ਅਬੋਹਰ ‘ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਦੂਜਾ ਜਖ਼ਮੀ | abohar young boy murder in sito gunno village Punjabi news - TV9 Punjabi

ਅਬੋਹਰ ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਦੂਜਾ ਜਖ਼ਮੀ

Updated On: 

18 Mar 2024 10:35 AM

ਪਰਿਵਾਰ ਦਾ ਦਾਅਵਾ ਹੈ ਕਿ ਹਮਲਾਵਰਾਂ ਨੇ ਕਤਲ ਤੋਂ ਬਾਅਦ ਸਕੂਲ 'ਚ ਪਈ ਸੁਰਿੰਦਰ ਦੀ ਲਾਸ਼ 'ਤੇ ਤੇਜ਼ਧਾਰ ਹਥਿਆਰਾਂ ਨਾਲ ਇਕ ਤੋਂ ਬਾਅਦ ਇਕ 21-22 ਵਾਰ ਕੀਤੇ। ਹਮਲਾਵਰ ਉਸ ਦੀ ਮੌਤ ਹੋਣ ਤੱਕ ਉਸ 'ਤੇ ਹਮਲਾ ਕਰਦੇ ਰਹੇ। ਮੰਗਾ ਸਿੰਘ ਨੇ ਦੱਸਿਆ ਕਿ ਉਹ ਇਕੱਲਾ ਸੀ ਅਤੇ ਉਸ ਨੇ ਭੱਜ ਕੇ ਹਨੇਰੇ ਵਿਚ ਲੁਕ ਕੇ ਆਪਣੀ ਜਾਨ ਬਚਾਈ। ਦੂਜੇ ਪਾਸੇ ਥਾਣਾ ਬਹਾਵਾਲਾ ਦੀ ਪੁਲਸ ਨੇ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਬੋਹਰ ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਦੂਜਾ ਜਖ਼ਮੀ

ਪੁਲਿਸ ਥਾਣੇ ਦੀ ਤਸਵੀਰ

Follow Us On

ਅਬੋਹਰ ਦੇ ਸੀਤੋ ਗੁੰਨੋ ‘ਚ 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਉਸ ਦਾ ਇੱਕ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।

ਘਟਨਾ ਬਾਰੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਅਤੇ ਉਸ ਦਾ ਇਕ ਸਾਥੀ ਲਵਪ੍ਰੀਤ ਸਿੰਘ (ਭਰਾ) ਦੇਰ ਰਾਤ ਕੋਇਲਖੇੜਾ ਪੈਟਰੋਲ ਪੰਪ ‘ਤੇ ਡਿਊਟੀ ਤੋਂ ਬਾਅਦ ਘਰ ਪਰਤ ਰਹੇ ਸਨ। ਜਦੋਂ ਉਹ ਸੀਤੋ ਗੁੰਨੋਂ ਨੇੜੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ 15-20 ਨੌਜਵਾਨ ਖੜ੍ਹੇ ਸਨ, ਜੋ ਸੁਰਿੰਦਰ ਅਤੇ ਉਸ ਦੇ ਦੋਸਤ ਲਵਪ੍ਰੀਤ ਸਿੰਘ ਨੂੰ ਚੁੱਕ ਕੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲੈ ਗਏ ਅਤੇ ਉੱਥੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸੁਰਿੰਦਰ ਸਿੰਘ ਦਾ ਕਤਲ ਕਰ ਦਿੱਤਾ।

ਪਰਿਵਾਰ ਦਾ ਦਾਅਵਾ ਹੈ ਕਿ ਹਮਲਾਵਰਾਂ ਨੇ ਕਤਲ ਤੋਂ ਬਾਅਦ ਸਕੂਲ ‘ਚ ਪਈ ਸੁਰਿੰਦਰ ਦੀ ਲਾਸ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਇਕ ਤੋਂ ਬਾਅਦ ਇਕ 21-22 ਵਾਰ ਕੀਤੇ। ਹਮਲਾਵਰ ਉਸ ਦੀ ਮੌਤ ਹੋਣ ਤੱਕ ਉਸ ‘ਤੇ ਹਮਲਾ ਕਰਦੇ ਰਹੇ। ਮੰਗਾ ਸਿੰਘ ਨੇ ਦੱਸਿਆ ਕਿ ਉਹ ਇਕੱਲਾ ਸੀ ਅਤੇ ਉਸ ਨੇ ਭੱਜ ਕੇ ਹਨੇਰੇ ਵਿਚ ਲੁਕ ਕੇ ਆਪਣੀ ਜਾਨ ਬਚਾਈ। ਜਿਸਦੇ ਬਾਅਦ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਦੇਰ ਰਾਤ ਮ੍ਰਿਤਕ ਦੀ ਲਾਸ਼ ਅਤੇ ਜ਼ਖਮੀ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੋਂ ਜ਼ਖਮੀ ਲਵਪ੍ਰੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ ਗਿਆ, ਜਦਕਿ ਸੁਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮਾਮਲਾ ਪੁਰਾਣੀ ਰੰਜਿਸ਼ ਦਾ- ਪੁਲਿਸ

ਦੂਜੇ ਪਾਸੇ ਥਾਣਾ ਬਹਾਵਾਲਾ ਦੀ ਪੁਲਸ ਨੇ ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੌਜਵਾਨ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਬਹਾਵਵਾਲਾ ਪੁਲੀਸ ਨੇ ਮ੍ਰਿਤਕ ਦੇ ਭਰਾ ਮੰਗਾ ਸਿੰਘ ਦੇ ਬਿਆਨਾਂ ਤੇ ਕੁਝ ਨਾਮੀ ਨੌਜਵਾਨਾਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ।

Exit mobile version