ਆਉਣ ਵਾਲੇ ਦਿਨਾਂ 'ਚ ਵਧੇਗੀ ਗਰਮੀ, ਮੌਸਮ 'ਚ ਆ ਰਿਹਾ ਵੱਡਾ ਬਦਲਾ, ਲੋਕ ਇਸ ਗੱਲ ਦਾ ਰੱਖਣ ਖਾਸ ਧਿਆਨ | Punjab Weather heat will increase in up coming days know in Punjabi Punjabi news - TV9 Punjabi

ਆਉਣ ਵਾਲੇ ਦਿਨਾਂ ‘ਚ ਵਧੇਗੀ ਗਰਮੀ, ਮੌਸਮ ‘ਚ ਆ ਰਿਹਾ ਵੱਡਾ ਬਦਲਾ, ਲੋਕ ਇਸ ਗੱਲ ਦਾ ਰੱਖਣ ਖਾਸ ਧਿਆਨ

Updated On: 

20 Mar 2024 17:35 PM

ਮੌਸਮ ਵਿਭਾਗ ਦੇ ਅਧਿਕਾਰੀ ਡਾ. ਪਵਨੀਤ ਕੌਰ ਨੇ ਕਿਹਾ ਕਿ ਇਹ ਮੌਸਮ ਸਿਹਤ ਨੂੰ ਕਾਫੀ ਨੁਕਸਾਨ ਦੇ ਸਕਦਾ ਹੈ ਕਿਉਂਕਿ ਜਦੋਂ ਮੌਸਮ ਦੇ ਵਿੱਚ ਤਬਦੀਲੀਆਂ ਆਉਂਦੀਆਂ ਹਨ ਤਾਂ ਇਸ ਦਾ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਜੋ ਤਾਪਮਾਨ ਹੁਣ ਚੱਲ ਰਿਹਾ ਹੈ ਉਹ ਆਮ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਪੂਰੇ ਜੋਰਾਂ 'ਤੇ ਹੋਵੇਗੀ।

ਆਉਣ ਵਾਲੇ ਦਿਨਾਂ ਚ ਵਧੇਗੀ ਗਰਮੀ, ਮੌਸਮ ਚ ਆ ਰਿਹਾ ਵੱਡਾ ਬਦਲਾ, ਲੋਕ ਇਸ ਗੱਲ ਦਾ ਰੱਖਣ ਖਾਸ ਧਿਆਨ

ਆਉਣ ਵਾਲੇ ਦਿਨਾਂ 'ਚ ਵਧੇਗੀ ਗਰਮੀ

Follow Us On

ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਆਉਣ ਵਾਲੇ ਤਿੰਨ-ਚਾਰ ਦਿਨਾਂ ਤੱਕ ਪੱਛਮੀ ਚੱਕਰਵਾਤ ਦੇ ਚਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਲੁਧਿਆਣਾ ਦੇ ਮੁਤਾਬਕ ਮੌਸਮ ਦੇ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਗਰਮੀ ਹੋਰ ਵਧੇਗੀ ਪਰ ਫਿਲਹਾਲ ਕੁਝ ਦਿਨ ਤੱਕ ਮੌਸਮ ਇਸੇ ਤਰ੍ਹਾਂ ਹੀ ਰਹੇਗਾ।

ਮੌਸਮ ਵਿਭਾਗ ਦੇ ਅਧਿਕਾਰੀ ਡਾ. ਪਵਨੀਤ ਕੌਰ ਨੇ ਕਿਹਾ ਕਿ ਇਹ ਮੌਸਮ ਸਿਹਤ ਨੂੰ ਕਾਫੀ ਨੁਕਸਾਨ ਦੇ ਸਕਦਾ ਹੈ ਕਿਉਂਕਿ ਜਦੋਂ ਮੌਸਮ ਦੇ ਵਿੱਚ ਤਬਦੀਲੀਆਂ ਆਉਂਦੀਆਂ ਹਨ ਤਾਂ ਇਸ ਦਾ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਜੋ ਤਾਪਮਾਨ ਹੁਣ ਚੱਲ ਰਿਹਾ ਹੈ ਉਹ ਆਮ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਪੂਰੇ ਜੋਰਾਂ ‘ਤੇ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਆਉਂਦੇ ਦਿਨਾਂ ਵਿੱਚ ਬਾਰਿਸ਼ ਦੀ ਵੀ ਕੋਈ ਸੰਭਾਵਨਾ ਨਹੀਂ ਹੈ ਇਸ ਦੌਰਾਨ ਮੌਸਮ ਆਮ ਰਹੇਗਾ।

ਗਰਮੀਆਂ ਦੇ ਮੌਸਮ ‘ਚ ਰੱਖੋ ਇਨ੍ਹਾਂ ​​ਗੱਲਾਂ ਦਾ ਖਾਸ ਧਿਆਨ

ਗਰਮੀਆਂ ਦੇ ਮੌਸਮ ਵਿੱਚ ਨਿੰਬੂ ਪਾਣੀ, ਨਾਰੀਅਲ ਪਾਣੀ, ਦਹੀਂ ਅਤੇ ਮੱਖਣ ਦਾ ਸੇਵਨ ਚੰਗੀ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਅਜਿਹੇ ਪੀਣ ਵਾਲੇ ਪਦਾਰਥ ਨਾ ਸਿਰਫ਼ ਸਰੀਰ ਨੂੰ ਠੰਢਕ ਪ੍ਰਦਾਨ ਕਰਦੇ ਹਨ ਬਲਕਿ ਸਰੀਰ ਵਿੱਚ ਡੀਹਾਈਡ੍ਰੇਸ਼ਨ ਨੂੰ ਵੀ ਰੋਕਦੇ ਹਨ।

ਕਿਸਾਨਾਂ ਨੂੰ ਮੀਂਹ ਨਾਲ ਹੋ ਸਕਦਾ ਹੈ ਨੁਕਸਾਨ

ਇਸ ਵੇਲੇ ਕਿਸਾਨਾਂ ਦੀ ਕਣਕਾਂ ਦੀ ਫਸਲ ਪੱਕ ਕੇ ਤਿਆਰ ਹੈ। ਜੇਕਰ ਮੌਸਮ ਵਿੱਚ ਕੁਝ ਤਬਦੀਲਿਆਂ ਹੁੰਦੀਆਂ ਹਨ ਤੇ ਬਾਰਿਸ਼ ਪੈਣ ਦੀ ਕੋਈ ਸੰਭਾਵਨਾ ਬਣਦੀ ਹੈ ਤਾਂ ਕਿਸਾਨਾਂ ਨੂੰ ਇਸ ਬਾਰਿਸ਼ ਦਾ ਨੁਕਸਾਨ ਝਲਣਾ ਪੈ ਸਕਦਾ ਹੈ। ਕਿਉਂਕਿ ਇਸ ਮੀਂਹ ਨਾਲ ਪੱਕੀ ਹੋਈ ਫਸਲ ਖਰਾਬ ਹੋ ਸਕਦੀ ਹੈ। ਮੰਡੀਆਂ ਵਿੱਚ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ: ਗਰਮੀਆਂ ਵਿੱਚ ਸਕਿਨ ਦੀ ਖੂਬਸਰਤੀ ਵਧਾਏਗਾ Rose Water ਜਾਣੋ ਇਸਨੂੰ ਲਗਾਉਣ ਦਾ ਤਰੀਕਾ

Exit mobile version