50% ਡਿੱਗ ਗਿਆ ਵਿਪਰੋ ਦਾ ਸ਼ੇਅਰ , 50,000 ਤੋਂ ਇੱਕ ਝਟਕੇ ਵਿੱਚ ਹੋ ਗਏ 25,000, ਆਖਿਰ ਕਿਉਂ?
e: ਵਿਪਰੋ ਦੇ ਸ਼ੇਅਰ 2 ਦਸੰਬਰ ਨੂੰ ਬਾਜ਼ਾਰ ਬੰਦ ਹੋਣ 'ਤੇ 585 ਰੁਪਏ ਪ੍ਰਤੀ ਸ਼ੇਅਰ 'ਤੇ ਸਨ, ਜੋ ਅੱਜ 291.80 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਗਏ ਹਨ। ਇਹ ਸਭ ਕਿਉਂ ਹੋਇਆ ਅਤੇ ਕਿਵੇਂ ਹੋਇਆ? ਅਸੀਂ ਤੁਹਾਨੂੰ ਇੱਥੇ ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ।
Wipro Stock:: ਜਿਵੇਂ ਹੀ ਵਿਪਰੋ ਦੇ ਸ਼ੇਅਰਧਾਰਕਾਂ ਨੇ ਅੱਜ ਆਪਣੇ ਪੋਰਟਫੋਲੀਓ ਤੇ ਨਜ਼ਰ ਮਾਰੀ, ਉਨ੍ਹਾਂ ਦਾ ਪੋਰਟਫੋਲੀਓ ਇੱਕ ਦਿਨ ਵਿੱਚ ਹੀ ਅੱਧਾ ਹੋ ਗਿਆ। ਮਤਲਬ ਜਿਸ ਨਿਵੇਸ਼ਕ ਕੋਲ ਵਿਪਰੋ ਦੇ 50 ਹਜ਼ਾਰ ਰੁਪਏ ਦੇ ਸ਼ੇਅਰ ਸਨ, ਉਹ 25 ਹਜ਼ਾਰ ਰੁਪਏ ‘ਤੇ ਆ ਗਏ। ਜੇਕਰ ਤੁਸੀਂ ਵੀ ਵਿਪਰੋ ਦੇ ਸ਼ੇਅਰ ਹੋਲਡਰ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਜਦੋਂ 2 ਦਸੰਬਰ ਨੂੰ ਬਾਜ਼ਾਰ ਬੰਦ ਹੋਇਆ ਸੀ ਤਾਂ ਵਿਪਰੋ ਦੇ ਸ਼ੇਅਰ 585 ਰੁਪਏ ਪ੍ਰਤੀ ਸ਼ੇਅਰ ਸਨ, ਜੋ ਅੱਜ 291.80 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਏ ਹਨ। ਦਰਅਸਲ, ਅੱਜ ਯਾਨੀ 3 ਦਸੰਬਰ ਵਿਪਰੋ ਦੇ ਸਟਾਕ ਬੋਨਸ ਇਸ਼ੂ ਦੀ ਐਕਸ-ਡੇਟ ਸੀ, ਜਿਸ ਕਾਰਨ ਵਿਪਰੋ ਦੇ ਸ਼ੇਅਰ ਅੱਜ ਅੱਧੇ ਰਹਿ ਗਏ। ਇੱਥੇ ਅਸੀਂ ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ।
ਕੀ ਹੁੰਦਾ ਹੈ ਬੋਨਸ ਇਸ਼ੂ ਐਕਸ ਡੇਟ ?
ਸਟਾਕ ਮਾਰਕੀਟ ਵਿੱਚ ਸੂਚੀਬੱਧ ਕੰਪਨੀ ਬੋਨਸ ਇਸ਼ੂ ਦੀ ਐਕਸ-ਡੇਟ ਟਰਮ ਨੂੰ ਯੂਜ਼ ਕਰਦੀ ਹੈ, ਜਿਸ ਵਿੱਚ ਕੰਪਨੀ ਇੱਕ ਤਾਰੀਖ ਨਿਰਧਾਰਤ ਕਰਦੀ ਹੈ ਜਿਸ ‘ਤੇ ਕੰਪਨੀ ਆਪਣੇ ਸ਼ੇਅਰਧਾਰਕਾਂ ਨੂੰ ਬੋਨਸ ਇਕੁਇਟੀ ਸ਼ੇਅਰ ਜਾਰੀ ਕਰਦੀ ਹੈ। ਜਿਸ ਵਿੱਚ ਮੌਜੂਦਾ ਸ਼ੇਅਰ ਦੀ ਕੀਮਤ ਅੱਧੀ ਹੋ ਜਾਂਦੀ ਹੈ ਅਤੇ ਤੁਹਾਡੇ ਕੋਲ ਪਹਿਲਾਂ ਤੋਂ ਮੌਜੂਦ ਸ਼ੇਅਰਾਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ। ਇਸ ਨਾਲ ਤੁਹਾਡੇ ਪੋਰਟਫੋਲੀਓ ਦੀ ਕੀਮਤ ਇੱਕ ਜਾਂ ਦੋ ਦਿਨਾਂ ਲਈ ਅੱਧੀ ਰਹਿ ਜਾਂਦੀ ਹੈ ਅਤੇ ਜਿਵੇਂ ਹੀ ਇਸਨੂੰ ਅਪਡੇਟ ਕੀਤਾ ਜਾਂਦਾ ਹੈ, ਤੁਹਾਡੇ ਪੋਰਟਫੋਲੀਓ ਦੀ ਕੀਮਤ ਦੁਬਾਰਾ ਉਹੀ ਹੋ ਜਾਂਦੀ ਹੈ।
ਵਿਪਰੋ ਨੇ ਚੌਥੀ ਵਾਰ ਜਾਰੀ ਕੀਤਾ ਬੋਨਸ
ਇਸ ਵਾਰ ਵਿਪਰੋ ਨੇ 1:1 ਵਿੱਚ ਬੋਨਸ ਸ਼ੇਅਰ ਜਾਰੀ ਕੀਤੇ ਹਨ, ਜਿਸ ਵਿੱਚ ਜੇਕਰ ਕਿਸੇ ਸ਼ੇਅਰਧਾਰਕ ਕੋਲ 10 ਸ਼ੇਅਰ ਹਨ ਤਾਂ ਉਸਦੀ ਗਿਣਤੀ ਵਧ ਕੇ 20 ਹੋ ਜਾਵੇਗੀ। ਇਸ ਤੋਂ ਪਹਿਲਾਂ, ਕੰਪਨੀ ਨੇ 2019 ਵਿੱਚ ਇੱਕ ਬੋਨਸ ਜਾਰੀ ਕੀਤਾ ਸੀ ਜਿਸ ਵਿੱਚ 1 ਸ਼ੇਅਰ ਦੀ ਬਜਾਏ 3 ਸ਼ੇਅਰ ਦਿੱਤੇ ਗਏ ਸਨ। ਜਦੋਂ ਕਿ 2017 ਵਿੱਚ ਇੱਕ ਸ਼ੇਅਰ ਦੇ ਬਦਲੇ ਇੱਕ ਸ਼ੇਅਰ ਦਿੱਤਾ ਗਿਆ ਸੀ। 2010 ਵਿੱਚ ਵੀ 2 ਸ਼ੇਅਰਾਂ ਦੀ ਬਜਾਏ 3 ਸ਼ੇਅਰ ਦਿੱਤੇ ਗਏ ਸਨ।
ਕਦੋਂ ਅਪਡੇਟ ਹੋਵੇਗਾ ਤੁਹਾਡਾ ਪੋਰਟਫੋਲੀਓ?
ਇਕੁਇਟੀ ਬੋਨਸ ਜਾਰੀ ਹੋਣ ਤੋਂ ਬਾਅਦ, ਤੁਹਾਡਾ ਪੋਰਟਫੋਲੀਓ ਅੱਧਾ ਜਰੂਰ ਹੋ ਗਿਆ ਹੋਵੇਗਾ, ਪਰ ਇੱਕ ਜਾਂ ਦੋ ਦਿਨਾਂ ਵਿੱਚ ਇਹ ਅੱਪਡੇਟ ਹੋ ਕੇ ਪਹਿਲਾਂ ਵਾਂਗ ਹੀ ਹੋ ਜਾਵੇਗਾ। ਨਾਲ ਹੀ, ਹੁਣ ਤੁਹਾਡੇ ਕੋਲ ਪਹਿਲਾਂ ਨਾਲੋਂ ਦੁੱਗਣੇ ਵਿਪਰੋ ਦੇ ਸ਼ੇਅਰ ਹੋ ਜਾਣਗੇ।