Narayan Murthy: ਨਰਾਇਣ ਮੂਰਥੀ ਦੇ 5 ਮਹੀਨੇ ਦੇ ਪੋਤੇ ਨੂੰ ਮਿਲਿਆ 4.2 ਕਰੋੜ ਰੁਪਏ ਦਾ ਡਿਵੀਡੈਂਡ | Infosys founder NR Narayana Murthy's five-month-old grandson is set to earn Rs 4.2 crore as dividend full detail in punajbi Punjabi news - TV9 Punjabi

Narayan Murthy: ਨਰਾਇਣ ਮੂਰਥੀ ਦੇ 5 ਮਹੀਨੇ ਦੇ ਪੋਤੇ ਨੂੰ ਮਿਲਿਆ 4.2 ਕਰੋੜ ਰੁਪਏ ਦਾ ਡਿਵੀਡੈਂਡ

Updated On: 

19 Apr 2024 17:02 PM

Ekagrah Murthy: ਏਕਾਗ੍ਰ ਰੋਹਨ ਮੂਰਤੀ ਦੀ ਕੰਪਨੀ ਵਿੱਚ 0.04% ਹਿੱਸੇਦਾਰੀ ਯਾਨੀ 15 ਲੱਖ ਸ਼ੇਅਰ ਹਨ। ਸ਼ੁੱਕਰਵਾਰ ਨੂੰ ਕੰਪਨੀ ਦਾ ਸ਼ੇਅਰ ਦੁਪਹਿਰ 2:38 ਵਜੇ ਤੱਕ 1423 ਰੁਪਏ 'ਤੇ ਸੀ, ਇਸ ਹਿਸਾਬ ਨਾਲ ਨਰਾਇਣ ਮੂਰਤੀ ਦਾ 5 ਮਹੀਨਿਆਂ ਦਾ ਪੋਤਾ ਏਕਾਗ੍ਰ ਰੋਹਨ ਮੂਰਤੀ 2,13,45,00,000 ਕਰੋੜ ਰੁਪਏ ਦਾ ਮਾਲਕ ਹੈ। ਦੱਸ ਦੇਈਏ ਕੇ ਏਕਾਗਰਾ ਦਾ ਜਨਮ ਪਿਛਲੇ ਸਾਲ 10 ਨਵੰਬਰ ਨੂੰ ਬੇਂਗਲੁਰੂ ਵਿੱਚ ਇੰਫੋਸਿਸ ਦੇ ਸੰਸਥਾਪਕ ਐਨਆਰ ਨਰਾਇਣ ਮੂਰਥੀ ਦੇ ਪੁੱਤਰ ਰੋਹਨ ਮੂਰਤੀ ਅਤੇ ਨੂੰਹ ਅਪਰਣਾ ਕ੍ਰਿਸ਼ਨਨ ਦੇ ਘਰ ਹੋਇਆ ਸੀ।

Narayan Murthy: ਨਰਾਇਣ ਮੂਰਥੀ ਦੇ 5 ਮਹੀਨੇ ਦੇ ਪੋਤੇ ਨੂੰ ਮਿਲਿਆ 4.2 ਕਰੋੜ ਰੁਪਏ ਦਾ ਡਿਵੀਡੈਂਡ

Narayan Murthy: ਨਰਾਇਣ ਮੂਰਤੀ ਦੇ 5 ਮਹੀਨੇ ਦੇ ਪੋਤੇ ਨੂੰ ਮਿਲਿਆ 4.2 ਕਰੋੜ ਰੁਪਏ ਦਾ ਡਿਵੀਡੈਂਡ

Follow Us On

ਇੰਫੋਸਿਸ ਦੇ ਸੰਸਥਾਪਕ NR ਨਾਰਾਇਣ ਮੂਰਤੀ ਦਾ 5 ਮਹੀਨੇ ਦਾ ਪੋਤਾ ਏਕਾਗ੍ਰ ਰੋਹਨ ਮੂਰਤੀ ਹੋਰ ਅਮੀਰ ਹੋ ਗਿਆ ਹੈ। ਏਕਾਗ੍ਰ ਰੋਹਨ ਮੂਰਤੀ ਨੂੰ 4.2 ਕਰੋੜ ਰੁਪਏ ਦਾ ਡਿਵੀਡੈਂਡ ਮਿਲਿਆ ਹੈ। ਭਾਰਤੀ ਤਕਨੀਕੀ ਕੰਪਨੀ ਇੰਫੋਸਿਸ ਨੇ 31 ਮਾਰਚ ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਲਈ ਅੰਤਮ ਅਤੇ ਵਿਸ਼ੇਸ਼ ਡਿਵੀਡੈਂਡ ਦੀ ਘੋਸ਼ਣਾ ਕੀਤੀ ਹੈ। ਡਿਵੀਡੈਂਡਦਾ ਭੁਗਤਾਨ 1 ਜੁਲਾਈ ਨੂੰ ਕੀਤਾ ਜਾਵੇਗਾ।

ਪਿਛਲੇ ਮਹੀਨੇ ਇੱਕ ਰੈਗੂਲੇਟਰੀ ਫਾਈਲਿੰਗ ਦੇ ਅਨੁਸਾਰ, ਨਾਰਾਇਣ ਮੂਰਤੀ ਨੇ ਆਪਣੇ ਪੋਤੇ ਨੂੰ 240 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਗਿਫਟ ਕੀਤੇ ਸਨ। ਏਕਾਗ੍ਰ ਮੂਰਤੀ ਨੂੰ ਆਈਟੀ ਮੇਜਰ ਵਿੱਚ 15 ਲੱਖ ਸ਼ੇਅਰ ਜਾਂ 0.04 ਫੀਸਦੀ ਹਿੱਸੇਦਾਰੀ ਮਿਲੀ।

28 ਰੁਪਏ ਦੇ ਕੁੱਲ ਡਿਵੀਡੈਂਡ ਦੇ ਨਾਲ, ਏਕਾਗ੍ਰ ਮੂਰਤੀ ਨੂੰ ਹੁਣ ਹੋਰ 4.2 ਕਰੋੜ ਰੁਪਏ ਮਿਲਣਗੇ।

77 ਸਾਲਾ ਇੰਫੋਸਿਸ ਦੇ ਸੰਸਥਾਪਕ ਨੇ ਇਹ ਸ਼ੇਅਰ ਆਪਣੇ ਪੋਤੇ ਏਕਾਗ੍ਰ ਰੋਹਨ ਮੂਰਤੀ ਨੂੰ ਆਫ-ਮਾਰਕੀਟ ਲੈਣ-ਦੇਣ ‘ਚ ਗਿਫਟ ਕੀਤੇ ਸਨ। ਇਸ ਨਾਲ ਕੰਪਨੀ ‘ਚ ਨਾਰਾਇਣ ਮੂਰਤੀ ਦੀ ਹਿੱਸੇਦਾਰੀ ਘਟ ਕੇ 0.36 ਫੀਸਦੀ ਜਾਂ 1.51 ਕਰੋੜ ਸ਼ੇਅਰਾਂ ਤੋਂ ਥੋੜ੍ਹੀ ਜ਼ਿਆਦਾ ਰਹਿ ਗਈ।

ਇੰਫੋਸਿਸ ਡਿਵੀਡੈਂਡ 2024

ਬੀਐਸਈ ਫਾਈਲਿੰਗ ਵਿੱਚ, ਕੰਪਨੀ ਨੇ ਦੱਸਿਆ ਸੀ ਕਿ ਇੰਫੋਸਿਸ ਦੇ ਬੋਰਡ ਨੇ ਨਿਵੇਸ਼ਕਾਂ ਨੂੰ 28 ਰੁਪਏ ਦੇ ਫਾਈਨਲ ਡਿਵੀਡੈਂਡ ਦਾ ਐਲਾਨ ਕੀਤਾ ਹੈ, ਜਿਸ ਵਿੱਚ 8 ਰੁਪਏ ਦਾ ਵਿਸ਼ੇਸ਼ ਡਿਵੀਡੈਂਡ ਸ਼ਾਮਲ ਹੈ।
ਮੂਰਥੀ ਦੇ ਪੋਤੇ ਕੋਲ ਬੈਂਗਲੁਰੂ ਸਥਿਤ ਸਾਫਟਵੇਅਰ ਸਰਵਿਸਿਜ਼ ਐਕਸਪੋਰਟਰ ‘ਚ 15 ਲੱਖ ਸ਼ੇਅਰ ਜਾਂ 0.04 ਫੀਸਦੀ ਹਿੱਸੇਦਾਰੀ ਹੈ। ਅੱਜ ਦੀ ਮਾਰਕੀਟ ਕੀਮਤ 1,400 ਰੁਪਏ ‘ਤੇ, ਉਸ ਦੀ ਹਿੱਸੇਦਾਰੀ ਦੀ ਕੀਮਤ 210 ਕਰੋੜ ਰੁਪਏ ਬਣਦੀ ਹੈ।

ਇੰਫੋਸਿਸ ਡਿਵੀਡੈਂਡ ਰਿਕਾਰਡ ਤਾਰੀਕ

ਕੰਪਨੀ ਨੇ ਅੰਤਿਮ ਲਾਭਅੰਸ਼ ਲਈ ਰਿਕਾਰਡ ਮਿਤੀ 31 ਮਈ, 2024 ਨਿਸ਼ਚਿਤ ਕੀਤੀ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਡੀਮੈਟ ਖਾਤੇ ਵਿੱਚ ਅੱਜ ਤੱਕ ਕੰਪਨੀ ਦੇ ਸ਼ੇਅਰ ਹਨ ਤਾਂ ਕੰਪਨੀ ਤੁਹਾਨੂੰ ਡਿਵੀਡੈਂਡ ਦਾ ਲਾਭ ਦੇਵੇਗੀ।

Exit mobile version