ਦੁੱਧ-ਪਨੀਰ ਹੀ ਨਹੀਂ, ਹੁਣ ਮਦਰ ਡੇਅਰੀ ‘ਤੇ ਮਿਲੇਗਾ ਆਟਾ ਅਤੇ ਗੁੜ ਵੀ, ਤੁਹਾਡੀ ਸਿਹਤ ਲਈ ਇਸ ਕਰਕੇ ਰਹਿਣਗੇ ਫਾਇਦੇਮੰਦ

Updated On: 

04 Dec 2024 17:04 PM

Mother Dairy: ਮਦਰ ਡੇਅਰੀ ਹੁਣ ਆਰਗੈਨਿਕ ਪ੍ਰੋਡੈਕਟਸ ਵੇਚੇਗੀ, ਜਿਸ ਲਈ ਕੰਪਨੀ ਨੇ ਨੈਸ਼ਨਲ ਕੋਆਪ੍ਰੇਟਿਵ ਆਰਗੈਨਿਕ ਲਿਮਟਿਡ (NCOL) ਨਾਲ ਸਮਝੌਤਾ ਕੀਤਾ ਹੈ। ਫਿਲਹਾਲ, ਕੰਪਨੀ ਭਾਰਤ ਆਰਗੈਨਿਕ ਬ੍ਰਾਂਡ ਦਾ ਆਟਾ ਅਤੇ ਗੁੜ ਵੇਚੇਗੀ।

ਦੁੱਧ-ਪਨੀਰ ਹੀ ਨਹੀਂ, ਹੁਣ ਮਦਰ ਡੇਅਰੀ ਤੇ ਮਿਲੇਗਾ ਆਟਾ ਅਤੇ ਗੁੜ ਵੀ, ਤੁਹਾਡੀ ਸਿਹਤ ਲਈ ਇਸ ਕਰਕੇ ਰਹਿਣਗੇ ਫਾਇਦੇਮੰਦ
Follow Us On

ਮਦਰ ਡੇਅਰੀ ਹੁਣ ਆਰਗੈਨਿਕ ਉਤਪਾਦ ਵੇਚਣ ਜਾ ਰਹੀ ਹੈ, ਜਿਸ ਵਿੱਚ ਆਟਾ ਅਤੇ ਗੁੜ ਵਰਗੇ ਉਤਪਾਦ ਸ਼ਾਮਲ ਹੋਣਗੇ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਦਿੱਲੀ-ਐਨਸੀਆਰ ਵਿੱਚ ਭਾਰਤ ਆਰਗੈਨਿਕ ਬ੍ਰਾਂਡ ਦੇ ਤਹਿਤ NCOL ਦੇ ਜੈਵਿਕ ਉਤਪਾਦਾਂ ਨੂੰ ਵੇਚਣ ਲਈ ਨੈਸ਼ਨਲ ਕੋਆਪਰੇਟਿਵ ਆਰਗੈਨਿਕਸ ਲਿਮਿਟੇਡ (NCOL) ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਅਨੁਸਾਰ ਮਦਰ ਡੇਅਰੀ ਫਿਲਹਾਲ ਸਿਰਫ ਆਰਗੈਨਿਕ ਗੁੜ ਅਤੇ ਆਟਾ ਵੇਚੇਗੀ। ਕੰਪਨੀ ਇਸ ਦੀ ਸ਼ੁਰੂਆਤ ਦਿੱਲੀ NCR ਦੇ ਬਾਜ਼ਾਰਾਂ ਤੋਂ ਕਰੇਗੀ।

ਇਸ ਡੀਲ ਦੇ ਤਹਿਤ, ਮਦਰ ਡੇਅਰੀ ਆਪਣੇ ਨੈੱਟਵਰਕ ਰਾਹੀਂ NCR ਵਿੱਚ ਭਾਰਤ ਬ੍ਰਾਂਡ ਦੇ ਆਰਗੈਨਿਕ ਉਤਪਾਦਾਂ ਦੀ ਸਪਲਾਈ ਕਰੇਗੀ, ਮੁੱਖ ਤੌਰ ‘ਤੇ ਭਾਰਤ ਆਰਗੈਨਿਕ ਆਟਾ ਅਤੇ ਭਾਰਤ ਜੈਵਿਕ ਗੁੜ ਦੀ ਵਿਕਰੀ ਸ਼ੁਰੂ ਕਰੇਗੀ। ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਬੰਦਲਿਸ਼ ਨੇ ਕਿਹਾ ਕਿ ਇਸ ਸਾਂਝੇਦਾਰੀ ਰਾਹੀਂ ਮਦਰ ਡੇਅਰੀ ਦਾ ਟੀਚਾ ਸਿਹਤਮੰਦ ਭਾਰਤ ਬਣਾਉਣਾ ਹੈ। ਸਾਡੇ ਨੈੱਟਵਰਕ ਅਤੇ NCOL ਦੀ ਜੈਵਿਕ ਖੇਤੀ ਦੀ ਮਦਦ ਨਾਲ, ਅਸੀਂ ਲੋਕਾਂ ਨੂੰ ਸਸਤੇ ਅਤੇ ਘੱਟ ਭਾਅ ‘ਤੇ ਚੰਗੇ ਉਤਪਾਦ ਪ੍ਰਦਾਨ ਕਰਾਂਗੇ।

ਇਹ ਸਿਰਫ਼ ਸ਼ੁਰੂਆਤ ਹੈ – NCOL ਮੁਖੀ

ਮਦਰ ਡੇਅਰੀ ਨਾਲ ਸਮਝੌਤੇ ‘ਤੇ ਦਸਤਖਤ ਕਰਨ ਤੋਂ ਬਾਅਦ, NCOL ਮੁਖੀ ਨੇ ਕਿਹਾ ਕਿ ਆਟਾ ਅਤੇ ਗੁੜ ਵੇਚਣਾ ਸਿਰਫ ਸ਼ੁਰੂਆਤ ਹੈ। ਸਾਡਾ ਉਦੇਸ਼ ਲੋਕਾਂ ਨੂੰ ਕਿਫਾਇਤੀ ਕੀਮਤਾਂ ‘ਤੇ ਕਈ ਤਰ੍ਹਾਂ ਦੇ ਆਰਗੈਨਿਕ ਉਤਪਾਦ ਪ੍ਰਦਾਨ ਕਰਨਾ ਹੈ। ਅਸੀਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਉਤਪਾਦਾਂ ਦੀ ਵਿਕਰੀ ਵਧਾਵਾਂਗੇ, ਤਾਂ ਜੋ ਇਸ ਨਾਲ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਮੁਨਾਫਾ ਕਮਾ ਸਕਣ। ਭਾਰਤ ਆਰਗੈਨਿਕਸ ਗੁੜ ਅਤੇ ਆਟਾ ਦਿੱਲੀ ਐਨਸੀਆਰ ਵਿੱਚ 300 ਸਟੋਰਾਂ ਅਤੇ ਲਗਭਗ 10 ਹਜ਼ਾਰ ਦੁਕਾਨਾਂ ਦੇ ਨਾਲ-ਨਾਲ ਈ-ਕਾਮਰਸ ਪਲੇਟਫਾਰਮਾਂ ‘ਤੇ ਵੇਚਿਆ ਜਾਵੇਗਾ।

ਮਦਰ ਡੇਅਰੀ ਕੰਪਨੀ

ਮਦਰ ਡੇਅਰੀ ਕੰਪਨੀ ਦੀ ਸ਼ੁਰੂਆਤ 1947 ਵਿੱਚ ਹੋਈ ਸੀ। ਸ਼ੁਰੂ ਵਿੱਚ ਕੰਪਨੀ ਸਿਰਫ ਦੁੱਧ ਵੇਚਦੀ ਸੀ, ਪਰ ਹੁਣ ਇਹ ਕਰੀਮ, ਘਿਓ ਦੇ ਨਾਲ-ਨਾਲ ਪਨੀਰ ਵੀ ਤਿਆਰ ਕਰਦੀ ਹੈ। ਕੰਪਨੀ ਧਾਰਾ ਬ੍ਰਾਂਡ ਦੇ ਨਾਲ ਮਿਲ ਕੇ ਫਲ ਅਤੇ ਸਬਜ਼ੀਆਂ ਵੀ ਵੇਚਦੀ ਹੈ। ਉੱਥੇ ਹੀ, NCOL ਇੱਕ ਬਹੁ-ਰਾਜੀ ਸਹਿਕਾਰੀ ਸਭਾ ਹੈ, ਜਿਸਨੂੰ NDDB, NAFED, NCDC, GCMMF ਲਿਮਿਟੇਡ ਅਤੇ NCCF ਦਾ ਸਮਰਥਨ ਪ੍ਰਾਪਤ ਹੈ।

Exit mobile version