ਜਲੰਧਰ 'ਚ ਨਾਬਾਲਗ ਨਾਲ ਘਰ 'ਚ ਦਾਖਲ ਹੋ ਕੇ ਕਈ ਵਾਰ ਜਬਰ-ਜ਼ਨਾਹ, ਗਰਭਵਤੀ ਹੋਣ 'ਤੇ ਪਰਿਵਾਰ ਨੂੰ ਲੱਗਾ ਪਤਾ, ਮੁਲਜ਼ਮ ਗ੍ਰਿਫਤਾਰ | Jalandhar 13 year old minor was raped many times know in Punjabi Punjabi news - TV9 Punjabi

ਜਲੰਧਰ ‘ਚ ਨਾਬਾਲਗ ਨਾਲ ਘਰ ‘ਚ ਦਾਖਲ ਹੋ ਕੇ ਕਈ ਵਾਰ ਜਬਰ-ਜ਼ਨਾਹ, ਗਰਭਵਤੀ ਹੋਣ ‘ਤੇ ਪਰਿਵਾਰ ਨੂੰ ਲੱਗਾ ਪਤਾ, ਮੁਲਜ਼ਮ ਗ੍ਰਿਫਤਾਰ

Updated On: 

18 Apr 2024 16:35 PM

ਡਾਕਟਰਾਂ ਵੱਲੋਂ ਜਾਂਚ ਦੌਰਾਨ ਪਤਾ ਲੱਗਾ ਕਿ 13 ਸਾਲਾ ਲੜਕੀ ਗਰਭਵਤੀ ਸੀ। ਇਸ ਮਾਮਲੇ 'ਚ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਘਰ 'ਚ ਦਾਖਲ ਹੋ ਕੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਜਲਦ ਹੀ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।

ਜਲੰਧਰ ਚ ਨਾਬਾਲਗ ਨਾਲ ਘਰ ਚ ਦਾਖਲ ਹੋ ਕੇ ਕਈ ਵਾਰ ਜਬਰ-ਜ਼ਨਾਹ, ਗਰਭਵਤੀ ਹੋਣ ਤੇ ਪਰਿਵਾਰ ਨੂੰ ਲੱਗਾ ਪਤਾ, ਮੁਲਜ਼ਮ ਗ੍ਰਿਫਤਾਰ
Follow Us On

ਜਲੰਧਰ ਦੇ ਥਾਣਾ ਬਾਰਾਦਰੀ ਦੇ ਇਲਾਕੇ ‘ਚ ਇੱਕ ਵਿਅਕਤੀ ਨੇ 13 ਸਾਲਾ ਕੁੜੀ ਨਾਲ ਕਰੀਬ 4 ਮਹੀਨੇ ਤੱਕ ਬਲਾਤਕਾਰ ਕੀਤਾ। ਪੀੜਤ ਪਰਿਵਾਰ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਕੁੜੀ ਦੇ ਪੇਟ ‘ਚ ਦਰਦ ਹੋਣ ਲੱਗਾ। ਡਾਕਟਰਾਂ ਵੱਲੋਂ ਜਾਂਚ ਦੌਰਾਨ ਪਤਾ ਲੱਗਾ ਕਿ 13 ਸਾਲਾ ਲੜਕੀ ਗਰਭਵਤੀ ਸੀ। ਇਸ ਮਾਮਲੇ ‘ਚ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਘਰ ‘ਚ ਦਾਖਲ ਹੋ ਕੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਜਲਦ ਹੀ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ।

ਕੁੜੀ ਘਰ ‘ਚ ਇਕਲੇ ਰਹਿੰਦੀ ਸੀ

ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਸਨੀਕ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਜਲੰਧਰ ਦੇ ਰੇਲਵੇ ਕੁਆਟਰਾਂ ਕੋਲ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਹ ਜਲੰਧਰ ਵਿੱਚ ਮੋਚੀ ਦਾ ਕੰਮ ਕਰਦਾ ਸੀ। ਉਸ ਦਾ ਵਿਆਹ 2010 ਵਿੱਚ ਜਲੰਧਰ ਵਿੱਚ ਹੋਇਆ ਸੀ। ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ। ਉਸ ਦੀ ਪਤਨੀ ਦੀ ਕਿਸੇ ਕਾਰਨ ਮੌਤ ਹੋ ਗਈ। ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਉਹ ਕਰਤਾਰਪੁਰ ਵਿੱਚ ਮੋਚੀ ਦਾ ਕੰਮ ਕਰਦਾ ਸੀ। ਉਹ ਕੁਝ ਮਹੀਨੇ ਪਹਿਲਾਂ ਜਲੰਧਰ ਆਇਆ ਸੀ। ਉਹ ਜਲੰਧਰ ਤੋਂ ਸੰਤ ਨਗਰ ਰੋਡ ‘ਤੇ ਕਿਰਾਏ ‘ਤੇ ਰਹਿੰਦਾ ਸੀ। ਇਸ ਦੌਰਾਨ ਉਹ ਆਪਣੇ ਕੰਮ ‘ਤੇ ਜਾਂਦਾ ਸੀ ਅਤੇ ਕੁੜੀ ਘਰ ‘ਚ ਇਕੱਲੀ ਸੀ। ਬੀਤੇ ਦਿਨ ਅਚਾਨਕ ਉਸ ਦੀ ਧੀ ਦੇ ਪੇਟ ‘ਚ ਦਰਦ ਹੋਣ ਲੱਗਾ। ਪਰ ਪਹਿਲਾਂ ਤਾਂ ਕੋਈ ਧਿਆਨ ਨਹੀਂ ਦਿੱਤਾ ਗਿਆ।

ਗਰਭਵਤੀ ਹੋਣ ‘ਤੇ ਪਰਿਵਾਰ ਨੂੰ ਲੱਗਾ ਪਤਾ

ਜਦੋਂ 14 ਅਪ੍ਰੈਲ ਨੂੰ ਉਹ ਆਪਣੀ ਧੀ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲੈ ਗਿਆ। ਜਦੋਂ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੱਚੀ ਦੇ ਗੁਪਤ ਅੰਗ ‘ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਹ ਗਰਭਵਤੀ ਸੀ। ਜਿਸ ਤੋਂ ਬਾਅਦ ਪਿਤਾ ਨੇ ਕਿਸੇ ਤਰ੍ਹਾਂ ਕੁੜੀ ਨੂੰ ਰਾਜ਼ੀ ਕਰ ਲਿਆ ਅਤੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਕੁਆਰਟਰ ‘ਚ ਰਹਿਣ ਵਾਲੇ ਇੱਕ ਵਿਅਕਤੀ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ ਅਤੇ ਘਰ ‘ਚ ਦਾਖਲ ਹੋ ਕੇ ਇਹ ਹਰਕਤ ਕਰਦਾ ਸੀ ਅਤੇ ਮੁਲਜ਼ਮ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਉਪਰੋਕਤ ਗੱਲ ਕਿਸੇ ਨੂੰ ਦੱਸੀ ਤਾਂ ਉਹ ਪਿਤਾ ਅਤੇ ਉਸ ਦਾ ਦੋਵਾਂ ਦਾ ਨੁਕਸਾਨ ਕਰ ਦੇਵੇਗਾ।

ਜਿਸ ਕਾਰਨ ਲੜਕੀ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਜਿਸ ਤੋਂ ਬਾਅਦ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਚਰਨ ਦਾਸ ਉਰਫ ਸੰਨੀ ਬਾਬਾ ਵਾਸੀ ਬਿਆਸ ਜ਼ਿਲਾ ਅੰਮ੍ਰਿਤਸਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਦਿਲਰੋਜ਼ ਕਤਲ ਕਾਂਡ ਚ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ, ਲੁਧਿਆਣਾ ਕੋਰਟ ਨੇ ਸੁਣਾਇਆ ਫੈਸਲਾ

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ

ਏ.ਡੀ.ਸੀ.ਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੇ ਮੁਲਜ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਜਲਦੀ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ। ਜਿਸ ਤੋਂ ਬਾਅਦ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਉਕਤ ਮੁਲਜ਼ਮ ਨੇ ਲੜਕੀ ਨਾਲ ਕਿੰਨੀ ਵਾਰ ਸਰੀਰਕ ਸਬੰਧ ਬਣਾਏ ਹਨ।

Exit mobile version