ਚੰਡੀਗੜ੍ਹ 'ਚ ਦੁਬਾਰਾ ਹੋਣਗੀਆਂ ਸੀਨੀਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ, ਬੀਜੇਪੀ ਨੂੰ ਲੱਗ ਸਕਦਾ ਹੈ ਝਟਕਾ Punjabi news - TV9 Punjabi

ਚੰਡੀਗੜ੍ਹ ‘ਚ ਦੁਬਾਰਾ ਹੋਣਗੀਆਂ ਸੀਨੀਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ, ਬੀਜੇਪੀ ਨੂੰ ਲੱਗ ਸਕਦਾ ਹੈ ਝਟਕਾ

Published: 

24 Feb 2024 11:47 AM

Chandigarh Senior Mayor & Depury Mayer Election: ਚੰਡੀਗੜ੍ਹ ਮੇਅਰ ਦੀ ਚੋਣ 'ਚ ਧਾਂਦਲੀ ਕਾਰਨ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਇਕ ਵਾਰ ਫਿਰ ਤੋਂ ਚੋਣਾਂ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਦਾ ਮੇਅਰ ਬਣਾਇਆ ਗਿਆ ਹੈ।

Follow Us On

ਚੰਡੀਗੜ੍ਹ ਮੇਅਰ ਦੀਆਂ ਚੋਣਾਂ ਵਿੱਚ ਹੋਈ ਬਦਨਾਮੀ ਨੂੰ ਪੂਰੇ ਦੇਸ਼ ਨੇ ਦੇਖਿਆ ਹੈ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਦਖਲ ਦਿੰਦੇ ਹੋਏ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਮੁੜ ਵੋਟਾਂ ਦੀ ਗਿਣਤੀ ਕਰਵਾਈ ਅਤੇ ਕਾਂਗਰਸ ਆਪ ਦੇ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ। ਹੁਣ ਚੰਡੀਗੜ੍ਹ ਦੇ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਮੁੜ ਚੋਣ ਹੋਵੇਗੀ। ਇਨ੍ਹਾਂ ਦੋਵਾਂ ਅਹੁਦਿਆਂ ‘ਤੇ 27 ਫਰਵਰੀ ਨੂੰ ਮੁੜ ਚੋਣ ਹੋਵੇਗੀ। ਵੀਡੀਓ ਦੇਖੋ

Tags :
Exit mobile version