ਬਜਟ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਹਫੜਾ-ਦਫੜੀ, 1200 ਅੰਕ ਹੇਠਾਂ ਡਿੱਗਿਆ ਸੈਂਸੈਕਸ | budget 2024 effect share market down Indian rupee declines know full in punjabi Punjabi news - TV9 Punjabi

ਬਜਟ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਹਫੜਾ-ਦਫੜੀ, 1200 ਅੰਕ ਹੇਠਾਂ ਡਿੱਗਿਆ ਸੈਂਸੈਕਸ

Updated On: 

23 Jul 2024 13:14 PM

budget effect on share market: ਬੰਬਈ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ ਲਗਭਗ 1200 ਅੰਕ ਡਿੱਗ ਕੇ 79224.32 ਅੰਕ 'ਤੇ ਆ ਗਿਆ। ਹਾਲਾਂਕਿ ਸੈਂਸੈਕਸ 80,724.30 ਅੰਕ 'ਤੇ ਖੁੱਲ੍ਹਿਆ ਸੀ। ਦੂਜੇ ਪਾਸੇ ਨਿਫਟੀ 'ਚ ਵੀ ਕਰੀਬ ਇਕ ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ 232.65 ਅੰਕਾਂ ਦੀ ਗਿਰਾਵਟ ਨਾਲ 24,276.60 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।

ਬਜਟ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਚ ਹਫੜਾ-ਦਫੜੀ, 1200 ਅੰਕ ਹੇਠਾਂ ਡਿੱਗਿਆ ਸੈਂਸੈਕਸ

ਸ਼ੇਅਰ ਬਾਜ਼ਾਰ ਚ ਹਾਹਾਕਾਰ, ਸੈਂਸੈਕਸ ਅਤੇ ਨਿਫਟੀ 'ਚ ਭਾਰੀ ਗਿਰਾਵਟ

Follow Us On

budget effect on share market: ਬਜਟ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਸੈਂਸੈਕਸ ‘ਚ ਡੇਢ ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ 1 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ।

ਮਾਹਰਾਂ ਦੀ ਮੰਨੀਏ ਤਾਂ ਸ਼ੇਅਰ ਬਾਜ਼ਾਰ ‘ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ‘ਚ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ, ਐਸਬੀਆਈ ਦੇ ਸ਼ੇਅਰਾਂ ਵਿੱਚ ਲਗਭਗ 2 ਪ੍ਰਤੀਸ਼ਤ ਅਤੇ ਐਲ ਐਂਡ ਟੀ ਦੇ ਸ਼ੇਅਰਾਂ ਵਿੱਚ 4 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਹੈ। ਓ.ਐੱਨ.ਜੀ.ਸੀ. ਅਤੇ ਸ਼੍ਰੀਰਾਮ ਫਾਈਨਾਂਸ ਦੇ ਸ਼ੇਅਰਾਂ ‘ਚ 3 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਿੰਡਾਲਕੋ ਅਤੇ ਬਜਾਜ ਫਾਈਨਾਂਸ ਦੇ ਸ਼ੇਅਰਾਂ ‘ਚ 2.50 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਸੈਂਸੈਕਸ ਅਤੇ ਨਿਫਟੀ ‘ਚ ਵੱਡੀ ਗਿਰਾਵਟ

ਬਜਟ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ ਲਗਭਗ 1200 ਅੰਕ ਡਿੱਗ ਕੇ 79224.32 ਅੰਕ ‘ਤੇ ਆ ਗਿਆ। ਹਾਲਾਂਕਿ ਸੈਂਸੈਕਸ 80,724.30 ਅੰਕ ‘ਤੇ ਖੁੱਲ੍ਹਿਆ ਸੀ। ਦੂਜੇ ਪਾਸੇ ਨਿਫਟੀ ‘ਚ ਵੀ ਕਰੀਬ ਇਕ ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ 232.65 ਅੰਕਾਂ ਦੀ ਗਿਰਾਵਟ ਨਾਲ 24,276.60 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਹਾਲਾਂਕਿ ਨਿਫਟੀ 24,568.90 ਅੰਕ ‘ਤੇ ਖੁੱਲ੍ਹਿਆ।

ਨਿਵੇਸ਼ਕਾਂ ਨੂੰ ਵੱਡਾ ਨੁਕਸਾਨ

ਸ਼ੇਅਰ ਬਾਜ਼ਾਰ ‘ਚ ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕੁਝ ਹੀ ਘੰਟਿਆਂ ‘ਚ ਕਰੀਬ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨਿਵੇਸ਼ਕਾਂ ਦਾ ਨੁਕਸਾਨ ਅਤੇ ਲਾਭ BSE ਦੇ ਮਾਰਕਿਟ ਕੈਪ ਨਾਲ ਜੁੜੇ ਹੋਏ ਹਨ। ਇਕ ਦਿਨ ਪਹਿਲਾਂ, ਬੀਐਸਈ ਦਾ ਮਾਰਕਿਟ ਕੈਪ 4,48,32,227.50 ਕਰੋੜ ਰੁਪਏ ਸੀ, ਜੋ ਵਪਾਰਕ ਸੈਸ਼ਨ ਦੌਰਾਨ ਘੱਟ ਕੇ 4,38,36,540.32 ਕਰੋੜ ਰੁਪਏ ‘ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਕਰੀਬ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਮੇਂ BSE ਦੀ ਮਾਰਕੀਟ ਕੈਪ 4,43,28,902.63 ਕਰੋੜ ਰੁਪਏ ‘ਤੇ ਦਿਖਾਈ ਦੇ ਰਹੀ ਹੈ।

ਖ਼ਬਰ ਅਪਡੇਟ ਹੋ ਰਹੀ ਹੈ ਜੀ…

Exit mobile version