RBI MPC Meet: ਲੋਨ EMI ‘ਤੇ ਛੇਤੀ ਆ ਸਕਦੀ ਹੈ ਚੰਗੀ ਖਬਰ , ਗਵਰਨਰ ਨੇ ਦਿੱਤੇ ਸੰਕੇਤ

Updated On: 

09 Oct 2024 11:33 AM

RBI MPC Meet: ਫਰਵਰੀ 2023 ਤੋਂ ਬਾਅਦ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਮਈ 2022 ਤੋਂ ਫਰਵਰੀ 2023 ਤੱਕ ਆਰਬੀਆਈ ਨੇ ਰੇਪੋ ਰੇਟ ਵਿੱਚ 2.50 ਫੀਸਦੀ ਦਾ ਵਾਧਾ ਕੀਤਾ ਸੀ। ਜਿਸ ਤੋਂ ਬਾਅਦ ਰੇਪੋ ਰੇਟ 6.5 ਫੀਸਦੀ 'ਤੇ ਆ ਗਏ ਸਨ। ਇਹ ਉਮੀਦ ਵੀ ਜਤਾਈ ਜਾ ਰਹੀ ਸੀ ਕਿ ਯੂਰਪੀਅਨ ਸੈਂਟਰਲ ਬੈਂਕ ਅਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਆਰਬੀਆਈ ਵੀ ਆਪਣੀ ਨੀਤੀ ਵਿੱਚ ਬਦਲਾਅ ਕਰੇਗਾ। ਪਰ ਅਜਿਹਾ ਨਹੀਂ ਦੇਖਿਆ ਗਿਆ।

RBI MPC Meet: ਲੋਨ EMI ਤੇ ਛੇਤੀ ਆ ਸਕਦੀ ਹੈ ਚੰਗੀ ਖਬਰ , ਗਵਰਨਰ ਨੇ ਦਿੱਤੇ ਸੰਕੇਤ

RBI MPC Meet:ਲੋਨ EMI 'ਤੇ ਛੇਤੀ ਆ ਸਕਦੀ ਹੈ ਚੰਗੀ ਖਬਰ, ਗਵਰਨਰ ਨੇ ਦਿੱਤੇ ਸੰਕੇਤ

Follow Us On

ਭਾਰਤੀ ਰਿਜ਼ਰਵ ਬੈਂਕ ਨੇ ਭਾਵੇਂ ਲਗਾਤਾਰ 10ਵੀਂ ਵਾਰ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਪਰ ਇਸ ਨੇ ਆਪਣਾ ਰੁਖ਼ ਬਦਲ ਕੇ ਨਿਰਪੱਖ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਦਸੰਬਰ ਜਾਂ ਫਰਵਰੀ ਦੇ ਮਹੀਨੇ ‘ਚ ਵਿਆਜ ਦਰਾਂ ‘ਚ ਕਟੌਤੀ ਦੇ ਸੰਕੇਤ ਮਿਲੇ ਹਨ। ਆਰਬੀਆਈ ਗਵਰਨਰ ਨੇ ਇਸ MPC ਘੋਸ਼ਣਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦਾ ਮੰਚ ਪੂਰੀ ਤਰ੍ਹਾਂ ਤੈਅ ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ‘ਚ 167 ਅੰਕਾਂ ਦਾ ਵਾਧਾ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਸੈਂਸੈਕਸ 82 ਹਜ਼ਾਰ ਅੰਕਾਂ ਨੂੰ ਪਾਰ ਕਰ ਗਿਆ ਹੈ।

RBI MPC ਦੇ 6 ਵਿੱਚੋਂ 5 ਮੈਂਬਰਾਂ ਨੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਫਰਵਰੀ 2023 ਤੋਂ ਬਾਅਦ ਰੈਪੋ ਰੇਟ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਮਈ 2022 ਤੋਂ ਫਰਵਰੀ 2023 ਤੱਕ ਆਰਬੀਆਈ ਨੇ ਰੇਪੋ ਰੇਟ ਵਿੱਚ 2.50 ਫੀਸਦੀ ਦਾ ਵਾਧਾ ਕੀਤਾ ਸੀ। ਜਿਸ ਤੋਂ ਬਾਅਦ ਰੇਪੋ ਰੇਟ 6.5 ਫੀਸਦੀ ‘ਤੇ ਆ ਗਿਆ। ਜੋ ਅਜੇ ਵੀ ਉਸੇ ਪੱਧਰ ‘ਤੇ ਕਾਇਮ ਹੈ। ਨਾਲ ਹੀ ਇਹ ਉਮੀਦ ਵੀ ਜਤਾਈ ਜਾ ਰਹੀ ਸੀ ਕਿ ਯੂਰਪੀਅਨ ਸੈਂਟਰਲ ਬੈਂਕ ਅਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਆਰਬੀਆਈ ਵੀ ਆਪਣੀ ਨੀਤੀ ਵਿੱਚ ਬਦਲਾਅ ਕਰੇਗਾ। ਪਰ ਅਜਿਹਾ ਨਹੀਂ ਦੇਖਿਆ ਗਿਆ।

ਇਕੋਨਾਮੀ ਰਹੇਗੀ ਬੂਮ-ਬੂਮ

ਆਰਬੀਆਈ ਗਵਰਨਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੀਆਂ ਤਿਮਾਹੀਆਂ ‘ਚ ਅਰਥਵਿਵਸਥਾ ਬਹੁਤ ਵਧੀਆ ਰਹਿ ਸਕਦੀ ਹੈ। ਇਸ ਲਈ ਉਨ੍ਹਾਂ ਨੇ ਆਉਣ ਵਾਲੀਆਂ ਤਿਮਾਹੀਆਂ ਲਈ ਆਪਣੇ ਅੰਦਾਜ਼ੇ ਵਧਾ ਦਿੱਤੇ ਹਨ। ਦੇਸ਼ ਦੀ ਅਰਥਵਿਵਸਥਾ ਤੀਜੀ ਤਿਮਾਹੀ ‘ਚ 7.4 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ, ਜੋ ਪਹਿਲਾਂ 7.2 ਫੀਸਦੀ ਸੀ। ਚੌਥੀ ਤਿਮਾਹੀ ‘ਚ ਦੇਸ਼ ਦੀ ਜੀਡੀਪੀ ਵਿਕਾਸ ਦਰ 7.4 ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਪਹਿਲਾਂ 7.3 ‘ਤੇ ਰੱਖਿਆ ਗਿਆ ਸੀ। ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਦੇਸ਼ ਦੀ ਵਿਕਾਸ ਦਰ 7.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਪਹਿਲਾਂ 7.2 ਫੀਸਦੀ ਸੀ। ਹਾਲਾਂਕਿ, ਆਰਬੀਆਈ ਨੇ ਬਿਨਾਂ ਕੋਈ ਬਦਲਾਅ ਕੀਤੇ ਚਾਲੂ ਵਿੱਤੀ ਸਾਲ ਲਈ ਵਿਕਾਸ ਦਰ ਨੂੰ 7.2 ਫੀਸਦੀ ‘ਤੇ ਰੱਖਿਆ ਹੈ। ਦੂਜੇ ਪਾਸੇ ਆਰਬੀਆਈ ਨੇ ਦੂਜੀ ਤਿਮਾਹੀ ਵਿੱਚ ਵਿਕਾਸ ਦਰ ਦਾ ਅਨੁਮਾਨ 7.2 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰ ਦਿੱਤਾ ਹੈ।

ਮਹਿੰਗਾਈ ਦੇ ਅਨੁਮਾਨ ਵਿੱਚ ਵਾਧਾ

ਦੂਜੇ ਪਾਸੇ, ਆਰਬੀਆਈ ਨੇ ਤੀਜੀ ਤਿਮਾਹੀ ਲਈ ਮਹਿੰਗਾਈ ਦੇ ਅਨੁਮਾਨ ਵਿੱਚ ਵਾਧਾ ਕੀਤਾ ਹੈ। ਆਰਬੀਆਈ ਗਵਰਨਰ ਮੁਤਾਬਕ ਤੀਜੀ ਤਿਮਾਹੀ ਵਿੱਚ ਦੇਸ਼ ਵਿੱਚ ਮਹਿੰਗਾਈ ਦਰ 4.8 ਫੀਸਦੀ ਰਹਿ ਸਕਦੀ ਹੈ। ਪਹਿਲਾਂ ਇਹ ਅਨੁਮਾਨ 4.7 ਫੀਸਦੀ ਰੱਖਿਆ ਗਿਆ ਸੀ। ਦੂਜੇ ਪਾਸੇ ਚੌਥੀ ਤਿਮਾਹੀ ‘ਚ ਮਹਿੰਗਾਈ ਦਰ ਘਟ ਕੇ 4.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਜਿਸ ਨੂੰ ਪਹਿਲਾਂ 4.3 ਫੀਸਦੀ ‘ਤੇ ਰੱਖਿਆ ਗਿਆ ਸੀ। ਨਾਲ ਹੀ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਮਹਿੰਗਾਈ ਦਰ ਦਾ ਅਨੁਮਾਨ ਘਟਾ ਕੇ 4.3 ਫੀਸਦੀ ਕਰ ਦਿੱਤਾ ਗਿਆ ਹੈ। ਜੋ ਪਹਿਲਾਂ 4.4 ਫੀਸਦੀ ਸੀ। ਮੌਜੂਦਾ ਵਿੱਤੀ ਸਾਲ ‘ਚ ਮਹਿੰਗਾਈ ਦਰ ਦੇ ਅਨੁਮਾਨ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਜੋ ਕਿ 4.5 ਫੀਸਦੀ ਹੈ।

ਸਟਾਂਸ ਬਦਲਦਿਆਂ ਹੀ ਸ਼ੇਅਰ ਬਾਜਾਰ ਚ ਤੇਜ਼ੀ

ਬੇਸ਼ਕ ਆਰਬੀਆਈ ਨੇ ਆਪਣੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੋਵੇ, ਪਰ ਆਪਣੇ ਸਟਾਂਸ ਨੂੰ ਨਿਊਟ੍ਰਲ ਰੱਖਿਆ ਹੈ। ਜਿਸ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 300 ਤੋਂ ਵੱਧ ਅੰਕਾਂ ਦੇ ਵਾਧੇ ਨਾਲ 81,976.18 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਹੈ। ਕਾਰੋਬਾਰੀ ਸੈਸ਼ਨ ਦੌਰਾਨ ਸੈਂਸੈਕਸ 82,191.78 ਅੰਕਾਂ ‘ਤੇ ਪਹੁੰਚ ਗਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਨਿਫਟੀ 121.35 ਅੰਕਾਂ ਦੇ ਵਾਧੇ ਨਾਲ 25,134.50 ‘ਤੇ ਕਾਰੋਬਾਰ ਕਰ ਰਿਹਾ ਹੈ। ਜਦੋਂ ਕਿ ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ 25,190.35 ਅੰਕਾਂ ਦੇ ਨਾਲ ਦਿਨ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਸੀ।

ਕਿਉਂ ਸਨ ਕਟੌਤੀ ਦੀਆਂ ਉਮੀਦਾਂ?

ਦੇਸ਼ ਦੇ ਲੋਕ ਚਾਹੁੰਦੇ ਸਨ ਕਿ ਆਰਬੀਆਈ ਰੈਪੋ ਰੇਟ ਵਿੱਚ ਕਟੌਤੀ ਕਰੇ ਕਿਉਂਕਿ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਵਿੱਚ ਮਹਿੰਗਾਈ ਦੇ ਅੰਕੜੇ 4 ਫੀਸਦੀ ਤੋਂ ਹੇਠਾਂ ਦੇਖੇ ਗਏ ਸਨ। ਅਜਿਹੇ ਵਿੱਚ ਆਮ ਲੋਕਾਂ ਨੂੰ ਆਸ ਸੀ ਕਿ ਆਰਬੀਆਈ ਵੱਲੋਂ ਹੁਣ ਤੱਕ ਲਏ ਗਏ ਰੁਖ ਨਾਲ ਮਹਿੰਗਾਈ ਦੇ ਅੰਕੜੇ ਕਾਬੂ ਵਿੱਚ ਆ ਜਾਣਗੇ। ਅਜਿਹੇ ਵਿੱਚ ਆਰਬੀਆਈ ਇਸ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਪਰ ਅਜਿਹਾ ਨਹੀਂ ਦੇਖਿਆ ਗਿਆ। ਮਾਹਿਰਾਂ ਅਨੁਸਾਰ ਆਰਬੀਆਈ ਚਾਲੂ ਵਿੱਤੀ ਸਾਲ ਵਿੱਚ ਰੇਪੋ ਦਰ ਵਿੱਚ ਕੋਈ ਕਟੌਤੀ ਨਹੀਂ ਕਰੇਗਾ।

ਇਸ ਦਾ ਮਤਲਬ ਹੈ ਕਿ ਅਗਲੇ ਵਿੱਤੀ ਸਾਲ ਤੱਕ ਆਮ ਲੋਕਾਂ ਲਈ ਵਿਆਜ ਦਰਾਂ ‘ਚ ਕਟੌਤੀ ਦਾ ਐਲਾਨ ਕਰ ਸਕਦੀ ਹੈ। ਦੂਜੇ ਪਾਸੇ ਜਿਸ ਤਰ੍ਹਾਂ ਭੂ-ਰਾਜਨੀਤਿਕ ਤਣਾਅ ਵਧਿਆ ਹੈ। ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਅਜਿਹੇ ‘ਚ ਦੇਸ਼ ‘ਚ ਮਹਿੰਗਾਈ ਵਧ ਸਕਦੀ ਹੈ। ਅਜਿਹੇ ‘ਚ ਆਰਬੀਆਈ ਕਾਫੀ ਚੌਕਸ ਹੈ। ਵੈਸੇ, ਆਰਬੀਆਈ ਗਵਰਨਰ ਨੇ ਪਿਛਲੀ ਪਾਲਿਸੀ ਮੀਟਿੰਗ ਦੌਰਾਨ ਕਿਹਾ ਸੀ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਹੀ ਫੈਸਲੇ ਲਏ ਜਾਣ ਜੋ ਦੁਨੀਆ ਦੇ ਹੋਰ ਕੇਂਦਰੀ ਬੈਂਕ ਲੈ ਰਹੇ ਹਨ। ਭੂਗੋਲ ਤੋਂ ਜਨਸੰਖਿਆ ਤੱਕ, ਭਾਰਤ ਦੂਜੇ ਦੇਸ਼ਾਂ ਨਾਲੋਂ ਵੱਖਰਾ ਹੈ। ਭਾਰਤ ਦੀ ਨੀਤੀ ਵੀ ਇਸੇ ਤਰ੍ਹਾਂ ਤੈਅ ਕੀਤੀ ਜਾਵੇਗੀ।

Exit mobile version