ਪੰਜਾਬ 'ਚ 28 ਤੋਂ ਹਨੇਰੀ- ਤੂਫਾਨ ਦਾ ਯੈਲੋ ਅਲਰਟ: 3 ਦਿਨ ਤੱਕ ਖਰਾਬ ਰਹੇਗਾ ਮੌਸਮ | Punjab weather alert by met western disturbance from 28th march effect on crop know full detail in punjabi Punjabi news - TV9 Punjabi

ਪੰਜਾਬ ‘ਚ 28 ਤੋਂ ਹਨੇਰੀ- ਤੂਫਾਨ ਦਾ ਯੈਲੋ ਅਲਰਟ, ਅਗਲੇ 3 ਦਿਨਾਂ ਤੱਕ ਖਰਾਬ ਰਹੇਗਾ ਮੌਸਮ

Updated On: 

26 Mar 2024 19:21 PM

Yellow Alert for Punjab: ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਹੁਣ ਪੱਛਮੀ ਗੜਬੜੀ ਜ਼ਿਆਦਾ ਸਰਗਰਮ ਹੋ ਰਹੀ ਹੈ। ਇਸ ਕਾਰਨ ਮੌਸਮ 'ਚ ਹੋਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਹਾਲਾਂਕਿ ਇਹ ਜਨਵਰੀ ਤੋਂ ਬਾਅਦ ਹੁਣ ਸਰਗਰਮ ਹੋਇਆ ਹੈ। ਉੱਥੇ ਹੀ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ।

ਪੰਜਾਬ ਚ 28 ਤੋਂ ਹਨੇਰੀ- ਤੂਫਾਨ ਦਾ ਯੈਲੋ ਅਲਰਟ, ਅਗਲੇ 3 ਦਿਨਾਂ ਤੱਕ ਖਰਾਬ ਰਹੇਗਾ ਮੌਸਮ

ਪੰਜਾਬ 'ਚ ਮੌਸਮ. (File Photo)

Follow Us On

ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਇਸ ਸਮੇਂ ਮੌਸਮ ਸੁਹਾਵਣਾ ਚੱਲ ਰਿਹਾ ਹੈ। ਇਸ ਸਮੇਂ ਵੱਧੋ- ਵੱਧ ਅਤੇ ਘੱਟੋ-ਘੱਟ ਤਾਪਮਾਨ ਬਿਲਕੁਲ ਸੰਤੁਲਨ ਵਿੱਚ ਹਨ। ਨਾਲ ਹੀ ਇਹ ਮੌਸਮ ਫ਼ਸਲਾਂ ਲਈ ਵੀ ਬਹੁਤ ਢੁਕਵਾਂ ਹੈ। ਹਾਲਾਂਕਿ 28 ਮਾਰਚ ਦੀ ਸ਼ਾਮ ਤੋਂ ਮੌਸਮ ਬਦਲ ਜਾਵੇਗਾ। ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਥਿਤੀ ਪੱਛਮੀ ਗੜਬੜੀ ਕਾਰਨ ਪੈਦਾ ਹੋ ਰਹੀ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ‘ਚ ਕੁਝ ਥਾਵਾਂ ‘ਤੇ ਹਨ੍ਹੇਰੀ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਹਾਲਾਂਕਿ ਇਸ ਤੋਂ ਬਾਅਦ ਮੌਸਮ ਫਿਰ ਸਾਫ ਹੋ ਜਾਵੇਗਾ।

ਮੌਸਮ ਵਿਭਾਗ ਦਾ ਪੰਜਾਬ ਲਈ ਯੈਲੋ ਅਲਰਟ

ਇਸ ਗੜਬੜੀ ਤੋਂ ਬਾਅਦ ਸ਼ੁਰੂ ਹੋਵੇਗਾ ਗਰਮੀ ਦਾ ਮੌਸਮ

ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਦੋਂ ਇਹ ਮੌਸਮ ਬਦਲਦਾ ਹੈ ਤਾਂ ਕਿਸਾਨਾਂ ਦੇ ਥੋੜੇ ਸੁਚੇਤ ਰਹਿਣ ਦੀ ਸੰਭਾਵਨਾ ਹੈ। ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਤਾਂ ਇਸ ਤੋਂ ਬਚਾਇਆ ਨਹੀਂ ਜਾ ਸਕਦਾ। ਹਾਲਾਂਕਿ, ਲੋਕਾਂ ਨੂੰ ਉਨ੍ਹਾਂ ਫਸਲਾਂ ਨੂੰ ਸੰਭਾਲਣਾ ਪਏਗਾ, ਜਿਨ੍ਹਾਂ ਦੀ ਕਟਾਈ ਹੋ ਚੁੱਕੀ ਹੈ ਜਾਂ ਖੁੱਲੇ ਵਿੱਚ ਪਈਆਂ ਹਨ। ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

Exit mobile version