Share Market Record High: ਸੈਂਸੈਕਸ ਨੇ ਬਣਾਇਆ ਨਵਾਂ ਰਿਕਾਰਡ, ਨਿਫਟੀ ਵੀ 24 ਹਜ਼ਾਰ ਤੱਕ ਪਹੁੰਚਿਆ, 4 ਦਿਨਾਂ ਤੋਂ ਬਾਜ਼ਾਰ 'ਚ ਤੇਜ਼ੀ ਦਾ ਦੌਰ ਜਾਰੀ | Share Market At Record High: Sensex Rises Above 79,000; Nifty Trades Around 24,000 full detail in punjabi Punjabi news - TV9 Punjabi

Share Market Record High: ਸੈਂਸੈਕਸ ਨੇ ਬਣਾਇਆ ਨਵਾਂ ਰਿਕਾਰਡ, ਨਿਫਟੀ ਵੀ 24 ਹਜ਼ਾਰ ਤੱਕ ਪਹੁੰਚਿਆ, 4 ਦਿਨਾਂ ਤੋਂ ਬਾਜ਼ਾਰ ‘ਚ ਤੇਜ਼ੀ ਦਾ ਦੌਰ ਜਾਰੀ

Updated On: 

27 Jun 2024 11:56 AM

Share Market Record High: ਸ਼ੇਅਰ ਬਾਜ਼ਾਰ ਵੀਰਵਾਰ ਨੂੰ ਸਕਾਰਾਤਮਕ ਨੋਟ 'ਤੇ ਖੁੱਲ੍ਹਿਆ ਸੈਂਸੈਕਸ ਅਤੇ ਨਿਫਟੀ ਲਗਾਤਾਰ ਰਿਕਾਰਡ ਬਣਾ ਰਹੇ ਹਨ। ਵੀਰਵਾਰ ਨੂੰ ਵੀ ਸੈਂਸੈਕਸ ਅਤੇ ਨਿਫਟੀ ਨੇ ਰਿਕਾਰਡ ਉਚਾਈ 'ਤੇ ਪਹੁੰਚ ਕੇ ਨਵਾਂ ਰਿਕਾਰਡ ਬਣਾਇਆ। ਹਾਲਾਂਕਿ ਕਾਰੋਬਾਰੀ ਸੈਸ਼ਨ ਦੌਰਾਨ ਦੋਵੇਂ ਸੂਚਕਾਂਕ ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਫਿਸਲ ਗਏ।

Share Market Record High: ਸੈਂਸੈਕਸ ਨੇ ਬਣਾਇਆ ਨਵਾਂ ਰਿਕਾਰਡ, ਨਿਫਟੀ ਵੀ 24 ਹਜ਼ਾਰ ਤੱਕ ਪਹੁੰਚਿਆ, 4 ਦਿਨਾਂ ਤੋਂ ਬਾਜ਼ਾਰ ਚ ਤੇਜ਼ੀ ਦਾ ਦੌਰ ਜਾਰੀ

ਸ਼ੇਅਰ ਬਾਜ਼ਾਰ ਨੇ ਮੁੜ ਬਣਾਇਆ ਨਵਾਂ ਰਿਕਾਰਡ

Follow Us On

ਭਾਰਤੀ ਸ਼ੇਅਰ ਬਾਜ਼ਾਰ ‘ਚ ਵੀਰਵਾਰ ਨੂੰ ਵੀ ਤੂਫਾਨੀ ਵਾਧਾ ਜਾਰੀ ਰਿਹਾ। ਸ਼ੇਅਰ ਬਾਜ਼ਾਰ ‘ਚ ਜਾਰੀ ਉਛਾਲ ਕਾਰਨ ਸੈਂਸੈਕਸ ਅਤੇ ਨਿਫਟੀ ਲਗਾਤਾਰ ਰਿਕਾਰਡ ਤੋਂ ਬਾਅਦ ਰਿਕਾਰਡ ਬਣਾ ਰਹੇ ਹਨ। ਵੀਰਵਾਰ ਨੂੰ ਵੀ ਸੈਂਸੈਕਸ ਅਤੇ ਨਿਫਟੀ ਨੇ ਰਿਕਾਰਡ ਉਚਾਈ ‘ਤੇ ਪਹੁੰਚ ਕੇ ਨਵਾਂ ਰਿਕਾਰਡ ਬਣਾਇਆ। ਸੈਂਸੈਕਸ ਨੇ ਜਿੱਥੇ 79 ਹਜ਼ਾਰ ਦੇ ਪੱਧਰ ਨੂੰ ਪਾਰ ਕੀਤਾ, ਉੱਥੇ ਨਿਫਟੀ ਨੇ ਵੀ 24 ਹਜ਼ਾਰ ਦੇ ਰਿਕਾਰਡ ਉੱਚ ਪੱਧਰ ਨੂੰ ਪਾਰ ਕੀਤਾ। ਹਾਲਾਂਕਿ ਕਾਰੋਬਾਰੀ ਸੈਸ਼ਨ ਦੌਰਾਨ ਰਿਕਾਰਡ ਉਚਾਈ ‘ਤੇ ਪਹੁੰਚਣ ਤੋਂ ਬਾਅਦ ਦੋਵੇਂ ਸੂਚਕਾਂਕ ਫਿਸਲ ਗਏ। ਫਿਲਹਾਲ ਸੈਂਸੈਕਸ 269.62 ਅੰਕ ਵਧ ਕੇ 78943.87 ‘ਤੇ ਕਾਰੋਬਾਰ ਕਰ ਰਿਹਾ ਹੈ। ਜਦਕਿ ਨਿਫਟੀ ਵੀ 76 ਅੰਕਾਂ ਦੇ ਵਾਧੇ ਨਾਲ 23945 ‘ਤੇ ਹੈ।

ਸੈਂਸੈਕਸ ਨੇ ਤੋੜੇ ਸਾਰੇ ਰਿਕਾਰਡ

ਬੀਐਸਈ ਸੈਂਸੈਕਸ ਨੇ ਵੀ ਅੱਜ 78,771.64 ਦਾ ਨਵਾਂ ਰਿਕਾਰਡ ਉੱਚ ਪੱਧਰ ਬਣਾ ਲਿਆ ਹੈ ਅਤੇ ਕੱਲ੍ਹ ਇਸ ਨੇ 78,759.40 ਦੇ ਉੱਚ ਪੱਧਰ ਨੂੰ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਮੰਗਲਵਾਰ ਨੂੰ ਸੈਂਸੈਕਸ 78 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਮਤਲਬ ਸਿਰਫ 3 ਦਿਨਾਂ ‘ਚ ਸੈਂਸੈਕਸ ਨੇ ਨਵਾਂ ਰਿਕਾਰਡ ਬਣਾਇਆ ਹੈ। ਸਵੇਰ ਤੋਂ ਹੀ ਬਾਜ਼ਾਰ ਸੀਮਤ ਦਾਇਰੇ ‘ਚ ਕਾਰੋਬਾਰ ਕਰ ਰਿਹਾ ਸੀ। ਜੇਕਰ ਸੈਂਸੈਕਸ ਦੇ ਸ਼ੇਅਰਾਂ ‘ਤੇ ਨਜ਼ਰ ਮਾਰੀਏ ਤਾਂ ਇਸ ਦੇ 30 ਸ਼ੇਅਰਾਂ ‘ਚੋਂ 12 ‘ਚ ਵਾਧਾ ਅਤੇ 18 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਅਲਟ੍ਰਾਟੈੱਕ ਸੀਮਿੰਟ ਆਪਣੇ ਵੱਡੇ ਸੀਮਿੰਟ ਸੌਦੇ ਦੇ ਦੱਮ ‘ਤੇ ਬਜ਼ਾਰ ਵਿੱਚ ਸਭ ਤੋਂ ਵੱਧ ਲਾਭ ਲੈਣ ਵਾਲਾ ਬਣ ਗਿਆ ਹੈ ਅਤੇ ਉਸ ਤੋਂ ਬਾਅਦ JSW ਸਟੀਲ ਦਾ ਨੰਬਰ ਆਉਂਦਾ ਹੈ।

BSE ਦਾ ਕੈਪਿਟਲਾਈਜ਼ੇਸ਼ਨ

ਬਾਜ਼ਾਰ ਖੁੱਲ੍ਹਣ ਦੇ ਸਮੇਂ, ਬੀਐਸਈ ‘ਤੇ ਸੂਚੀਬੱਧ ਸਟਾਕਾਂ ਦੀ ਮਾਰਕੀਟ ਕੈਪ 437.02 ਲੱਖ ਕਰੋੜ ਰੁਪਏ ਸੀ, ਪਰ ਖੁੱਲ੍ਹਣ ਦੇ ਅੱਧੇ ਘੰਟੇ ਦੇ ਅੰਦਰ ਇਹ ਘਟ ਕੇ 438.46 ਲੱਖ ਕਰੋੜ ਰੁਪਏ ‘ਤੇ ਆ ਗਿਆ ਹੈ। ਇਸ ਦੇ ਨਾਲ ਹੀ, ਬਾਜ਼ਾਰ ਖੁੱਲ੍ਹਣ ਦੇ ਇਕ ਘੰਟੇ ਬਾਅਦ ਯਾਨੀ ਸਵੇਰੇ 10.12 ਵਜੇ, ਇਹ ਮੈਕਕੈਪ 439.07 ਲੱਖ ਕਰੋੜ ਰੁਪਏ ਹੋ ਗਿਆ ਹੈ। BSE ‘ਤੇ ਵਪਾਰ ਕੀਤੇ ਗਏ 3296 ਸ਼ੇਅਰਾਂ ‘ਚੋਂ 2060 ਸ਼ੇਅਰਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 1122 ਸ਼ੇਅਰਾਂ ‘ਚ ਗਿਰਾਵਟ ਹੈ ਅਤੇ 114 ਸ਼ੇਅਰਾਂ ‘ਚ ਬਿਨਾਂ ਕਿਸੇ ਬਦਲਾਅ ਦੇ ਨਾਲ ਕਾਰੋਬਾਰ ਹੋ ਰਿਹਾ ਹੈ।

ਇਹਨਾਂ ਸ਼ੇਅਰਾਂ ਨੂੰ ਫਾਇਦਾ ਅਤੇ ਨੁਕਸਾਨ

ਅਲਟਰਾਟੈਕ ਸੀਮੈਂਟ, ਜੇਐਸਡਬਲਯੂ ਸਟੀਲ, ਟਾਟਾ ਸਟੀਲ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵਾਧੇ ਚ ਰਹੇ। ਏਸ਼ੀਆਈ ਬਾਜ਼ਾਰਾਂ ‘ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਘਾਟੇ ‘ਚ ਰਿਹਾ।

Exit mobile version