Stock Market Today: ਸ਼ੇਅਰ ਬਾਜ਼ਾਰ 'ਤੇ ਡਿੱਗਿਆ ਈਰਾਨ-ਇਜ਼ਰਾਈਲ ਵਾਲਾ 'ਬੰਬ', ਵੱਡੇ-ਵੱਡੇ ਦਿੱਗਜ਼ ਲਹੂਲਹਾਨ, 10 ਲੱਖ ਕਰੋੜ ਹੋਏ ਸਾਫ | impact of iran israel war on indian stock market nifty sensex bse nse Punjabi news - TV9 Punjabi

Stock Market Today: ਸ਼ੇਅਰ ਬਾਜ਼ਾਰ ‘ਤੇ ਡਿੱਗਿਆ ਈਰਾਨ-ਇਜ਼ਰਾਈਲ ਵਾਲਾ ‘ਬੰਬ’, ਵੱਡੇ-ਵੱਡੇ ਦਿੱਗਜ਼ ਲਹੂਲਹਾਨ, 10 ਲੱਖ ਕਰੋੜ ਹੋਏ ਸਾਫ

Updated On: 

03 Oct 2024 17:00 PM

ਈਰਾਨ-ਇਜ਼ਰਾਈਲ ਜੰਗ ਦੇ ਤਣਾਅ ਨੇ ਭਾਰਤੀ ਸ਼ੇਅਰ ਬਾਜ਼ਾਰ 'ਚ ਭੂਚਾਲ ਲਿਆ ਦਿੱਤਾ ਹੈ। 2 ਅਕਤੂਬਰ ਦੀ ਛੁੱਟੀ ਤੋਂ ਬਾਅਦ ਵੀਰਵਾਰ ਨੂੰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹੇ। ਦੁਪਹਿਰ 2 ਵਜੇ ਤੱਕ, ਬੀਐਸਈ ਸੈਂਸੈਕਸ ਵਿੱਚ 1800 ਤੋਂ ਵੱਧ ਅੰਕਾਂ ਦੀ ਗਿਰਾਵਟ ਦੇਖੀ ਗਈ ਹੈ, ਜਦੋਂ ਕਿ ਐਨਐਸਈ ਨਿਫਟੀ ਵਿੱਚ ਵੀ 550 ਅੰਕਾਂ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ।

Stock Market Today: ਸ਼ੇਅਰ ਬਾਜ਼ਾਰ ਤੇ ਡਿੱਗਿਆ ਈਰਾਨ-ਇਜ਼ਰਾਈਲ ਵਾਲਾ ਬੰਬ, ਵੱਡੇ-ਵੱਡੇ ਦਿੱਗਜ਼ ਲਹੂਲਹਾਨ, 10 ਲੱਖ ਕਰੋੜ ਹੋਏ ਸਾਫ

Stock Market Today: ਸ਼ੇਅਰ ਬਾਜ਼ਾਰ 'ਤੇ ਡਿੱਗਿਆ ਈਰਾਨ-ਇਜ਼ਰਾਈਲ ਵਾਲਾ 'ਬੰਬ', ਵੱਡੇ-ਵੱਡੇ ਦਿੱਗਜ਼ ਲਹੂਲਹਾਨ, 10 ਲੱਖ ਕਰੋੜ ਹੋਏ ਸਾਫ

Follow Us On

ਈਰਾਨ-ਇਜ਼ਰਾਈਲ ਤਣਾਅ ਦਾ ‘ਬੰਬ’ ਅੱਜ ਭਾਰਤੀ ਸ਼ੇਅਰ ਬਾਜ਼ਾਰ ‘ਤੇ ਫਟਿਆ। 2 ਅਕਤੂਬਰ ਦੀ ਛੁੱਟੀ ਤੋਂ ਬਾਅਦ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹੇ ਤਾਂ ਸਵੇਰ ਤੋਂ ਹੀ ਇਸ ਵਿੱਚ ਬਲੱਡਬਾਥ ਦੇਖਣ ਨੂੰ ਮਿਲਿਆ। ਬੀਐਸਈ ਦਾ ਸੈਂਸੈਕਸ 1264 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਇਸ ਦੇ ਨਾਲ ਹੀ NSE ਨਿਫਟੀ ਵੀ 345 ਅੰਕਾਂ ਤੋਂ ਜ਼ਿਆਦਾ ਡਿੱਗ ਕੇ ਖੁੱਲ੍ਹਿਆ। ਦੁਪਹਿਰ ਤੱਕ ਇਹ ਗਿਰਾਵਟ ਹੋਰ ਜ਼ਿਆਦਾ ਹੋ ਗਈ। ਬੀਐਸਈ ਸੈਂਸੈਕਸ ਵਿੱਚ ਗਿਰਾਵਟ ਦਾ ਪੱਧਰ 1800 ਅੰਕਾਂ ਨੂੰ ਪਾਰ ਕਰ ਗਿਆ। ਜਦਕਿ NSE ਨਿਫਟੀ ਦੀ ਗਿਰਾਵਟ 550 ਅੰਕਾਂ ਨੂੰ ਪਾਰ ਕਰ ਗਈ।

ਵੱਡੀਆਂ ਕੰਪਨੀਆਂ ਸ਼ੇਅਰ ਬਾਜ਼ਾਰ ਦੇ ਇਸ ਭੂਚਾਲ ਨੂੰ ਝੱਲ ਨਹੀਂ ਸਕੀਆਂ। ਰਿਲਾਇੰਸ ਇੰਡਸਟਰੀਜ਼ ਤੋਂ ਲੈ ਕੇ ਏਸ਼ੀਅਨ ਪੇਂਟਸ, ਮਾਰੂਤੀ ਸੁਜ਼ੂਕੀ, ਆਈਸੀਆਈਸੀਆਈ ਬੈਂਕ, ਆਈਟੀਸੀ, ਮਹਿੰਦਰਾ ਅਤੇ ਐਚਡੀਐਫਸੀ ਬੈਂਕ ਤੱਕ ਦੇ ਸ਼ੇਅਰਾਂ ਵਿੱਚ 4 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਨਿਵੇਸ਼ਕਾਂ ਨੂੰ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ

ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਾ ਅਸਰ ਨਿਵੇਸ਼ਕਾਂ ਦੀ ਦੌਲਤ ‘ਤੇ ਵੀ ਪਿਆ। ਜਦੋਂ 1 ਅਕਤੂਬਰ ਨੂੰ ਸਟਾਕ ਬਾਜ਼ਾਰ ਬੰਦ ਹੋਏ ਸਨ, ਤਾਂ BSE ‘ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ (MCAP) 4.74 ਲੱਖ ਕਰੋੜ ਰੁਪਏ ਸੀ। ਵੀਰਵਾਰ ਨੂੰ ਗਿਰਾਵਟ ਤੋਂ ਬਾਅਦ, ਦੁਪਹਿਰ 2 ਵਜੇ ਤੱਕ, ਨਿਵੇਸ਼ਕਾਂ ਤੋਂ 9,97,714.83 ਕਰੋੜ ਰੁਪਏ (ਲਗਭਗ 10 ਲੱਖ ਕਰੋੜ ਰੁਪਏ) ਦਾ ਸਫਾਇਆ ਹੋ ਗਿਆ, ਯਾਨੀ ਕੰਪਨੀਆਂ ਦਾ ਐਮਕੈਪ ਇੰਨਾ ਘੱਟ ਗਿਆ। ਆਖਰਕਾਰ ਇਹ 4.64 ਲੱਖ ਕਰੋੜ ਰੁਪਏ ਰਹਿ ਗਿਆ।

ਜਦੋਂ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ

ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 3 ਅਕਤੂਬਰ ਨੂੰ ਭਾਰੀ ਗਿਰਾਵਟ ਨਾਲ ਹੋਈ ਸੀ। ਬੀਐਸਈ ਸੈਂਸੈਕਸ 1,264 ਅੰਕਾਂ ਦੀ ਗਿਰਾਵਟ ਨਾਲ 83,002.09 ਅੰਕਾਂ ‘ਤੇ ਖੁੱਲ੍ਹਿਆ। ਇਸੇ ਤਰ੍ਹਾਂ NSE ਨਿਫਟੀ 345.3 ਅੰਕ ਦੀ ਗਿਰਾਵਟ ਨਾਲ 25,452.85 ‘ਤੇ ਖੁੱਲ੍ਹਿਆ। ਦੁਪਹਿਰ ਤੱਕ, ਦੋਵੇਂ ਸੂਚਕਾਂਕ 2 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਦੇਖੀ ਗਈ।

ਈਰਾਨ ਅਤੇ ਇਜ਼ਰਾਈਲ ਤਣਾਅ

ਈਰਾਨ ਨੇ 1 ਅਕਤੂਬਰ ਨੂੰ 100 ਤੋਂ ਜ਼ਿਆਦਾ ਮਿਜ਼ਾਈਲਾਂ ਦਾਗ ਕੇ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਜਦੋਂ ਇਹ ਹਮਲਾ ਹੋਇਆ ਤਾਂ ਭਾਰਤ ਦੇ ਸ਼ੇਅਰ ਬਾਜ਼ਾਰ ਬੰਦ ਸਨ। ਜਦੋਂਕਿ ਅਗਲੇ ਦਿਨ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਭਾਰਤ ਦੇ ਸ਼ੇਅਰ ਬਾਜ਼ਾਰ ਬੰਦ ਰਹੇ। ਇਸ ਲਈ 3 ਅਕਤੂਬਰ ਨੂੰ ਬਾਜ਼ਾਰ ‘ਚ ਗਿਰਾਵਟ ਦੀ ਸੰਭਾਵਨਾ ਸੀ। ਇਸ ਦਾ ਅਸਰ ਬਾਜ਼ਾਰ ਖੁੱਲ੍ਹਣ ਨਾਲ ਵੀ ਦੇਖਣ ਨੂੰ ਮਿਲਿਆ। ਬਾਜ਼ਾਰ ‘ਚ ਮੁਨਾਫਾ ਬੁਕਿੰਗ ਕਾਰਨ ਬਾਜ਼ਾਰ ਹੋਰ ਕਮਜ਼ੋਰ ਹੋ ਗਿਆ।

ਅੰਤਰਰਾਸ਼ਟਰੀ ਬਾਜ਼ਾਰ ਦੇ ਹਾਲਾਤ

ਈਰਾਨ ਦੇ ਇਜ਼ਰਾਈਲ ‘ਤੇ ਤਾਜ਼ਾ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਦੁਨੀਆ ਭਰ ਦੇ ਬਾਜ਼ਾਰਾਂ ‘ਚ ਹਫੜਾ-ਦਫੜੀ ਦੀ ਸੰਭਾਵਨਾ ਸੀ। ਪਰ 2 ਅਕਤੂਬਰ ਨੂੰ ਜ਼ਿਆਦਾਤਰ ਅੰਤਰਰਾਸ਼ਟਰੀ ਬਾਜ਼ਾਰ ਸ਼ਾਂਤ ਹੋ ਗਏ ਅਤੇ ਬਾਜ਼ਾਰ ‘ਤੇ ਇਸ ਤਣਾਅ ਦਾ ਅਸਰ ਲਗਭਗ ਨਾਂਹ ਦੇ ਬਰਾਬਰ ਰਿਹਾ। ਏਸ਼ੀਆਈ ਬਾਜ਼ਾਰਾਂ ‘ਚ ਜਾਪਾਨ ਦੇ ਨਿੱਕੇਈ 225 ਇੰਡੈਕਸ ‘ਚ 2 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਇਸ ਤੋਂ ਇਲਾਵਾ ਚੀਨ ਦਾ CSI 300 ਇੰਡੈਕਸ 314 ਅੰਕ ਮਜ਼ਬੂਤ ​​ਹੋਇਆ ਹੈ। ਜਦਕਿ ਸ਼ੰਘਾਈ ਕੰਪੋਜ਼ਿਟ ਇੰਡੈਕਸ 249 ਅੰਕ ‘ਤੇ ਗ੍ਰੀਨ ਜ਼ੋਨ ‘ਚ ਰਿਹਾ। ਇਸ ਦੇ ਨਾਲ ਹੀ ਹਾਂਗਕਾਂਗ ਦੇ ਹੈਂਗ ਸ਼ੇਂਗ ਇੰਡੈਕਸ ‘ਚ 330 ਅੰਕਾਂ ਦੀ ਗਿਰਾਵਟ ਦੇਖੀ ਗਈ ਹੈ।

Exit mobile version