ਜੰਡਿਆਲਾ 'ਚ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਹਿਮਾਚਲ ਦੇ ਨੋਜਵਾਨ ਕੋਲੋਂ ਖੋਹੀ ਕਾਰ, ਇੱਕ ਕਾਬੂ Punjabi news - TV9 Punjabi

ਜੰਡਿਆਲਾ ‘ਚ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ‘ਤੇ ਹਿਮਾਚਲ ਦੇ ਨੋਜਵਾਨ ਕੋਲੋਂ ਖੋਹੀ ਕਾਰ, ਇੱਕ ਕਾਬੂ

Updated On: 

30 Apr 2023 18:27 PM

ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਫਰਾਰ ਹੋਏ ਮੁਲਜਮਾਂ ਚੋਂ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਤੇ ਬਾਕੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਿਆਸ ਦੇ ਨੇੜੇ ਲੁੱਟ ਦੀ ਇਹ ਘਟਨਾ ਵਾਪਰੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੰਡਿਆਲਾ ਚ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ਤੇ ਹਿਮਾਚਲ ਦੇ ਨੋਜਵਾਨ ਕੋਲੋਂ ਖੋਹੀ ਕਾਰ, ਇੱਕ ਕਾਬੂ

ਜੰਡਿਆਲਾ 'ਚ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਹਿਮਾਚਲ ਦੇ ਨੋਜਵਾਨ ਕੋਲੋਂ ਖੋਹੀ ਕਾਰ ਖੋਹ।

Follow Us On

ਅੰਮ੍ਰਿਤਸਰ। ਜੰਡਿਆਲਾ ਵਿੱਚ ਇੱਕ ਲੁੱਟ ਦੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਹਿਮਾਚਲ ਦੇ ਇੱਕ ਨੌਜਵਾਨ ਤੋਂ ਬਦਮਾਸ਼ ਪਿਸਤੌਲ (Pistol) ਦੀ ਨੌਕ ਤੇ ਕਾਰ ਖੋਹ ਕੇ ਫਰਾਰ ਹੋ ਗਏ। ਪਰ ਮਿਲੀ ਜਾਣਕਾਰੀ ਅਨੂਸਾਰ ਪੁਲਿਸ ਨੇ ਇੱਕ ਮੁਲਜ਼ਮ ਕਾਬੂ ਕਰ ਲਿਆ ਹੈ।

ਤੇ ਬਾਕੀਆਂ ਨੂੰ ਕਾਬੂ ਕਰਨ ਦੇ ਲ਼ਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਅੰਮ੍ਰਿਤਸਰ (Amritsar) ਜਿਲੇ ਵਿੱਚ ਕ੍ਰਾਈਮ ਲਗਾਤਾਰ ਵੱਧ ਰਿਹਾ ਹੈ।

ਇੱਕ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸੁਤਰਾਂ ਅਨੂਸਾਰ ਤੋਂ ਮਿਲੀ ਜਾਣਕਾਰੀ ਐਤਵਾਰ ਤੜਕਸਾਰ ਕਥਿਤ ਮੁਲਜਮਾਂ ਵੱਲੋਂ ਜੰਡਿਆਲਾ ਨੇੜਿਓਂ ਇਕ ਕਾਰ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੰਟਰੋਲ ਰੂਮ ਵਿੱਚ ਜਾਣਕਾਰੀ ਮਿਲਦੇ ਹੀ ਥਾਣਾ ਬਿਆਸ ਪੁਲਿਸ ਸਟੇਸ਼ਨ ਸਣੇ ਸਾਰੇ ਥਾਣਿਆਂ ਦੀ ਪੁਲਿਸ ਹਰਕਤ ਵਿੱਚ ਆ ਗਈ। ਤੇ ਇਸ ਦੌਰਾਨ ਪੁਲਿਸ (Police) ਨੇ ਬਦਮਾਸ਼ਾਂ ਦਾ ਪਿੱਛਾ ਕਰਕੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਬਾਕੀ ਫਰਾਰ ਹੋ ਗਏ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਫਰਾਰ ਮੁਲਜ਼ਮ ਵੀ ਜਲਦੀ ਹੀ ਗ੍ਰਿਫਤਾਰ ਕੀਤੇ ਜਾਣਗੇ।

ਸੀਸੀਟੀਵੀ ਕੈਮਰੇ ਵੀ ਪੁਲਿਸ ਨੇ ਕੀਤੇ ਚੈੱਕ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਦੇ ਲਈ ਪੁਲਿਸ ਵੱਲੋਂ ਆਸਪਾਸ ਲੱਗੇ ਸੀਸੀਟੀਵੀ (CCTV) ਕੈਮਰੇ ਵੀ ਚੈੱਕ ਕੀਤੇ ਜਾ ਰਹੀ ਨੇ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿੱਚ ਅਹਿਮ ਖੁਲਾਸੇ ਹੋ ਸਕਦੇ ਹਨ। ਫਿਲਹਾਲ ਪੁਲਿਸ ਨੇ ਇਸ ਪੁਰੇ ਮਾਮਲੇ ਦੀ ਜਾਣਕਾਰੀ ਨਹੀਂ ਦੇ ਰਹੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version