ਮਾਂ ਨਾਲ ਇਤਰਾਜਯੋਗ ਹਾਲਤ ਵਿੱਚ ਮਿਲਿਆ ਪ੍ਰੇਮੀ, ਤਾਂ ਪੁੱਤ ਨੇ ਕਹਾੜੀ ਨਾਲ ਕੀਤਾ ਹਮਲਾ | Abohar Son attempt to kill mother lover know full in punjabi Punjabi news - TV9 Punjabi

ਮਾਂ ਨਾਲ ਇਤਰਾਜਯੋਗ ਹਾਲਤ ਵਿੱਚ ਮਿਲਿਆ ਪ੍ਰੇਮੀ, ਤਾਂ ਪੁੱਤ ਨੇ ਕਹਾੜੀ ਨਾਲ ਕੀਤਾ ਹਮਲਾ

Updated On: 

17 Jun 2024 19:58 PM

ਮਾਮਲਾ ਅਬੋਹਰ ਦੇ ਵਿੱਚ ਧਰਮਪੁਰਾ ਦਾ ਹੈ ਜਿੱਥੇ ਕਰੀਬ 50 ਸਾਲਾ ਵਿਅਕਤੀ ਆਪਣੇ ਟਰੈਕਟਰ ਟਰਾਲੀ ਰਾਹੀਂ ਲੱਕੜ ਨੂੰ ਕੱਟ ਕੇ ਅੱਗੇ ਵੇਚਣ ਦਾ ਕੰਮ ਕਰਿਆ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੀ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਦਰਅਸਲ ਬੀਤੀ ਰਾਤ ਜਦੋਂ ਮਹਿਲਾ ਦਾ ਪਤੀ ਅਤੇ ਬੇਟਾ ਕੰਮ ਤੇ ਗਏ ਹੋਏ ਸਨ ਤਾਂ ਵਿਅਕਤੀ ਰਾਤ ਕਰੀਬ 12 ਵਜੇ ਮਹਿਲਾ ਦੇ ਘਰ ਚਲਾ ਗਿਆ।

ਮਾਂ ਨਾਲ ਇਤਰਾਜਯੋਗ ਹਾਲਤ ਵਿੱਚ ਮਿਲਿਆ ਪ੍ਰੇਮੀ, ਤਾਂ ਪੁੱਤ ਨੇ ਕਹਾੜੀ ਨਾਲ ਕੀਤਾ ਹਮਲਾ

ਮਾਂ ਨਾਲ ਇਤਰਾਜਯੋਗ ਹਾਲਤ ਵਿੱਚ ਮਿਲਿਆ ਪ੍ਰੇਮੀ, ਤਾਂ ਪੁੱਤ ਨੇ ਕਹਾੜੀ ਨਾਲ ਕੀਤਾ ਹਮਲਾ

Follow Us On

ਅਬੋਹਰ ਦੇ ਪਿੰਡ ਧਰਮਪੁਰਾ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਆਪਣੀ ਮਾਂ ਦੇ ਪ੍ਰੇਮੀ ਤੇ ਕੁਹਾੜੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਨੌਜਵਾਨ ਨੇ ਵਿਅਕਤੀ ਦੀ ਇੱਕ ਲੱਤ ਦੇ ਕਈ ਵਾਰ ਹਮਲਾ ਕੀਤਾ ਅਤੇ ਦੂਜੀ ਲੱਤ ਅਤੇ ਇੱਕ ਬਾਂਹ ਤੇ ਵੀ ਕਹਾੜੀ ਨਾਲ ਟੱਕ ਮਾਰੇ। ਇਸ ਤੋਂ ਇਲਾਵਾ ਮੁਲਜ਼ਮ ਨੇ ਪੀੜਤ ਦੇ ਗੁਪਤ ਅੰਗ ਤੇ ਵੀ ਹਮਲਾ ਕੀਤਾ। ਘਟਨਾ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੋਂ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਸ ਨੂੰ ਕਿਸੇ ਹੋਰ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਦਾ ਕਰੀਬ 50 ਸਾਲਾ ਵਿਅਕਤੀ ਆਪਣੇ ਟਰੈਕਟਰ ਟਰਾਲੀ ਰਾਹੀਂ ਲੱਕੜ ਨੂੰ ਕੱਟ ਕੇ ਅੱਗੇ ਵੇਚਣ ਦਾ ਕੰਮ ਕਰਿਆ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੀ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਦਰਅਸਲ ਬੀਤੀ ਰਾਤ ਜਦੋਂ ਮਹਿਲਾ ਦਾ ਪਤੀ ਅਤੇ ਬੇਟਾ ਕੰਮ ਤੇ ਗਏ ਹੋਏ ਸਨ ਤਾਂ ਵਿਅਕਤੀ ਰਾਤ ਕਰੀਬ 12 ਵਜੇ ਮਹਿਲਾ ਦੇ ਘਰ ਚਲਾ ਗਿਆ।

ਜਿਸ ਵੇਲੇ ਉਹ ਵਿਅਕਤੀ ਔਰਤ ਦੇ ਘਰ ਵਿੱਚ ਸੀ ਤਾਂ ਉਸ ਵੇਲੇ ਔਰਤ ਦਾ ਬੇਟਾ ਘਰ ਆ ਗਿਆ ਅਤੇ ਵਿਅਕਤੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਕੇ ਉਹ ਆਪਣੇ ਆਪੇ ਤੋਂ ਬਾਹਰ ਹੋ ਗਿਆ।

ਪੰਚਾਇਤ ਨੂੰ ਦਿੱਤੀ ਗਈ ਸੂਚਨਾ

ਗੁੱਸੇ ‘ਚ ਆ ਕੇ ਔਰਤ ਦੇ ਲੜਕੇ ਨੇ ਘਰ ‘ਚ ਰੱਖੀ ਕੁਹਾੜੀ ਨਾਲ ਵਿਅਕਤੀ ‘ਤੇ ਕਈ ਵਾਰ ਕੀਤੇ ਜਿਸ ਕਾਰਨ ਉਸ ਦੀਆਂ ਲੱਤਾਂ ਤੇ ਕਈ ਕੱਟ ਲੱਗ ਗਏ ਅਤੇ ਇੰਨਾ ਹੀ ਨਹੀਂ ਗੁੱਸੇ ‘ਚ ਆਏ ਨੌਜਵਾਨ ਨੇ ਵਿਅਕਤੀ ਦੇ ਗੁਪਤ ਅੰਗ ਤੇ ਵੀ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਗ੍ਰਾਮ ਪੰਚਾਇਤ ਨੂੰ ਇਤਲਾਹ ਦਿੱਤੀ। ਇਸ ਮਗਰੋਂ ਜਦੋਂ ਪੰਚਾਇਤ ਮੈਂਬਰ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਵਿਅਕਤੀ ਖੂਨ ਨਾਲ ਲੱਥਪੱਥ ਹੋਇਆ ਜ਼ਮੀਨ ਤੇ ਪਿਆ ਸੀ ਜਿਸ ਨੂੰ ਇੱਕ ਐਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਉਧਰ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ।

ਮੁਲਜ਼ਮਾਂ ਖਿਲਾਫ਼ ਹੋਵੇਗੀ ਕਾਰਵਾਈ-ਪੁਲਿਸ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ DSP ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਪੁੱਤਰ ਨੇ ਨਜਾਇਜ਼ ਸਬੰਧਾਂ ਕਾਰਨ ਆਪਣੀ ਮਾਂ ਦੇ ਪ੍ਰੇਮੀ ਤੇ ਕੁਹਾੜੀ ਨਾਲ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Exit mobile version