ਕੌਣ ਹਨ ਬਲੋਚ ਨੇਤਾ ਬੁਗਤੀ, ਜਿਨ੍ਹਾਂ ਦੀ ਬਰਸੀ 'ਤੇ BLA ਨੇ ਪਾਕਿ ਨੂੰ ਦਹਿਲਾਇਆ? | pakistan-bla-attack-connection-baloch-leader-nawab-akbar-khan-bugti-death-anniversary-balochistans detail in Punjabi Punjabi news - TV9 Punjabi

ਕੌਣ ਹਨ ਬਲੋਚ ਨੇਤਾ ਅਕਬਰ ਬੁਗਤੀ, ਜਿਨ੍ਹਾਂ ਦੀ ਬਰਸੀ ‘ਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ਨੂੰ ਦਹਿਲਾਇਆ?

Updated On: 

28 Aug 2024 19:03 PM

Who is Baloch Leader Nawab Akbar Bugti: ਨਵਾਬ ਅਕਬਰ ਖਾਨ ਬੁਗਤੀ ਨੇ 1988 ਵਿੱਚ ਬਲੋਚਿਸਤਾਨ ਨੈਸ਼ਨਲ ਅਲਾਇੰਸ ਦਾ ਗਠਨ ਕੀਤਾ ਸੀ। ਇਸ ਸਾਲ ਉਨ੍ਹਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਅਤੇ ਬਲੋਚਿਸਤਾਨ ਅਸੈਂਬਲੀ ਦੇ ਮੈਂਬਰ ਅਤੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ 1990 ਤੱਕ ਬਲੋਚਿਸਤਾਨ ਸਰਕਾਰ ਦੇ ਮੁਖੀ ਵਜੋਂ ਕੰਮ ਕੀਤਾ, ਜਦੋਂ ਪਾਕਿਸਤਾਨ ਸਰਕਾਰ ਨੇ ਅਸੈਂਬਲੀ ਨੂੰ ਭੰਗ ਕਰ ਦਿੱਤਾ।

ਕੌਣ ਹਨ ਬਲੋਚ ਨੇਤਾ ਅਕਬਰ ਬੁਗਤੀ, ਜਿਨ੍ਹਾਂ ਦੀ ਬਰਸੀ ਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ਨੂੰ ਦਹਿਲਾਇਆ?

ਅਕਬਰ ਬੁਗਤੀ, ਬਲੋਚ ਨੇਤਾ

Follow Us On

ਪਾਕਿਸਤਾਨ ਵਿਚ ਆਜ਼ਾਦ ਬਲੋਚਿਸਤਾਨ ਦਾ ਸੰਘਰਸ਼ ਦਹਾਕਿਆਂ ਪੁਰਾਣਾ ਹੈ ਪਰ ਬਲੋਚ ਨੇਤਾ ਨਵਾਬ ਅਕਬਰ ਖਾਨ ਬੁਗਤੀ ਨੇ ਇਸ ਅੰਦੋਲਨ ਨੂੰ ਮਜ਼ਬੂਤ ​​ਕੀਤਾ ਸੀ। ਅਕਬਰ ਬੁਗਤੀ, ਜਿਨ੍ਹਾਂ ਦਾ ਕੱਦ 6 ਫੁੱਟ ਸੀ, ਮਾਣ ਵਾਲੀ ਮੁੱਛ, ਮਾਣ ਵਾਲਾ ਚਿਹਰਾ ਅਤੇ ਸਾਦੇ ਸ਼ਬਦਾਂ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਵਾਲੇ, 12 ਜੁਲਾਈ 1927 ਨੂੰ ਹੋ ਬਰਖਾਨ ਵਿੱਚ ਪੈਦਾ ਹੋਏ ਸਨ। ਉਹ ਬੁਗਤੀ ਕਬੀਲੇ ਦੇ ਮੁਖੀ ਨਵਾਬ ਮਹਿਰਾਬ ਖਾਨ ਬੁਗਤੀ ਦੇ ਪੁੱਤਰ ਸਨ।

ਅਕਬਰ ਬੁਗਤੀ 26 ਅਗਸਤ 2006 ਨੂੰ ਇੱਕ ਫੌਜੀ ਕਾਰਵਾਈ ਵਿੱਚ ਮਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿਚ ਸਰਕਾਰ ਅਤੇ ਬਲੋਚ ਅੰਦੋਲਨ ਦੇ ਖਿਲਾਫ ਪ੍ਰਦਰਸ਼ਨ ਤੇਜ਼ ਹੋ ਗਏ। ਭਾਵੇਂ ਪਾਕਿਸਤਾਨੀ ਸਰਕਾਰ ਉਨ੍ਹਾਂ ਨੂੰ ਬਾਗ਼ੀ ਸਮਝਦੀ ਸੀ, ਪਰ ਉਹ ਲੱਖਾਂ ਬਲੋਚ ਲੋਕਾਂ ਲਈ ਹੀਰੋ ਸਨ, ਜੋ ਆਜ਼ਾਦ ਬਲੋਚਿਸਤਾਨ ਲਈ ਸੰਘਰਸ਼ ਕਰ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਬੁਗਤੀ ਦੀ ਬਰਸੀ ਦੇਮੌਕੇ ‘ਤੇ ਹੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ‘ਚ ਇਕ ਤੋਂ ਬਾਅਦ ਇਕ ਕਈ ਹਮਲੇ ਕੀਤੇ ਹਨ, ਜਿਨ੍ਹਾਂ ‘ਚ ਪਾਕਿਸਤਾਨੀ ਫੌਜ ਦੇ 62 ਜਵਾਨਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Pic Credit: TV9hindi.com

12 ਸਾਲ ਦੀ ਉਮਰ ਵਿੱਚ ਬਣੇ ਕਬੀਲੇ ਦੇ ਸਰਦਾਰ

ਅਕਬਰ ਬੁਗਤੀ ਦੇ ਮੋਢਿਆਂ ‘ਤੇ ਛੋਟੀ ਉਮਰ ਵਿਚ ਹੀ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਆ ਗਿਆ। ਸਾਲ 1939 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਸਿਰਫ 12 ਸਾਲ ਦੀ ਉਮਰ ਵਿੱਚ, ਬੁਗਤੀ ਭਾਈਚਾਰੇ ਦੇ ਮੁਖੀ ਬਣ ਗਏ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦਿੱਤੀ ਗਈ। ਆਪਣੇ ਇੱਕ ਇੰਟਰਵਿਊ ਵਿੱਚ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਸੀ, ਉਹ ਵਿਅਕਤੀ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਮੈਂ ਉਸਨੂੰ ਗੋਲੀ ਮਾਰ ਦਿੱਤੀ। “ਮੈਨੂੰ ਬਹੁਤ ਜਲਦੀ ਗੁੱਸਾ ਆਉਂਦਾ ਹੈ ਅਤੇ ਕਬਾਇਲੀ ਨਿਯਮਾਂ ਦੇ ਤਹਿਤ ਮੈਂ ਇਸ ਲਈ ਕਿਸੇ ਸਜ਼ਾ ਦਾ ਹੱਕਦਾਰ ਨਹੀਂ ਸੀ ਕਿਉਂਕਿ ਮੈਂ ਮੁਖੀ ਦਾ ਪੁੱਤਰ ਸੀ।”

ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ ਅਕਬਰ ਬੁਗਤੀ

ਕਰਾਚੀ ਗ੍ਰਾਮਰ ਸਕੂਲ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਤੋਂ ਬਾਅਦ, ਉਨ੍ਹਾਂ ਨੇ ਲਾਹੌਰ ਦੇ ਇੱਕ ਕਾਲਜ ਤੋਂ ਅਗਲੀ ਪੜ੍ਹਾਈ ਕੀਤੀ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਆਪਣੇ ਗ੍ਰਹਿ ਖੇਤਰ ਡੇਰਾ ਬੁਗਤੀ ਨਹੀਂ ਜਾਣ ਦਿੱਤਾ ਜਾਂਦਾ ਸੀ। ਸਥਾਨਕ ਮੀਡੀਆ ‘ਦ ਬਲੋਚ ਨਿਊਜ਼’ ਨੇ ਆਪਣੇ ਇਕ ਦੋਸਤ ਦੇ ਹਵਾਲੇ ਨਾਲ ਲਿਖਿਆ ਹੈ ਕਿ ਬੁਗਤੀ ਨੂੰ ਇਤਿਹਾਸ ਦੀ ਬਹੁਤ ਚੰਗੀ ਜਾਣਕਾਰੀ ਸੀ, ਉਹ ਪੂਰੀ ਰਾਤ ਨਹੀਂ ਸੌਂਦੇ ਸਨ ਅਤੇ ਇਕ ਤੋਂ ਬਾਅਦ ਇਕ ਕਈ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਉਨ੍ਹਾਂ ਨੂੰ ਅੰਗਰੇਜ਼ੀ ਸਾਹਿਤ, ਬਲੋਚੀ ਕਲਾਸੀਕਲ ਕਵਿਤਾ, ਰਾਜਨੀਤੀ ਅਤੇ ਇਤਿਹਾਸ ਬਾਰੇ ਪੜ੍ਹਨਾ ਪਸੰਦ ਸੀ।

ਬਲੋਚਿਸਤਾਨ ਦੇ ਮੁੱਖ ਮੰਤਰੀ-ਗਵਰਨਰ ਵਜੋਂ ਵੀ ਕੀਤਾ ਕੰਮ

ਬਲੋਚਿਸਤਾਨ ਦੇ ਸਭ ਤੋਂ ਵੱਡੇ ਕਬਾਇਲੀ ਨੇਤਾ ਹੋਣ ਤੋਂ ਇਲਾਵਾ ਅਕਬਰ ਬੁਗਤੀ ਬਲੋਚਿਸਤਾਨ ਦੇ ਗਵਰਨਰ ਅਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਉਹ ਬਲੋਚਿਸਤਾਨ ਦੀ ਆਜ਼ਾਦੀ ਲਈ ਲੜਦੇ ਹੋਏ 79 ਸਾਲ ਦੀ ਉਮਰ ਵਿੱਚ ਮਾਰੇ ਗਏ ਸਨ। ਹਾਲਾਂਕਿ ਉਨ੍ਹਾਏ ਦੀ ਮੌਤ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ। ਤਤਕਾਲੀ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਦਾਅਵਾ ਕੀਤਾ ਸੀ ਕਿ ਬੁਗਤੀ ਦੀ ਮੌਤ ਉਦੋਂ ਹੋਈ ਜਦੋਂ ਉਹ ਜਿਸ ਬੰਕਰ ਵਿੱਚ ਲੁੱਕੇ ਹੋਏ ਸਨ, ਉਹ ਢਹਿ ਗਿਆ, ਪਰ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਜਦੋਂ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਘੇਰ ਲਿਆ ਸੀ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਗੋਲ ਮਾਰ ਲਈ ਸੀ।

ਬਲੋਚਿਸਤਾਨ ਲਈ ਕੀਤਾ ਸੰਘਰਸ਼

ਅਕਬਰ ਬੁਗਤੀ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਤਤਕਾਲੀ ਮੁਖੀ ਬਲੋਚ ਮਾਰੀ ਦੇ ਬਹੁਤ ਨੇੜੇ ਕਿਹਾ ਜਾਂਦਾ ਸੀ। ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨੂੰ ਆਜ਼ਾਦ ਬਲੋਚਿਸਤਾਨ ਲਈ ਲੜਨ ਵਾਲਾ ਸਭ ਤੋਂ ਵੱਡਾ ਸੰਗਠਨ ਮੰਨਿਆ ਜਾਂਦਾ ਹੈ। 2005 ਵਿੱਚ, ਬੁਗਤੀ ਨੇ ਪਾਕਿਸਤਾਨ ਸਰਕਾਰ ਨੂੰ 15-ਨੁਕਤੀ ਏਜੰਡਾ ਪੇਸ਼ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਬਲੋਚਿਸਤਾਨ ਦੇ ਲੋਕਾਂ ਦਾ ਕੁਦਰਤੀ ਸਰੋਤਾਂ ‘ਤੇ ਕੰਟਰੋਲ ਹੋਣਾ ਚਾਹੀਦਾ ਹੈ ਅਤੇ ਫੌਜੀ ਠਿਕਾਣਿਆਂ ਦੇ ਨਿਰਮਾਣ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਦੌਰਾਨ ਇਸ ਇਲਾਕੇ ‘ਚ ਪਾਕਿਸਤਾਨੀ ਫੌਜ ਦੇ ਖਿਲਾਫ ਹਮਲੇ ਵਧ ਗਏ। ਤਤਕਾਲੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਇਨ੍ਹਾਂ ਹਮਲਿਆਂ ਲਈ ਬਲੋਚ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦਸੰਬਰ 2005 ਵਿੱਚ ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊ ਵਿੱਚ ਆਰੋਪ ਲਾਇਆ ਸੀ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਸੰਸਥਾਵਾਂ ਅਤੇ ਇਨ੍ਹਾਂ ਦੇ ਮੁਖੀਆਂ ਨਾਲ ਸਮਝੌਤੇ ਕੀਤੇ ਸਨ। ਮੁਸ਼ੱਰਫ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਸਮਝੌਤਾ ਨਹੀਂ ਕਰਾਂਗੇ ਸਗੋਂ ਉਨ੍ਹਾਂ ਦਾ ਖਾਤਮਾ ਕਰਾਂਗੇ।

ਪਹਿਲੀ ਵਾਰ ਚੋਣ ਲੜ ਕੇ ਬਣੇ ਮੁੱਖ ਮੰਤਰੀ

ਨਵਾਬ ਅਕਬਰ ਖਾਨ ਬੁਗਤੀ ਨੇ 1988 ਵਿੱਚ ਬਲੋਚਿਸਤਾਨ ਨੈਸ਼ਨਲ ਅਲਾਇੰਸ ਦਾ ਗਠਨ ਕੀਤਾ ਸੀ। ਇਸ ਸਾਲ ਉਨ੍ਹਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਅਤੇ ਬਲੋਚਿਸਤਾਨ ਅਸੈਂਬਲੀ ਦੇ ਮੈਂਬਰ ਅਤੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ 1990 ਤੱਕ ਬਲੋਚਿਸਤਾਨ ਸਰਕਾਰ ਦੇ ਮੁਖੀ ਵਜੋਂ ਕੰਮ ਕੀਤਾ, ਬਾਅਦ ਵਿੱਚ ਪਾਕਿਸਤਾਨ ਸਰਕਾਰ ਨੇ ਅਸੈਂਬਲੀ ਨੂੰ ਭੰਗ ਕਰ ਦਿੱਤਾ।

1990 ਵਿੱਚ ਹੀ ਉਨ੍ਹਾਂ ਨੇ ਜਮਹੂਰੀ ਵਤਨ ਪਾਰਟੀ ਬਣਾਈ ਸੀ, ਅਤੇ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੁਬਾਰਾ ਮੁੱਖ ਮੰਤਰੀ ਚੁਣੇ ਗਏ ਸਨ। ਜੂਨ 1992 ਵਿੱਚ ਆਪਣੇ ਪੁੱਤਰ ਸਲਾਲ ਬੁਗਤੀ ਦੀ ਹੱਤਿਆ ਤੋਂ ਬਾਅਦ, ਉਨ੍ਹਾਂ ਨੇ ਆਪਣੇ ਆਪ ਨੂੰ ਡੇਰਾ ਬੁਗਤੀ ਤੱਕ ਸੀਮਤ ਕਰ ਲਿਆ। ਪਰ ਜਨਵਰੀ 2005 ਵਿੱਚ ਪਾਕਿਸਤਾਨ ਵਿੱਚ ਇੱਕ ਮਹਿਲਾ ਡਾਕਟਰ ਨਾਲ ਰੇਪ ਕੀਤਾ ਗਿਆ ਸੀ। ਪਾਕਿਸਤਾਨੀ ਫੌਜ ਦੇ ਕੈਪਟਨ ‘ਤੇ ਇਸ ਰੇਪ ਦਾ ਆਰੋਪ ਲੱਗਿਆ ਸੀ, ਬੁਗਤੀ ਨੇ ਇਸ ਨੂੰ ਬਲੋਚ ਭਾਈਚਾਰੇ ਦਾ ਅਪਮਾਨ ਦੱਸਿਆ ਅਤੇ ਦੋਸ਼ੀਆਂ ਨੂੰ ਇਨਸਾਫ਼ ਲਈ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜਿਹਾ ਨਹੀਂ ਹੋ ਸਕਿਆ।

ਬਲੋਚਿਸਤਾਨ ‘ਚ ਵੱਲੋਕਾਂ ਨੂੰ ਬੱਸਾਂ ‘ਚੋਂ ਉਤਾਰ ਕੇ ਗੋਲੀਆਂ ਨਾਲ ਭੁੰਨਿਆ, 23 ਦੀ ਮੌਤ

ਪਾਕਿਸਤਾਨੀ ਫੌਜ ਦੇ ਹਮਲੇ ‘ਚ ਮਾਰੇ ਗਏ

2005 ‘ਚ ਬੁਗਤੀ ਨੂੰ ਫੜਨ ਲਈ ਪਾਕਿਸਤਾਨੀ ਫੌਜ ਨੇ ਉਨ੍ਹਾਂ ਦੇ ਘਰ ‘ਤੇ ਹਵਾਈ ਹਮਲੇ ਕੀਤੇ, ਜਿਸ ਤੋਂ ਬਾਅਦ ਉਨ੍ਹਾਂ ਨੇ ਪਹਾੜਾਂ ‘ਚ ਆਪਣਾ ਟਿਕਾਣਾ ਬਣਾ ਲਿਆ। ਇਸ ਦੌਰਾਨ ਕਰੀਬ ਡੇਢ ਲੱਖ ਲੋਕਾਂ ਨੂੰ ਬਲੋਚਿਸਤਾਨ ਤੋਂ ਬੇਘਰ ਹੋਣਾ ਪਿਆ। 26 ਅਗਸਤ 2006 ਨੂੰ 3 ਦਿਨਾਂ ਤੱਕ ਚੱਲੇ ਇੱਕ ਫੌਜੀ ਆਪ੍ਰੇਸ਼ਨ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਬਲੋਚਿਸਤਾਨ ਦੇ ਅੱਤਵਾਦ ਵਿਰੋਧੀ ਟ੍ਰਿਬਿਊਨਲ ਨੇ ਪਰਵੇਜ਼ ਮੁਸ਼ੱਰਫ ਅਤੇ ਕਈ ਅਧਿਕਾਰੀਆਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਮੁਸ਼ੱਰਫ ਨੂੰ ਜੂਨ 2013 ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਕਈ ਸਾਲਾਂ ਤੱਕ ਚੱਲੇ ਇਸ ਕੇਸ ਤੋਂ ਬਾਅਦ 2016 ‘ਚ ਬੁਗਤੀ ਦੇ ਕਤਲ ਦੇ ਮਾਮਲੇ ‘ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।

Exit mobile version