'ਸਿਕ ਲੀਵ' 'ਤੇ ਗਏ ਏਅਰ ਇੰਡੀਆ ਦੇ ਮੁਲਾਜ਼ਮ, 70 ਤੋਂ ਵੱਧ ਉਡਾਣਾਂ ਰੱਦ | Air India employee going on leave Flights canceled know full in punjabi Punjabi news - TV9 Punjabi

‘ਸਿਕ ਲੀਵ’ ‘ਤੇ ਗਏ ਏਅਰ ਇੰਡੀਆ ਦੇ ਮੁਲਾਜ਼ਮ, 70 ਤੋਂ ਵੱਧ ਉਡਾਣਾਂ ਰੱਦ

Updated On: 

08 May 2024 11:15 AM

ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਏਅਰਲਾਈਨ ਦੇ ਕੈਬਿਨ ਕਰੂ ਦੇ ਇੱਕ ਸਮੂਹ ਦੇ ਬੀਤੀ ਰਾਤ ਬਿਮਾਰ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਫਲਾਈਟ ਵਿੱਚ ਦੇਰੀ ਹੋਈ ਹੈ ਅਤੇ ਫਲਾਈਟ ਨੂੰ ਰੱਦ ਕਰਨਾ ਪਿਆ ਹੈ। ਜਦੋਂ ਕਿ ਅਸੀਂ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਨੂੰ ਸਮਝਣ ਲਈ ਚਾਲਕ ਦਲ ਨਾਲ ਗੱਲਬਾਤ ਕਰ ਰਹੇ ਹਾਂ।

ਸਿਕ ਲੀਵ ਤੇ ਗਏ ਏਅਰ ਇੰਡੀਆ ਦੇ ਮੁਲਾਜ਼ਮ, 70 ਤੋਂ ਵੱਧ ਉਡਾਣਾਂ ਰੱਦ

'ਸਿਕ ਲੀਵ' 'ਤੇ ਗਏ ਏਅਰ ਇੰਡੀਆ ਦੇ ਮੁਲਾਜ਼ਮ, 70 ਤੋਂ ਵੱਧ ਉਡਾਣਾਂ ਰੱਦ

Follow Us On

ਟਾਟਾ ਅਤੇ ਏਅਰ ਇੰਡੀਆ ਦੀਆਂ ਮੁਸੀਬਤਾਂ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਹੀਆਂ ਹਨ। ਪਹਿਲਾਂ ਵਿਸਤਾਰਾ ‘ਚ ਪਾਇਲਟਾਂ ਦੀ ਕਮੀ ਕਾਰਨ ਆਪਰੇਸ਼ਨ ਰੋਕ ਦਿੱਤਾ ਗਿਆ ਸੀ, ਹੁਣ ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਮੈਂਬਰਾਂ ਦੇ ਸਿਕ ਛੁੱਟੀ ‘ਤੇ ਜਾਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰ ਇੰਡੀਆ ਐਕਸਪ੍ਰੈਸ ਦੇ ਕਰਮਚਾਰੀਆਂ ਦੀ ਇਸ ਕਾਰਵਾਈ ਕਾਰਨ ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰ ਤੱਕ 70 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਏਐਨਆਈ ਦੇ ਟਵੀਟ ਦੇ ਅਨੁਸਾਰ, ਨਾਗਰਿਕ ਹਵਾਬਾਜ਼ੀ ਅਧਿਕਾਰੀ ਇਸ ਮੁੱਦੇ ‘ਤੇ ਨਜ਼ਰ ਰੱਖ ਰਹੇ ਹਨ। ਕਈ ਯਾਤਰੀ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੇ ਏਅਰ ਕੈਰੀਅਰ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਮਦਦ ਲਈ ਹੈ। ਪਿਛਲੇ ਮਹੀਨੇ ਏਅਰ ਇੰਡੀਆ ਐਕਸਪ੍ਰੈਸ ਦੇ ਕਰਮਚਾਰੀਆਂ ਨੇ ਕੁਪ੍ਰਬੰਧਨ ਦਾ ਇਲਜ਼ਾਮ ਲਗਾਇਆ ਸੀ ਅਤੇ ਕਿਹਾ ਸੀ ਕਿ ਕਰਮਚਾਰੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

ਕਈ ਫਲਾਈਟਾਂ ਰੱਦ

ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਏਅਰਲਾਈਨ ਦੇ ਕੈਬਿਨ ਕਰੂ ਦੇ ਇੱਕ ਸਮੂਹ ਦੇ ਬੀਤੀ ਰਾਤ ਬਿਮਾਰ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਫਲਾਈਟ ਵਿੱਚ ਦੇਰੀ ਹੋਈ ਹੈ ਅਤੇ ਫਲਾਈਟ ਨੂੰ ਰੱਦ ਕਰਨਾ ਪਿਆ ਹੈ। ਜਦੋਂ ਕਿ ਅਸੀਂ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਨੂੰ ਸਮਝਣ ਲਈ ਚਾਲਕ ਦਲ ਨਾਲ ਗੱਲਬਾਤ ਕਰ ਰਹੇ ਹਾਂ। ਏਅਰਲਾਈਨ ਟੀਮਾਂ ਇਸ ਮੁੱਦੇ ਨੂੰ ਸਰਗਰਮੀ ਨਾਲ ਦੇਖ ਰਹੀਆਂ ਹਨ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਏਅਰ ਪੋਰਟ ਜਾਣ ਤੋਂ ਪਹਿਲਾਂ ਫਲਾਈਟ ਕਰੋ ਚੈੱਕ

ਬੁਲਾਰੇ ਨੇ ਕਿਹਾ ਕਿ ਏਅਰਲਾਈਨ ਚਾਲਕ ਦਲ ਦੇ ਮੈਂਬਰਾਂ ਦੇ ਅਚਾਨਕ ਬਿਮਾਰ ਹੋਣ ਦੀ ਖਬਰ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗਦੇ ਹੈ। ਬੁਲਾਰੇ ਨੇ ਕਿਹਾ ਕਿ ਫਲਾਈਟ ਰੱਦ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ। ਜਾਂ ਫਲਾਈਟ ਕਿਸੇ ਹੋਰ ਤਰੀਕ ‘ਤੇ ਤੈਅ ਕੀਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਅੱਜ ਹਵਾਈ ਅੱਡੇ ‘ਤੇ ਆਉਣ ਤੋਂ ਪਹਿਲਾਂ ਯਾਤਰੀਆਂ ਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੀ ਉਡਾਣ ਰੱਦ ਹੋ ਗਈ ਹੈ ਜਾਂ ਨਹੀਂ।

Exit mobile version