NEET ਅਤੇ ਸਰਕਾਰੀ ਇਮਤਿਹਾਨ ਤਾਂ ਛੱਡੋ...ਇੱਕ ਵਾਰ ਤਾਂ ਦੇਸ਼ ਦਾ 'ਬਜਟ' ਵੀ ਲੀਕ ਹੋ ਗਿਆ ਸੀ | budget of 1950 was leaked john mathai neet ug and government exams full detail in punjabi Punjabi news - TV9 Punjabi

NEET ਅਤੇ ਸਰਕਾਰੀ ਇਮਤਿਹਾਨ ਤਾਂ ਛੱਡੋ…ਇੱਕ ਵਾਰ ਤਾਂ ਦੇਸ਼ ਦਾ ‘ਬਜਟ’ ਵੀ ਹੋ ਗਿਆ ਸੀ ਲੀਕ

Updated On: 

09 Jul 2024 12:30 PM

Budget 2021: ਬਜਟ ਪੇਸ਼ ਕਰਨ ਤੋਂ ਪਹਿਲਾਂ ਹਲਵਾ ਸੈਰੇਮਨੀ ਹੁੰਦੀ ਹੈ। ਇਸ ਸੈਰੇਮਨੀ ਤੋਂ ਬਾਅਦ ਵਿੱਤ ਮੰਤਰਾਲੇ ਅਤੇ ਬਜਟ ਨਾਲ ਜੁੜੇ ਕਰੀਬ 100 ਕਰਮਚਾਰੀ ਨੌਰਥ ਬਲਾਕ ਦੀ ਬੇਸਮੈਂਟ ਵਿੱਚ ਕੈਦ ਹੋ ਜਾਂਦੇ ਹਨ, ਜਿੱਥੇ ਪ੍ਰਿੰਟਿੰਗ ਪ੍ਰੈਸ ਲੱਗੀ ਹੁੰਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਬਜਟ ਪਹਿਲਾਂ ਵਾਂਗ ਲੀਕ ਨਾ ਹੋਵੇ। ਹਾਲਾਂਕਿ, ਚੀਜ਼ਾਂ ਹੁਣ ਆਧੁਨਿਕ ਬਣ ਰਹੀਆਂ ਹਨ। ਬਜਟ ਬ੍ਰੀਫਕੇਸ ਨੂੰ ਲਾਲ ਬੈਗ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਬਜਟ ਵੀ ਹੁਣ ਕਾਗਜ਼ ਦੀ ਬਜਾਏ ਮੇਡ ਇਨ ਇੰਡੀਆ ਟੈਬਲੇਟ ਤੋਂ ਪੜ੍ਹਿਆ ਜਾਂਦਾ ਹੈ।

NEET ਅਤੇ ਸਰਕਾਰੀ ਇਮਤਿਹਾਨ ਤਾਂ ਛੱਡੋ...ਇੱਕ ਵਾਰ ਤਾਂ ਦੇਸ਼ ਦਾ ਬਜਟ ਵੀ ਹੋ ਗਿਆ ਸੀ ਲੀਕ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪੁਰਾਣੀ ਤਸਵੀਰ

Follow Us On

ਇਸ ਸਮੇਂ ਪੂਰੇ ਦੇਸ਼ ਵਿੱਚ ਪੇਪਰ ਲੀਕ ਹੋਣ ਦੀ ਚਰਚਾ ਹੈ। ਨੌਜਵਾਨਾਂ ਵਿੱਚ ਗੁੱਸਾ ਹੈ ਕਿ ਉਹ ਇੰਨੀ ਮਿਹਨਤ ਨਾਲ ਤਿਆਰੀ ਕਰਦੇ ਹਨ ਪਰ ਪੇਪਰ ਲੀਕ ਕਰਨ ਵਾਲੇ ਗਰੋਹ ਉਨ੍ਹਾਂ ਦੀ ਸਾਰੀ ਮਿਹਨਤ ਨੂੰ ਵਿਗਾੜ ਦਿੰਦੇ ਹਨ। ਖੈਰ, ਅੱਜ ਅਸੀਂ ਮੌਜੂਦਾ ਪੇਪਰ ਲੀਕ ਮਾਮਲਿਆਂ ‘ਤੇ ਚਰਚਾ ਨਹੀਂ ਕਰਾਂਗੇ, ਪਰ ਤੁਹਾਨੂੰ ਇਹ ਦੱਸਾਂਗੇ ਕਿ ਕਿਵੇਂ ਇੱਕ ਵਾਰ ਦੇਸ਼ ਦਾ ਬਜਟ ਹੀ ਲੀਕ ਹੋ ਗਿਆ ਸੀ।

ਕਦੋਂ ਲੀਕ ਹੋਇਆ ਬਜਟ?

ਬੀਬੀਸੀ ਦੀ ਰਿਪੋਰਟ ਮੁਤਾਬਕ, ਦੇਸ਼ ਦਾ ਬਜਟ ਸਾਲ 1950 ਵਿੱਚ ਸੰਸਦ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ‘ਚ ਹੰਗਾਮਾ ਹੋ ਗਿਆ ਸੀ। ਇਸ ਕਾਰਨ ਤਤਕਾਲੀ ਵਿੱਤ ਮੰਤਰੀ ਜੌਨ ਮਥਾਈ ਨੂੰ ਹਟਾ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਬਜਟ ਦੀ ਛਪਾਈ ਦਾ ਸਥਾਨ ਵੀ ਬਦਲ ਦਿੱਤਾ ਗਿਆ।

ਦਰਅਸਲ, 1950 ਤੱਕ ਬਜਟ ਰਾਸ਼ਟਰਪਤੀ ਭਵਨ ਵਿੱਚ ਛਪਦਾ ਸੀ, ਪਰ ਜਦੋਂ ਬਜਟ ਲੀਕ ਹੋ ਗਿਆ ਤਾਂ ਫੈਸਲਾ ਕੀਤਾ ਗਿਆ ਕਿ ਹੁਣ ਬਜਟ ਨਵੀਂ ਦਿੱਲੀ ਦੇ ਮਿੰਟੋ ਰੋਡ ਸਥਿਤ ਪ੍ਰੈਸ ਵਿੱਚ ਛਾਪਿਆ ਜਾਵੇਗਾ। ਇਹ ਛਪਾਈ 1979 ਤੱਕ ਹੁੰਦੀ ਰਹੀ। ਇਸ ਤੋਂ ਬਾਅਦ ਸਾਲ 1980 ਤੋਂ ਨਾਰਥ ਬਲਾਕ ਦੀ ਬੇਸਮੈਂਟ ਵਿੱਚ ਬਣੀ ਪ੍ਰਿੰਟਿੰਗ ਪ੍ਰੈਸ ਵਿੱਚ ਬਜਟ ਦੀ ਛਪਾਈ ਹੋਣੀ ਸ਼ੁਰੂ ਹੋ ਗਈ। ਅੱਜ ਵੀ ਇੱਥੇ ਹੀ ਬਜਟ ਛਪਦਾ ਹੈ।

ਇਹ ਵੀ ਪੜ੍ਹੋ – ਨਿਰਮਲਾ ਸੀਤਾਰਮਨ 23 ਜੁਲਾਈ ਨੂੰ 7ਵੀਂ ਵਾਰ ਪੇਸ਼ ਕਰਨਗੇ ਬਜਟ

ਬੇਸਮੈਂਟ ਵਿੱਚ ਕੈਦ ਹੋ ਜਾਂਦੇ ਹਨ ਮੁਲਾਜ਼ਮ

ਬਜਟ ਪੇਸ਼ ਕਰਨ ਤੋਂ ਪਹਿਲਾਂ ਹਲਵਾ ਸੈਰੇਮਨੀ ਹੁੰਦੀ ਹੈ। ਇਸ ਸਮਾਰੋਹ ਤੋਂ ਬਾਅਦ ਵਿੱਤ ਮੰਤਰਾਲੇ ਅਤੇ ਬਜਟ ਨਾਲ ਜੁੜੇ ਕਰੀਬ 100 ਕਰਮਚਾਰੀ ਨੌਰਥ ਬਲਾਕ ਦੀ ਬੇਸਮੈਂਟ ਵਿੱਚ ਕੈਦ ਹੋ ਜਾਂਦੇ ਹਨ, ਜਿੱਥੇ ਪ੍ਰਿੰਟਿੰਗ ਪ੍ਰੈਸ ਲੱਗੀ ਹੋਈ ਹੈ। ਇਹ ਕਰਮਚਾਰੀ ਕੁਝ ਦਿਨ ਇੱਥੇ ਸਖ਼ਤ ਸੁਰੱਖਿਆ ਹੇਠ ਰਹਿੰਦੇ। ਵਿੱਤ ਮੰਤਰੀ ਵੱਲੋਂ ਜਦੋਂ ਸੰਸਦ ਵਿੱਚ ਬਜਟ ਪੇਸ਼ ਕੀਤਾ ਜਾਂਦਾ ਹੈ ਤਾਂ ਹੀ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਬਜਟ ਪਹਿਲਾਂ ਵਾਂਗ ਲੀਕ ਨਾ ਹੋਵੇ। ਹਾਲਾਂਕਿ, ਚੀਜ਼ਾਂ ਹੁਣ ਆਧੁਨਿਕ ਬਣ ਰਹੀਆਂ ਹਨ। ਬਜਟ ਬ੍ਰੀਫਕੇਸ ਨੂੰ ਲਾਲ ਬੈਗ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਬਜਟ ਵੀ ਹੁਣ ਕਾਗਜ਼ ਦੀ ਬਜਾਏ ਮੇਡ ਇਨ ਇੰਡੀਆ ਟੈਬਲੇਟ ਤੋਂ ਪੜ੍ਹਿਆ ਜਾਂਦਾ ਹੈ।

Exit mobile version