗਾ ਕਿ ਜਿਵੇਂ ਹੀ ਉਹ ਨਿਕਲਿਆ ਤਾਂ ਕੋਈ ਵਿਅਕਤੀ ਘਰ ਵੱਲ ਨੂੰ ਗਿਆ ਹੋਇਆ ਸੀ।

ਜਿਸ ਨੇ ਖਿੜਕੀ ਵਿੱਚੋਂ ਦੇਖਿਆ ਕਿ ਹਸੀਨਾ ਮਹੰਤ ਪੱਖੇ ਨਾਲ ਲਟਕ ਰਿਹਾ ਸੀ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ।

ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ: ਜਾਂਚ ਅਧਿਕਾਰੀ

ਇੰਦਰਾ ਕਲੋਨੀ ਇਲਾਕੇ ਦੇ ਸਰਪੰਚ ਨੇ ਦੱਸਿਆ ਕਿ ਕਾਲੋਨੀ ਦੇ ਇੱਕ ਵਿਅਕਤੀ ਨੇ ਫੋਨ ਕਰਕੇ ਉਸ ਨੂੰ ਕਿੰਨਰ ਦੀ ਖੁਦਕੁਸ਼ੀ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਜਿੱਥੇ ਪਤਾ ਲੱਗਾ ਕਿ ਇਹ ਕਦਮ ਹਸੀਨ ਮਹੰਤ ਨੇ ਚੁੱਕਿਆ ਹੈ। ਸਰਪੰਚ ਨੇ ਦੱਸਿਆ ਕਿ ਹਸੀਨ ਮਹੰਤ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।

ਉਧਰ ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਅਖਿਲੇਸ਼ ਅਤੇ ਜੋਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Exit mobile version