Reel Fever: ਰੀਲ ਬਣਾਉਣ ਲਈ ਸੜਕ 'ਤੇ ਲੱਗੀਆਂ ਕਈ ਕਿਲੋਮੀਟਰ ਲੰਬਾ ਜਾਮ, ਵੀਡੀਓ ਵਾਇਰਲ ਹੁੰਦੇ ਹੀ ਭੜਕੇ ਲੋਕ Punjabi news - TV9 Punjabi

Reel Fever: ਰੀਲ ਬਣਾਉਣ ਲਈ ਸੜਕ ‘ਤੇ ਲੱਗੀਆਂ ਕਈ ਕਿਲੋਮੀਟਰ ਲੰਬਾ ਜਾਮ, ਵੀਡੀਓ ਵਾਇਰਲ ਹੁੰਦੇ ਹੀ ਭੜਕੇ ਲੋਕ

Updated On: 

31 Mar 2024 11:39 AM

Reel Ka Fever:ਅੱਜਕੱਲ ਛੋਟੇ ਤੋਂ ਲੈ ਕੇ ਵੱਡੇ ਹਰ ਇੱਕ 'ਤੇ ਰੀਲ ਬਨਾਉਣ ਦਾ ਫੀਵਰ ਚੜਿਆ ਰਹਿੰਦਾ ਹੈ। ਭਾਵੇ ਤੁਸੀਂ ਦਿੱਲੀ ਮੈਟਰੋ ਦੇਖ ਲਓ ਜਾਂ ਕੋਈ ਸੜਕ ਦਾ ਕਿਨਾਰਾ ਹਰ ਕਿਥੇ ਤੁਹਾਨੂੰ ਰੀਲ ਬਨਾਉਂਦੇ ਹੋਏ ਲੋਕ ਦਿਖ ਹੀ ਜਾਣਗੇ। ਹਾਲ ਹੀ ਵਿੱਚ ਐਕਸ 'ਤੇ ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਪੋਸਟ ਕੀਤੀ ਗਈ ਹੈ। ਵੀਡੀਓ ਵਿੱਚ ਕੁਝ ਮੁੰਡੇ ਰੀਲ ਬਣਾਉਣ ਦੇ ਚੱਕਰ ਵਿੱਚ ਟ੍ਰੈਫਿਕ ਵਿਚਾਲੇ ਉੱਤਰ ਕੇ ਰੀਲ ਬਣਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਰੀਲ ਲੋਕਾਂ ਨੂੰ ਕਾਫੀ ਹੈਰਾਨ ਕਰ ਰਹੀ ਹੈ।

Reel Fever: ਰੀਲ ਬਣਾਉਣ ਲਈ ਸੜਕ ਤੇ ਲੱਗੀਆਂ ਕਈ ਕਿਲੋਮੀਟਰ ਲੰਬਾ ਜਾਮ, ਵੀਡੀਓ ਵਾਇਰਲ ਹੁੰਦੇ ਹੀ ਭੜਕੇ ਲੋਕ

ਰੀਲ ਬਨਾਉਣ ਦੇ ਜਨੂਨ ਨੇ ਲਵਾਇਆ ਲੰਬਾ ਜਾਮ, ਭੜਕੀ ਜਨਤਾ

Follow Us On

ਸੋਸ਼ਲ ਮੀਡੀਆ ‘ਤੇ ਰੀਲ ਅਪਲੋਡ ਕਰਨਾ ਦਾ ਚਸਕਾ ਇਸ ਕਦਰ ਹਾਵੀ ਹੋ ਚੁਕਿਆ ਹੈ ਕਿ ਲੋਕ ਇਸਦੇ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਰੀਲ ਦੇ
ਜੁਨੂਨ ਦੇ ਚਲਦੇ ਕਈ ਵਾਰ ਨੌਜਵਾਨ ਆਪਣੇ ਆਲੇ-ਦੁਆਲੇ ਮੌਜੂਦ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਣ ਤੋਂ ਵੀ ਨਹੀਂ ਕਤਰਾਉਂਦੇ। ਤਾਜਾ ਮਾਮਲਾ ਵੀ ਕੁਝ ਅਜਿਹਾ ਹੀ ਹੈ, ਜਿੱਥੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਸੜਕ ਵਿਚਕਾਰ ਗੱਡੀ ਰੋਕ ਦਿੱਤੀ। ਅਜਿਹਾ ਕਰਨ ਦਾ ਕਾਰਨ ਕੋਈ ਐਮਰਜੈਂਸੀ ਨਹੀਂ ਸਗੋਂ ਰੀਲ ਬਣਾਉਣ ਦਾ ਸ਼ੌਂਕ ਸੀ।

ਟ੍ਰੈਫਿਕ ਵਿਚਾਲੇ ਕੀਤਾ ਸਟੰਟ

‘ਐਕਸ’ (ਪਹਿਲੇ ਟਵਿੱਟਰ) ‘ਤੇ ‘@lavelybakshi’ ਨਾਮਕ ਖਾਤੇ ‘ਤੇ ਇਹ ਹੈਰਨ ਕਰਨ ਵਾਲਾ ਵੀਡੀਓ ਪੋਸਟ ਕੀਤਾ ਗਿਆ ਹੈ। ਇਸ ਦੇ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ- ਦੇਖੋ ਬੇਪਰਵਾਹ ਸਟੰਟ! ਪੱਛਮੀ ਵਿਹਾਰ ਫਲਾਈਓਵਰ ‘ਤੇ ਟ੍ਰੈਫਿਕ ਰੋਕਣ ਵਾਲੇ 2 ਮੁੰਡਿਆਂ ਦਾ ਵੀਡੀਓ ਵਾਇਰਲ ਹੋਇਆ। ਭਾਵੇਂ ਇਸ ਨੂੰ ਰੀਲ ਬਨਾਉਣ ਦੀ ਲਤ ਕਹੋ ਜਾਂ ਸ਼ੋਹਰਤ ਦੀ ਚਾਹਤ।

ਇਹ ਹੀ ਪੜ੍ਹੋ- ਮਾਂ-ਧੀ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਭਾਵੁਕ, ਦੇਖੋ ਕੀ ਹੈ ਖਾਸ?

ਵੀਡੀਓ ਵਿੱਚ ਪੱਛਮੀ ਵਿਹਾਰ ਵਿੱਚ ਫਲਾਈਓਵਰ ਉੱਤੇ ਤੇਜ਼ ਰਫਤਾਰ ਵਿੱਚ ਕਾਰਾਂ ਨੂੰ ਗੁਜ਼ਰਦੇ ਹੋਏ ਦੇਖਿਆ ਜਾ ਸਕਦਾ ਹੈ। ਅਜਿਹੇ ਵਿੱਚ ਹੀ ਇੱਕ ਕਾਰ ਅਚਾਨਕ ਸੜਕ ਵਿਚਾਲੇ ਆ ਕੇ ਰੁਕ ਜਾਂਦੀ ਹੈ ਅਤੇ ਉਸ ਵਿੱਚੋਂ ਮੁੰਡੇ ਉੱਤਰ ਕੇ ਰੀਲ ਬਨਾਉਣ ਲੱਗਦੇ ਹਨ। ਵੀਡੀਓ ਵਿੱਚ ਕਾਰ ਦੇ ਮਗਰ ਲੱਗੇ ਟ੍ਰੈਫਿਕ ਜਾਮ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਵੀ ਮੁੰਡੇ ਨਹੀਂ ਹੱਟਦੇ ਅਤੇ ਕਾਰ ਨੂੰ ਤੇਜ਼ ਰਫਤਾਰ ਨਾਲ ਚਲਾਉਂਦੇ ਨਜ਼ਰ ਆ ਰਹੇ ਹਨ।

Exit mobile version