ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਰਾਹਤ, ਅਦਾਲਤ ਨੇ ਇਦਤ ਮਾਮਲੇ 'ਚ ਦੋਵਾਂ ਨੂੰ ਕੀਤਾ ਬਰੀ | Islamabad Court acquitted Imran Khan and his wife in Iddah case know full in punjabi Punjabi news - TV9 Punjabi

ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਰਾਹਤ, ਅਦਾਲਤ ਨੇ ਇਦਤ ਮਾਮਲੇ ‘ਚ ਦੋਵਾਂ ਨੂੰ ਕੀਤਾ ਬਰੀ

Published: 

13 Jul 2024 18:22 PM

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਗੈਰ-ਕਾਨੂੰਨੀ ਵਿਆਹ ਦੇ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ। ਇਸਲਾਮਾਬਾਦ ਜ਼ਿਲ੍ਹਾ ਅਦਾਲਤ ਨੇ ਇਦਤ ਮਾਮਲੇ ਵਿੱਚ ਦੋਵਾਂ ਦੀ ਸਜ਼ਾ ਨੂੰ ਪਲਟ ਦਿੱਤਾ ਹੈ। ਦੋਵਾਂ ਨੂੰ ਇਸ ਸਾਲ ਫਰਵਰੀ ਵਿਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਰਾਹਤ, ਅਦਾਲਤ ਨੇ ਇਦਤ ਮਾਮਲੇ ਚ ਦੋਵਾਂ ਨੂੰ ਕੀਤਾ ਬਰੀ

ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਰਾਹਤ, ਅਦਾਲਤ ਨੇ ਇਦਤ ਮਾਮਲੇ 'ਚ ਦੋਵਾਂ ਨੂੰ ਕੀਤਾ ਬਰੀ

Follow Us On

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਰਾਹਤ ਮਿਲੀ ਹੈ। ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਹੁਣ ਕਾਨੂੰਨੀ ਤੌਰ ‘ਤੇ ਆਜ਼ਾਦ ਹਨ ਕਿਉਂਕਿ ਇਸਲਾਮਾਬਾਦ ਦੀ ਅਦਾਲਤ ਨੇ ਇਦਤ ਮਾਮਲੇ ਵਿਚ ਉਨ੍ਹਾਂ ਦੀ ਸਜ਼ਾ ਨੂੰ ਪਲਟ ਦਿੱਤਾ ਹੈ।

ਜੱਜ ਅਫਜ਼ਲ ਮਜੋਕਾ ਨੇ ਇਮਰਾਨ ਨੂੰ ਜੇਲ ‘ਚ ਰੱਖਣ ਦੀ ਆਖਰੀ ਕਾਨੂੰਨੀ ਅੜਚਨ ਨੂੰ ਦੂਰ ਕਰਦੇ ਹੋਏ ਉਹਨਾਂ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਜੇਲ ਅਧਿਕਾਰੀਆਂ ਮੁਤਾਬਕ ਬੁਸ਼ਰਾ ਬੀਬੀ ਨੂੰ ਜਲਦ ਹੀ ਪੂਰੇ ਦਸਤਾਵੇਜ਼ ਜਮ੍ਹਾ ਕਰਵਾ ਕੇ ਰਿਹਾਅ ਕਰ ਦਿੱਤਾ ਜਾਵੇਗਾ। ਬੁਸ਼ਰਾ ਬੀਬੀ ‘ਤੇ ਇਮਰਾਨ ਖਾਨ ਨਾਲ ਤਲਾਕ ਤੋਂ ਬਾਅਦ ਤੈਅ ਸਮੇਂ ਤੋਂ ਪਹਿਲਾਂ ਵਿਆਹ ਕਰਨ ਦਾ ਇਲਜ਼ਾਮ ਸੀ।

ਦੋਵਾਂ ਨੇ ਸਾਲ 2018 ‘ਚ ਕੀਤਾ ਸੀ ਵਿਆਹ

ਇਸਲਾਮਾਬਾਦ ਜ਼ਿਲ੍ਹਾ ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇਦਤ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਦੋਵਾਂ ਖ਼ਿਲਾਫ਼ ਲੱਗੇ ਵਿਭਚਾਰ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ ਪਰ ਫਰਜ਼ੀ ਵਿਆਹ (ਇੱਦਤ) ਦੇ ਮਾਮਲੇ ਦੀ ਕਾਰਵਾਈ ਬਰਕਰਾਰ ਰੱਖੀ ਸੀ।

ਤੁਹਾਨੂੰ ਦੱਸ ਦੇਈਏ ਕਿ ਮੁਸਲਿਮ ਪਰਿਵਾਰਕ ਕਾਨੂੰਨ ਦੇ ਤਹਿਤ ਔਰਤਾਂ ਨੂੰ ਆਪਣੇ ਪਤੀ ਦੀ ਮੌਤ ਜਾਂ ਤਲਾਕ ਤੋਂ ਬਾਅਦ ਕੁਝ ਮਹੀਨਿਆਂ ਤੱਕ ਦੁਬਾਰਾ ਵਿਆਹ ਕਰਨ ਦੀ ਮਨਾਹੀ ਹੈ। ਇਸ ਦੇ ਨਾਲ ਹੀ ਬੁਸ਼ਰਾ ਬੀਬੀ ‘ਤੇ ਇਲਜ਼ਾਮ ਸੀ ਕਿ ਖਵਾਰ ਮੇਨਕਾ ਤੋਂ ਤਲਾਕ ਲੈਣ ਤੋਂ ਬਾਅਦ ਉਹਨਾਂ ਨੇ ਇੱਦਤ ਦੇ ਦੌਰ ‘ਚ ਇਮਰਾਨ ਖਾਨ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਸਾਲ 2018 ‘ਚ ਵਿਆਹ ਕੀਤਾ ਸੀ।

ਸੱਤ ਸਾਲ ਕੈਦ ਦੀ ਸੁਣਾਈ ਗਈ ਸੀ ਸਜ਼ਾ

ਬੁਸ਼ਰਾ ਬੀਬੀ ਇਮਰਾਨ ਖਾਨ ਦੀ ਤੀਜੀ ਪਤਨੀ ਹੈ। ਇਸ ਦੇ ਨਾਲ ਹੀ ਇਹ ਉਨ੍ਹਾਂ ਦਾ ਦੂਜਾ ਵਿਆਹ ਵੀ ਸੀ। ਇਸ ਤੋਂ ਪਹਿਲਾਂ ਬੁਸ਼ਰਾ ਬੀਬੀ ਦਾ ਵਿਆਹ ਖਵਾਰ ਮੇਨਕਾ ਨਾਲ ਹੋਇਆ ਸੀ ਜੋ 28 ਸਾਲ ਤੱਕ ਚੱਲਿਆ ਅਤੇ ਦੋਵਾਂ ਦਾ 2017 ਦੇ ਅੰਤ ਵਿੱਚ ਤਲਾਕ ਹੋ ਗਿਆ। ਉਦੋਂ ਤੋਂ ਹੀ ਖਵਾਰ ਅਦਾਲਤ ਰਾਹੀਂ ਉਸ ਦੀ ਪੈਰਵੀ ਕਰ ਰਿਹਾ ਸੀ। ਇਮਰਾਨ ਖਾਨ ਅਤੇ ਉਸਦੀ ਪਤਨੀ ਨੂੰ ਫਰਵਰੀ 2024 ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਇਮਰਾਨ ਖਾਨ ਆਪਣੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ 2018 ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਕਰੀਅਰ ਖਤਮ ਹੋਣ ਲੱਗਾ। ਸਾਲ 2022 ਵਿਚ ਉਹ ਬੇਭਰੋਸਗੀ ਮਤਾ ਨਹੀਂ ਜਿੱਤ ਸਕੇ ਅਤੇ ਸੱਤਾ ਤੋਂ ਲਾਂਭੇ ਹੋ ਗਏ। ਇਕ ਸਾਲ ਬਾਅਦ ਉਸ ਨੂੰ ਕਈ ਕੇਸਾਂ ਵਿਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

Exit mobile version