ਅਬੋਹਰ 'ਚ ਦਿੱਲੀ ਤੋਂ ਸੋਨਾ ਲੈ ਕੇ ਆਏ ਵਪਾਰੀ ਤੋਂ ਲੁੱਟ, ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਦਿੱਤਾ ਵਾਰਦਾਤ ਨੂੰ ਅੰਜ਼ਾਮ | Abohar robbers robbed gold from merchant at the point of weapons Punjabi news - TV9 Punjabi

ਅਬੋਹਰ ‘ਚ ਦਿੱਲੀ ਤੋਂ ਸੋਨਾ ਲੈ ਕੇ ਆਏ ਵਪਾਰੀ ਤੋਂ ਲੁੱਟ, ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ‘ਤੇ ਦਿੱਤਾ ਵਾਰਦਾਤ ਨੂੰ ਅੰਜ਼ਾਮ

Updated On: 

05 Mar 2024 18:52 PM

ਮਿਲੀ ਜਾਣਕਾਰੀ ਮੁਤਾਬਕ ਗੋਲਡ ਦਾ ਵਪਾਰੀ ਅੰਨਾ ਮਰਾਠਾ ਅਬੋਹਰ ਦੇ ਸੁਨਿਆਰਿਆਂ ਤੋਂ ਆਰਡਰ ਅਤੇ ਪੈਸੇ ਲੈ ਕੇ ਦਿੱਲੀ ਤੋਂ ਲਿਆ ਕੇ ਸੋਨਾ ਸਪਲਾਈ ਕਰਦਾ ਸੀ। ਮੰਗਲਵਾਰ ਸਵੇਰ ਉਹ ਸਰਾਏ ਰੋਹਿਲਾ ਤੋਂ ਆਪਣੇ ਸਾਥੀ ਸੰਨੀ ਨਾਲ ਸੋਨਾ ਲੈ ਕੇ ਟ੍ਰੇਨ ਤੋਂ ਸਫ਼ਰ ਕਰਕੇ ਅਬੋਹਰ ਆਇਆ। ਸੰਨੀ ਆਪਣੇ ਘਰ ਚੱਲ ਗਿਆ, ਜਦਕਿ ਅੰਨਾ ਮਰਾਠਾ ਵੀ ਈ-ਰਿਕਸ਼ਾ ਲੈ ਕੇ ਆਪਣੇ ਘਰ ਵੱਲ ਤੁਰ ਪਿਆ। ਰਸਤੇ ਵਿੱਚ ਲੱਕੜ ਮੰਡੀ ਦੇ ਕੋਲ ਕਾਰ ਸਵਾਰ ਤਿੰਨ ਨਕਾਬ ਪਹਿਣੇ ਲੁਟੇਰਿਆਂ ਨੇ ਹੱਥਿਆਰਾਂ ਦੀ ਨੋਕ ਤੇ ਉਸਨੂੰ ਰਿਕਸ਼ੇ ਤੋਂ ਉਤਾਰ ਲਿਆ ਅਤੇ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਏ। ਲੁਟੇਰਿਆਂ ਨੇ ਸੋਨਾ ਖੇਹਣ ਤੋਂ ਬਾਅਦ ਉਸਨੂੰ ਮਲੋਟ ਰੋਡ ਗੋਬਿੰਦਗੜ੍ਹ ਟੀ ਪੁਆਇੰਟ ਤੇ ਉਤਾਰ ਦਿੱਤਾ ਅਤੇ ਸੋਨਾ ਲੈ ਕੇ ਫਰਾਰ ਹੋ ਗਏ।

ਅਬੋਹਰ ਚ ਦਿੱਲੀ ਤੋਂ ਸੋਨਾ ਲੈ ਕੇ ਆਏ ਵਪਾਰੀ ਤੋਂ ਲੁੱਟ, ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਅਬੋਹਰ ਵਿੱਚ ਸੋਨੇ ਦੀ ਲੁੱਟ

Follow Us On

ਅਬੋਹਰ ਤੋਂ ਇੱਕ ਖ਼ਤਰਨਾਕ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਪਾਰੀ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਕੀਤੀ ਗਈ। ਹਾਲਾਂਕਿ ਕਿੰਨਾ ਸੋਨਾ ਲੁੱਟਿਆ ਗਿਆ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆ ਨੇ ਅੱਧੇ ਤੋਂ ਇੱਕ ਕਿਲੋ ਸੋਨਾ ਲੁੱਟ ਲਿਆ।

ਮਿਲੀ ਜਾਣਕਾਰੀ ਮੁਤਾਬਕ ਗੋਲਡ ਦਾ ਵਪਾਰੀ ਅੰਨਾ ਮਰਾਠਾ ਅਬੋਹਰ ਦੇ ਸੁਨਿਆਰਿਆਂ ਤੋਂ ਆਰਡਰ ਅਤੇ ਪੈਸੇ ਲੈ ਕੇ ਦਿੱਲੀ ਤੋਂ ਲਿਆ ਕੇ ਸੋਨਾ ਸਪਲਾਈ ਕਰਦਾ ਸੀ। ਮੰਗਲਵਾਰ ਸਵੇਰ ਉਹ ਸਰਾਏ ਰੋਹਿਲਾ ਤੋਂ ਆਪਣੇ ਸਾਥੀ ਸੰਨੀ ਨਾਲ ਸੋਨਾ ਲੈ ਕੇ ਟ੍ਰੇਨ ਤੋਂ ਸਫ਼ਰ ਕਰਕੇ ਅਬੋਹਰ ਆਇਆ। ਸੰਨੀ ਆਪਣੇ ਘਰ ਚੱਲ ਗਿਆ, ਜਦਕਿ ਅੰਨਾ ਮਰਾਠਾ ਵੀ ਈ-ਰਿਕਸ਼ਾ ਲੈ ਕੇ ਆਪਣੇ ਘਰ ਵੱਲ ਤੁਰ ਪਿਆ। ਰਸਤੇ ਵਿੱਚ ਲੱਕੜ ਮੰਡੀ ਦੇ ਕੋਲ ਕਾਰ ਸਵਾਰ ਤਿੰਨ ਨਕਾਬ ਪਹਿਣੇ ਲੁਟੇਰਿਆਂ ਨੇ ਹੱਥਿਆਰਾਂ ਦੀ ਨੋਕ ਤੇ ਉਸਨੂੰ ਰਿਕਸ਼ੇ ਤੋਂ ਉਤਾਰ ਲਿਆ ਅਤੇ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਏ। ਲੁਟੇਰਿਆਂ ਨੇ ਸੋਨਾ ਖੇਹਣ ਤੋਂ ਬਾਅਦ ਉਸਨੂੰ ਮਲੋਟ ਰੋਡ ਗੋਬਿੰਦਗੜ੍ਹ ਟੀ ਪੁਆਇੰਟ ਤੇ ਉਤਾਰ ਦਿੱਤਾ ਅਤੇ ਸੋਨਾ ਲੈ ਕੇ ਫਰਾਰ ਹੋ ਗਏ।

ਈ-ਰਿਕਸ਼ਾ ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਸਵਾਰੀ ਨੂੰ ਉਤਾਰ ਕੇ ਲੈ ਗਏ, ਪਰ ਉਹ ਸਵਾਰੀ ਨੂੰ ਕਿੱਥੇ ਲੈ ਕੇ ਇਹ ਪਤਾ ਨਹੀਂ ਲੱਗਿਆ। ਪੁਲਿਸ ਪੀੜ੍ਹਤ ਅਤੇ ਸੰਨੀ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਪੁਲਿਸ ਨੇ ਇਸ ਵਾਰਦਾਤ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ। ਜਾਂਚ ਦੇ ਬਾਅਦ ਹੀ ਇਹ ਗੱਲ ਸਪੱਸ਼ਟ ਹੋ ਪਾਵੇਗੀ ਕਿ ਵਾਰਦਾਤ ਵਿੱਚ ਕਿੰਨੇ ਸੋਨੇ ਦੀ ਲੁੱਟ ਹੋਈ ਹੈ।

Exit mobile version