ਗਾਣੇ ਚਲਾਉਣ ਤੋਂ ਰੋਕਿਆ ਤਾਂ ਟਰੈਕਟਰ ਨਾਲ ਦਰੜ ਦਿੱਤੀ ਮਹਿਲਾ, ਮੌਕੇ ਤੇ ਹੀ ਹੋਈ ਮੌਤ | gurdaspur tractor driver hit the woman with the tractor know full in punjabi Punjabi news - TV9 Punjabi

ਗਾਣੇ ਚਲਾਉਣ ਤੋਂ ਰੋਕਿਆ ਤਾਂ ਟਰੈਕਟਰ ਨਾਲ ਦਰੜ ਦਿੱਤੀ ਮਹਿਲਾ, ਮੌਕੇ ‘ਤੇ ਹੀ ਹੋਈ ਮੌਤ

Updated On: 

17 Jun 2024 20:36 PM

ਘਟਨਾ ਵਿੱਚ ਜਖ਼ਮੀ ਹੋਏ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਪਿੰਡ ਅੰਦਰ ਇੱਕ ਪਲਾਟ ਵਿੱਚ ਮਿੱਟੀ ਪਾ ਰਹੇ ਸਨ ਅਤੇ ਉਨਾਂ ਨੇ ਟਰੈਕਟਰ ਦੇ ਉੱਪਰ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਏ ਹੋਏ ਸਨ ਜਦੋਂ ਉਸਦੀ ਮਾਤਾ ਹਰਜੀਤ ਕੌਰ ਨੇ ਨੌਜਵਾਨਾਂ ਨੂੰ ਅਸ਼ਲੀਲ ਗਾਣੇ ਨਾਂ ਲਗਾਉਣ ਅਤੇ ਆਵਾਜ਼ ਘੱਟ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਓਸਦੀ ਮਾਤਾ ਉੱਪਰ ਟਰੈਕਟਰ ਚੜਾ ਕੇ ਉਸਨੂੰ ਬੁਰੀ ਤਰ੍ਹਾਂ ਦੇ ਨਾਲ ਦਰੜ ਦਿੱਤਾ।

ਗਾਣੇ ਚਲਾਉਣ ਤੋਂ ਰੋਕਿਆ ਤਾਂ ਟਰੈਕਟਰ ਨਾਲ ਦਰੜ ਦਿੱਤੀ ਮਹਿਲਾ, ਮੌਕੇ ਤੇ ਹੀ ਹੋਈ ਮੌਤ

ਹਸਪਤਾਲ ਵਿੱਚ ਜ਼ੇਰੇ ਇਲਾਜ਼ ਪੀੜਤ ਅਤੇ ਮ੍ਰਿਤਕ ਮਹਿਲਾ ਦੀ ਤਸਵੀਰ

Follow Us On

ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਟਰੈਕਟਰ ਤੇ ਉੱਚੀ ਅਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ਤੇ ਟਰੈਕਟਰ ਚਾਲਕ ਨੌਜਵਾਨ ਨੇ ਇਕ ਬਜ਼ੁਰਗ ਔਰਤ ਅਤੇ ਉਸਦੇ ਬੇਟੇ ਨੂੰ ਟਰੈਕਟਰ ਦੇ ਨਾਲ ਦਰੜ ਦਿੱਤਾ।

ਮਹਿਲਾ ਦਾ ਕਸੂਰ ਸਿਰਫ਼ ਐਨਾ ਸੀ ਕਿ ਉਸ ਨੇ ਟਰੈਕਟਰ ਵਾਲੇ ਨੂੰ ਉੱਚੀ ਅਵਾਜ਼ ਵਿੱਚ ਗੀਤ ਚਲਾਉਣ ਤੋਂ ਟੋਕਿਆ ਸੀ। ਬਜ਼ੁਰਗ ਮਹਿਲਾ ਹਰਜੀਤ ਕੌਰ ਵਜੋਂ ਹੈ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਮਹਿਲਾ ਦਾ ਪੁੱਤਰ ਨਿਸ਼ਾਨ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।

ਘਟਨਾ ਵਿੱਚ ਜਖ਼ਮੀ ਹੋਏ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਪਿੰਡ ਅੰਦਰ ਇੱਕ ਪਲਾਟ ਵਿੱਚ ਮਿੱਟੀ ਪਾ ਰਹੇ ਸਨ ਅਤੇ ਉਨਾਂ ਨੇ ਟਰੈਕਟਰ ਦੇ ਉੱਪਰ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਏ ਹੋਏ ਸਨ ਜਦੋਂ ਉਸਦੀ ਮਾਤਾ ਹਰਜੀਤ ਕੌਰ ਨੇ ਨੌਜਵਾਨਾਂ ਨੂੰ ਅਸ਼ਲੀਲ ਗਾਣੇ ਨਾਂ ਲਗਾਉਣ ਅਤੇ ਆਵਾਜ਼ ਘੱਟ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਓਸਦੀ ਮਾਤਾ ਉੱਪਰ ਟਰੈਕਟਰ ਚੜਾ ਕੇ ਉਸਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਅਤੇ ਜਦੋਂ ਉਹ ਆਪਣੀ ਮਾਤਾ ਨੂੰ ਬਚਾਉਣ ਦੇ ਲਈ ਅੱਗੇ ਗਿਆ ਤਾਂ ਨੌਜਵਾਨਾਂ ਨੇ ਉਸ ਦੇ ਉੱਪਰ ਵੀ ਟਰੈਕਟਰ ਚੜਾ ਦਿੱਤਾ ਜਿਸ ਦੇ ਕਾਰਨ ਉਸਦੀ ਸੱਜੀ ਲੱਤ ਫਰੈਕਚਰ ਹੋ ਗਈ। ਜਿਸ ਕਾਰਨ ਇਲਾਜ ਦੇ ਲਈ ਉਹਨਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ।

ਪੁਲਿਸ ਨੇ ਦਰਜ ਕੀਤਾ ਮਾਮਲਾ

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਉਹ ਕੋਲ ਸ਼ਿਕਾਇਤ ਆਈ ਹੈ ਜਿੱਥੇ ਪਿੰਡ ਰਹੀਮਾਬਾਦ ਵਿੱਚ ਇੱਕ ਟਰੈਕਟਰ ਚਾਲਕ ਵਿਜੇ ਪਾਲ ਸਿੰਘ ਜੋਕਿ ਇੱਕ ਪਲਾਟ ਮਿੱਟੀ ਪਾ ਰਿਹਾ ਸੀ। ਉਸਨੇ ਮਹਿਲਾ ਨੂੰ ਟਰੈਕਟਰ ਨਾਲ ਦਰੜ ਦਿੱਤਾ ਜਿਸ ਕਾਰਨ ਉਸਦੀ ਮੌਤ ਹੋ ਗਈ।ਜਦੋਂਕਿ ਉਸਦਾ ਬੇਟਾ ਜਖਮੀ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤ ਦੇ ਬਿਆਨਾਂ ਦੇ ਅਧਾਰ ਤੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ

Exit mobile version