ਅਚਾਨਕ ਰੀ-ਸਟਾਰਟ ਹੋ ਰਹੇ ਵਿੰਡੋਜ਼ ਸਿਸਟਮ, ਬੈਂਕ ਠੱਪ, ਦੁਨੀਆ ਭਰ ਦੇ ਯੂਜ਼ਰ ਪਰੇਸ਼ਾਨ

tv9-punjabi
Updated On: 

19 Jul 2024 16:57 PM

ਸੋਸ਼ਲ ਮੀਡੀਆ 'ਤੇ ਲੋਕ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ। ਰਿਪੋਰਟ ਮੁਤਾਬਕ ਵਿੰਡੋਜ਼ ਸਿਸਟਮ 'ਚ ਬਲੂ ਸਕਰੀਨ ਆਫ ਡੈਥ (BSOD) ਐਰਰ ਦਿਖਾਈ ਦੇ ਰਹੀ ਹੈ, ਜਿਸ ਕਾਰਨ ਸਿਸਟਮ ਨੂੰ ਅਚਾਨਕ ਬੰਦ ਜਾਂ ਰੀਸਟਾਰਟ ਕਰਨਾ ਪੈਂਦਾ ਹੈ।

ਅਚਾਨਕ ਰੀ-ਸਟਾਰਟ ਹੋ ਰਹੇ ਵਿੰਡੋਜ਼ ਸਿਸਟਮ, ਬੈਂਕ ਠੱਪ, ਦੁਨੀਆ ਭਰ ਦੇ ਯੂਜ਼ਰ ਪਰੇਸ਼ਾਨ

ਮਾਈਕ੍ਰੋਸਾਫਟ ਦਾ ਸਰਵਰ ਫੇਲ ਹੋਣ ਕਾਰਨ ਦੁਨੀਆ ਵਿੱਚ ਹਫੜਾ-ਦਫੜੀ

Follow Us On

ਮਾਈਕ੍ਰੋਸਾਫਟ ਦੇ ਵਿੰਡੋਜ਼ ਆਪਰੇਟਿੰਗ ਸਿਸਟਮ ‘ਚ ਵੱਡਾ ਬੱਗ ਹੋਣ ਦੀ ਖਬਰ ਹੈ। ਇਸ ਬੱਗ ਕਾਰਨ, ਦੁਨੀਆ ਭਰ ਦੇ ਵਿੰਡੋਜ਼ ਉਪਭੋਗਤਾਵਾਂ ਦੀਆਂ ਸਿਸਟਮ ਸਕ੍ਰੀਨਾਂ ਨੀਲੀਆਂ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਲੋਕ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ। ਰਿਪੋਰਟ ਮੁਤਾਬਕ ਵਿੰਡੋਜ਼ ਸਿਸਟਮ ‘ਚ ਬਲੂ ਸਕਰੀਨ ਆਫ ਡੈਥ (BSOD) ਐਰਰ ਦਿਖਾਈ ਦੇ ਰਹੀ ਹੈ, ਜਿਸ ਕਾਰਨ ਸਿਸਟਮ ਨੂੰ ਅਚਾਨਕ ਬੰਦ ਜਾਂ ਰੀਸਟਾਰਟ ਕਰਨਾ ਪੈਂਦਾ ਹੈ।

ਰਿਪੋਰਟ ਮੁਤਾਬਕ ਇਸ ਬੱਗ ਕਾਰਨ ਅਮਰੀਕਾ, ਆਸਟ੍ਰੇਲੀਆ ਵਰਗੇ ਕਈ ਦੇਸ਼ ਪ੍ਰਭਾਵਿਤ ਹੋਏ ਹਨ ਅਤੇ ਇਸ ਕਾਰਨ ਕਈ ਵੱਡੇ ਬੈਂਕਾਂ ਦਾ ਕੰਮ ਵੀ ਠੱਪ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਬੱਗ ਮਾਈਕ੍ਰੋਸਾਫਟ ਦੇ ਹਾਲ ਹੀ ‘ਚ CrowdStrike ਅਪਡੇਟ ਤੋਂ ਬਾਅਦ ਆਇਆ ਹੈ।

ਇਹ ਵੀ ਪੜ੍ਹੋ: ਦੁਨੀਆ ਭਰ ਦੀਆਂ ਏਅਰਲਾਈਨਾਂ ਦੇ ਸਰਵਰ ਚ ਖਰਾਬੀ, ਕਈ ਕੰਪਨੀਆਂ ਦੇ ਜਹਾਜ਼ ਨਹੀਂ ਭਰ ਪਾ ਰਹੇ ਉਡਾਣ

ਮਾਈਕ੍ਰੋਸਾਫਟ ਦਾ ਨਹੀਂ ਆਇਆ ਬਿਆਨ

ਮਾਈਕ੍ਰੋਸਾਫਟ ਨੇ ਅਜੇ ਤੱਕ ਇਸ ਬੱਗ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਆਸਟ੍ਰੇਲੀਆਈ ਯੂਜ਼ਰਸ ਹੋਏ ਹਨ।

ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਬੱਗ ਹਾਰਡਵੇਅਰ ਜਾਂ ਸਾਫਟਵੇਅਰ ਕਾਰਨ ਹੈ, ਕਿਉਂਕਿ ਕਈ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਹਾਲ ਹੀ ‘ਚ ਨਵਾਂ ਸਾਫਟਵੇਅਰ ਇੰਸਟਾਲ ਕੀਤਾ ਹੈ ਅਤੇ ਅਪਡੇਟਸ ਵੀ ਇੰਸਟਾਲ ਕੀਤੇ ਹਨ, ਇਸ ਤੋਂ ਬਾਅਦ ਵੀ ਉਨ੍ਹਾਂ ਦੇ ਸਿਸਟਮ ‘ਚ ਇਹ ਸਮੱਸਿਆ ਆ ਰਹੀ ਹੈ।