ਸੰਗਰੂਰ ਜ਼ਹਿਰੀਲੀ ਸਰਾਬ ਮਾਮਲੇ 'ਚ ਮੌਤਾਂ ਦਾ ਆਂਕੜਾ ਵਧਿਆ, 8 ਲੋਕਾਂ ਨੇ ਗੁਆਈ ਜਾਨ | Death toll increased in Sangrur village gujran poisoned liquor case 8 people lost their lives Punjabi news - TV9 Punjabi

ਸੰਗਰੂਰ ਜ਼ਹਿਰੀਲੀ ਸਰਾਬ ਮਾਮਲੇ ‘ਚ ਮੌਤਾਂ ਦਾ ਆਂਕੜਾ ਵਧਿਆ, 8 ਲੋਕਾਂ ਨੇ ਗੁਆਈ ਜਾਨ

Updated On: 

22 Mar 2024 12:58 PM

ਪਿੰਡ ਗੁੱਜਰਾਂ ਅਤੇ ਪਿੰਡ ਢੰਡੋਲੀ ਤੋਂ ਕੁੱਲ 17 ਮਰੀਜ਼ ਆਏ ਸਨ ਸਾਹਮਣੇ ਆਏ ਸਨ। ਹੁਣ ਤੱਕ ਇਸ ਮਾਮਲੇ 8 ਲੋਕਾੰ ਦੀ ਦੀ ਮੌਤ ਹੋ ਗਈ ਹੈ ਅਤੇ ਕਈਆਂ ਦਾ ਸੰਗਰੂਰ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਸਾਰੇ ਸ਼ਰਾਬ ਤਸਕਰਾਂ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਪੁਲਿਸ 12 ਵਜੇ ਪ੍ਰੈਸ ਕਾਨਫਰੰਸ ਕਰੇਗੀ।

ਸੰਗਰੂਰ ਜ਼ਹਿਰੀਲੀ ਸਰਾਬ ਮਾਮਲੇ ਚ ਮੌਤਾਂ ਦਾ ਆਂਕੜਾ ਵਧਿਆ, 8 ਲੋਕਾਂ ਨੇ ਗੁਆਈ ਜਾਨ

ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 8 ਲੋਕਾਂ ਨੇ ਗੁਆਈ ਜਾਨ

Follow Us On

ਸੰਗਰੂਰ ਦੇ ਪਿੰਡ ਗੁੱਜਰਾਂ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਬੀਤੀ ਦਿਨੀਂ ਜਿੱਥੇ ਦੱਸਿਆ ਜਾ ਰਿਹਾ ਸੀ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹੁਣ ਹੋਰ ਵੀ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ‘ਚ ਹੁਣ 8 ਲੋਕ ਆਪਣੀ ਜਾਨ ਗੁਆ ਬੈਠੇ ਹਨ। ਮਰਨ ਵਾਲਿਆਂ ਚੋਂ 6 ਵਿਅਕਰਤੀ ਪਿੰਡ ਗੱਜਰਾਂ ਨਾਲ ਸਬੰਧ ਰੱਖਦੇ ਸਨ, ਜਦਕਿ 2 ਵਿਅਕਤੀ ਪਿੰਡ ਦੰਡੋਲੀ ਦੇ ਦੱਸੇ ਜਾ ਰਹੇ ਹਨ।

ਪਿੰਡ ਗੁੱਜਰਾਂ ਅਤੇ ਪਿੰਡ ਢੰਡੋਲੀ ਤੋਂ ਕੁੱਲ 17 ਮਰੀਜ਼ ਸਾਹਮਣੇ ਆਏ ਸਨ। ਹੁਣ ਤੱਕ ਇਸ ਮਾਮਲੇ 8 ਲੋਕਾੰ ਦੀ ਦੀ ਮੌਤ ਹੋ ਗਈ ਹੈ ਅਤੇ ਕਈਆਂ ਦਾ ਸੰਗਰੂਰ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਸਾਰੇ ਸ਼ਰਾਬ ਤਸਕਰਾਂ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਪੁਲਿਸ 12 ਵਜੇ ਪ੍ਰੈਸ ਕਾਨਫਰੰਸ ਕਰੇਗੀ।

ਹਰਿਆਣਾ ਤੋਂ ਆਈ ਸੀ ਨਜ਼ਾਇਜ ਸ਼ਰਾਬ- ਪਰਿਵਾਰਿਕ ਮੈਂਬਰ

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਸਕੇ ਭਰਾਵਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਆਈ ਸੀ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਦੂਜੇ ਪਾਸੇ ਸੰਗਰੂਰ ਸਿਵਲ ਹਸਪਤਾਲ ਦੇ ਸਰਜਨ ਰਾਹੁਲ ਗੁੁਪਤਾ ਨੇ ਦੱਸਿਆ ਕਿ 2 ਲੋਕਾਂ ਦੀ ਹਾਲਤ ਅਜੇ ਸਥਿਰ ਬਣੀ ਹੋਈ ਹੈ।

Exit mobile version