ਕੋਟਕ ਬੈਂਕ ‘ਤੇ RBI ਦੀ ਵੱਡੀ ਕਾਰਵਾਈ, ਨਵੇਂ ਆਨਲਾਈਨ ਗ੍ਰਾਹਕ ਜੋੜਣ ‘ਤੇ ਲਗਾਈ ਰੋਕ – Punjabi News

ਕੋਟਕ ਬੈਂਕ ‘ਤੇ RBI ਦੀ ਵੱਡੀ ਕਾਰਵਾਈ, ਨਵੇਂ ਆਨਲਾਈਨ ਗ੍ਰਾਹਕ ਜੋੜਣ ‘ਤੇ ਲਗਾਈ ਰੋਕ

Updated On: 

24 Apr 2024 16:46 PM

Kotak Mahindra: ਕੇਂਦਰੀ ਬੈਂਕ ਨੇ ਕੋਟਕ ਮਹਿੰਦਰਾ ਬੈਂਕ ਦੇ ਆਈਟੀ ਸਿਸਟਮ ਵਿੱਚ ਖਾਮੀਆਂ ਪਾਈਆਂ ਸਨ। ਇਸ 'ਤੇ ਬੈਂਕ ਤੋਂ ਜਵਾਬ ਵੀ ਮੰਗਿਆ ਗਿਆ ਸੀ, ਜੋ RBI ਨੂੰ ਤਸੱਲੀਬਖਸ਼ ਨਹੀਂ ਲੱਗਾ। ਰਿਜ਼ਰਵ ਬੈਂਕ ਨੇ ਇਹ ਕਾਰਵਾਈ 2022 ਅਤੇ 2023 ਦੀ ਆਈਟੀ ਜਾਂਚ ਤੋਂ ਬਾਅਦ ਕੀਤੀ ਹੈ।

ਕੋਟਕ ਬੈਂਕ ਤੇ RBI ਦੀ ਵੱਡੀ ਕਾਰਵਾਈ, ਨਵੇਂ ਆਨਲਾਈਨ ਗ੍ਰਾਹਕ ਜੋੜਣ ਤੇ ਲਗਾਈ ਰੋਕ
Follow Us On

Kotak Mahindra: ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੋਟਕ ਮਹਿੰਦਰਾ ਬੈਂਕ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। RBI ਨੇ ਬੁੱਧਵਾਰ ਨੂੰ ਕੋਟਕ ਮਹਿੰਦਰਾ ਬੈਂਕ ਨੂੰ ਨਿਰਦੇਸ਼ ਦਿੱਤਾ ਕਿ ਉਹ ਤੁਰੰਤ ਪ੍ਰਭਾਵ ਨਾਲ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨਾ ਬੰਦ ਕਰ ਦੇਣ। ਇਸ ਤੋਂ ਇਲਾਵਾ, ਕੇਂਦਰੀ ਬੈਂਕ ਨੇ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਚੈਨਲਾਂ ਰਾਹੀਂ ਨਵੇਂ ਗਾਹਕਾਂ ਨੂੰ ਜੋੜਨ ‘ਤੇ ਪਾਬੰਦੀਆਂ ਲਗਾਈਆਂ ਹਨ।

ਕੇਂਦਰੀ ਬੈਂਕ ਨੇ ਕੋਟਕ ਮਹਿੰਦਰਾ ਬੈਂਕ ਦੇ ਆਈਟੀ ਸਿਸਟਮ ਵਿੱਚ ਖਾਮੀਆਂ ਪਾਈਆਂ ਸਨ। ਇਸ ‘ਤੇ ਬੈਂਕ ਤੋਂ ਜਵਾਬ ਵੀ ਮੰਗਿਆ ਗਿਆ ਸੀ, ਜੋ RBI ਨੂੰ ਤਸੱਲੀਬਖਸ਼ ਨਹੀਂ ਲੱਗਾ। ਰਿਜ਼ਰਵ ਬੈਂਕ ਨੇ ਇਹ ਕਾਰਵਾਈ 2022 ਅਤੇ 2023 ਦੀ ਆਈਟੀ ਜਾਂਚ ਤੋਂ ਬਾਅਦ ਕੀਤੀ ਹੈ।

HDFC ਬੈਂਕ ਦੇ ਖਿਲਾਫ ਵੀ ਕਾਰਵਾਈ

ਦਸੰਬਰ 2020 ਵਿੱਚ, ਕੇਂਦਰੀ ਬੈਂਕ ਨੇ ਨਿੱਜੀ ਖੇਤਰ ਦੇ HDFC ਬੈਂਕ ਨੂੰ ਨਵੇਂ ਕਾਰਡ ਜਾਰੀ ਕਰਨ ਅਤੇ ਨਵੀਆਂ ਡਿਜੀਟਲ ਪਹਿਲਕਦਮੀਆਂ ਸ਼ੁਰੂ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ।

Exit mobile version