ਫਰਜੀ ਕਾਲਸ ਅਤੇ ਮੈਸੇਜ਼ ਹੋਣਗੇ ਬੰਦ, AI ਵਿਨ ਫਰਾਡ ਡਿਟੈਕਸ਼ਨ ਟੂਲ ਕਰੇਗਾ ਮਦਦ | ai will help to stop fake-calls-and-messages-with the help of fraud-detection-tool-more detail in punjabi Punjabi news - TV9 Punjabi

ਫਰਜੀ ਕਾਲਸ ਅਤੇ ਮੈਸੇਜ਼ ਹੋਣਗੇ ਬੰਦ, AI ਵਿਨ ਫਰਾਡ ਡਿਟੈਕਸ਼ਨ ਟੂਲ ਕਰੇਗਾ ਮਦਦ

Updated On: 

04 Oct 2024 18:06 PM

AI ਸਿਸਟਮ ਇੱਕ ਵੱਡੇ ਡੇਟਾਬੇਸ ਦੀ ਵਰਤੋਂ ਕਰਦਾ ਹੈ ਜਿਸ ਵਿੱਚ ਪਹਿਲਾਂ ਤੋਂ ਹੀ ਪਛਾਣੇ ਗਏ ਜਾਅਲੀ ਨੰਬਰ ਸ਼ਾਮਲ ਹੁੰਦੇ ਹਨ। ਇਨ੍ਹਾਂ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਬਲੌਕ ਕੀਤਾ ਜਾ ਸਕਦਾ ਹੈ। ਫਰਾਡ ਡਿਟੈਕਸ਼ਨ ਟੂਲ ਲਗਾਤਾਰ ਅੱਪਡੇਟ ਕੀਤੇ ਜਾਂਦੇ ਹਨ ਤਾਂ ਜੋਂ ਉਹ ਨਵੀਂ ਤਰ੍ਹਾਂ ਦੇ ਫਰਜੀਵਾੜੇ ਨੂੰ ਪਛਾਣ ਸਕਣ।

ਫਰਜੀ ਕਾਲਸ ਅਤੇ ਮੈਸੇਜ਼ ਹੋਣਗੇ ਬੰਦ, AI ਵਿਨ ਫਰਾਡ ਡਿਟੈਕਸ਼ਨ ਟੂਲ ਕਰੇਗਾ ਮਦਦ

AI ਵਿਨ ਫਰਾਡ ਡਿਟੈਕਸ਼ਨ ਟੂਲ ਕਰੇਗਾ ਫਰਜੀ ਕਾਲਸ ਅਤੇ ਮੈਸੇਜ਼ ਰੋਕਣ ਚ ਮਦਦ

Follow Us On

AI (ਆਰਟੀਫੀਸ਼ੀਅਲ ਇੰਟੈਲੀਜੈਂਸ) ਆਧਾਰਿਤ ਫਰਾਡ ਡਿਟੈਕਸ਼ਨ ਟੂਲ ਹੁਣ ਫਰਜ਼ੀ ਕਾਲਾਂ ਅਤੇ ਮੈਸੇਜੇਸ ਨੂੰ ਰੋਕਣ ਲਈ ਵਰਤੇ ਜਾ ਰਹੇ ਹਨ। ਇਹ ਤਕਨੀਕ ਫਰਜ਼ੀ ਕਾਲਾਂ ਅਤੇ ਮੈਸੇਜ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬਲਾਕ ਕਰਨ ਵਿੱਚ ਮਦਦ ਕਰੇਗੀ। ਹਾਲ ਹੀ ‘ਚ ਭਾਰਤੀ ਏਅਰਟੈੱਲ ਨੇ ਇਸ ਨੂੰ ਆਪਣੇ ਯੂਜ਼ਰਸ ਲਈ ਸ਼ੁਰੂ ਕੀਤਾ ਹੈ।

ਦਰਅਸਲ, ਇਹ ਦੇਖਿਆ ਗਿਆ ਹੈ ਕਿ ਜਦੋਂ ਤੁਸੀਂ ਕਿਸੇ ਮੀਟਿੰਗ ਜਾਂ ਜ਼ਰੂਰੀ ਕੰਮ ਵਿੱਚ ਰੁੱਝੇ ਹੁੰਦੇ ਹੋ, ਤਾਂ ਅਚਾਨਕ ਇੱਕ ਕਾਲ ਆਉਂਦੀ ਹੈ ਅਤੇ ਇਹ ਕਾਲ ਸਪੈਮ ਸ਼੍ਰੇਣੀ ਦੀ ਹੁੰਦੀ ਹੈ, ਪਰ ਕਾਲ ਰਿਸੀਵ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੁੰਦਾ। ਜਿਸ ਕਾਰਨ ਤੁਹਾਨੂੰ ਕੰਮ ਛੱਡ ਕੇ ਕਾਲ ਰਿਸੀਵ ਕਰਨੀ ਪੈਂਦੀ ਹੈ ਅਤੇ ਇਸ ਵਿੱਚ ਤੁਹਾਡਾ ਸਮਾਂ ਬਰਬਾਦ ਹੁੰਦਾ ਹੈ।

ਏਆਈ ਵਿਨ ਫਰਾਡ ਡਿਟੈਕਸ਼ਨ ਟੂਲ

ਏਅਰਟੈੱਲ ਨੇ ਹਾਲ ਹੀ ਵਿੱਚ ਆਪਣੇ ਯੂਜ਼ਰਸ ਲਈ ਭਾਰਤ ਦਾ ਪਹਿਲਾ ਏਆਈ ਵਿਨ ਫਰਾਡ ਡਿਟੈਕਸ਼ਨ ਟੂਲ ਲਾਂਚ ਕੀਤਾ ਹੈ। ਇਹ ਟੂਲ ਸਪੈਮ ਕਾਲਾਂ ਅਤੇ ਫਰਾਡ SMS ਨਾਲ ਨਜਿੱਠਣ ਵਿੱਚ ਮਦਦ ਕਰੇਗਾ। ਇਸ ਦੇ ਨਾਲ ਹੀ ਇਹ ਅਨੋਖੀ ਤਕਨੀਕ ਯੂਜ਼ਰਸ ਨੂੰ ਫਿਸ਼ਿੰਗ ਅਟੈਕ ਤੋਂ ਵੀ ਬਚਾਏਗੀ। ਇਹ ਭਾਰਤ ਦਾ ਪਹਿਲਾ ਨੈੱਟਵਰਕ-ਆਧਾਰਿਤ ਸਪੈਮ ਡਿਟੈਕਸ਼ਨ ਸਾਲਿਊਸ਼ਨ ਹੈ। ਇਸ ਨੂੰ ਵਰਤਣ ਲਈ, ਯੂਜ਼ਰਸ ਨੂੰ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਸੇਵਾ ਲਈ ਰਿਕਵੈਸਟ ਕਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ।

ਏਅਰਟੈੱਲ ਦੀ ਡਾਟਾ ਸਾਇੰਟਿਸਟ ਟੀਮ ਨੇ ਇਸ ਤਕਨੀਕ ਨੂੰ ਵਿਕਸਿਤ ਕੀਤਾ ਹੈ। ਇਹ ਤਕਨੀਕ ਯੂਜ਼ਰਸ ਦੀ ਕਾਲ ਫ੍ਰੀਕਵੈਂਸੀ, ਡਿਊਰੇਸ਼ਨ ਅਤੇ ਸੈਂਡਰ ਦੇ ਵਿਵਹਾਰ ਵਰਗੇ ਪੈਟਰਨਾਂ ਦਾ ਵਿਸ਼ਲੇਸ਼ਣ ਕਰਕੇ ਆਉਣ ਵਾਲੀਆਂ ਕਾਲਾਂ ਜਾਂ ਮੈਸੰਜਸ ਦੀ ਪਛਾਣ ਕਰਦੀ ਹੈ। ਜੇਕਰ ਕੋਈ ਕਾਲ ਜਾਂ ਮੈਸੇਜ ਸਪੈਮ ਵਜੋਂ ਪਛਾਣਿਆ ਜਾਂਦਾ ਹੈ, ਤਾਂ ਉਸ ਨੂੰ ਬਲੌਕ ਕਰ ਯੂਜ਼ਰ ਨੂੰ ਅਲਰਟ ਵੀ ਮਿਲੇਗਾ।

ਕਿਵੇਂ ਕੰਮ ਕਰਦਾ ਹੈ ਇਹ ਸਿਸਟਮ?

AI ਸਿਸਟਮ ਇੱਕ ਵੱਡੇ ਡੇਟਾਬੇਸ ਦੀ ਵਰਤੋਂ ਕਰਦਾ ਹੈ ਜਿਸ ਵਿੱਚ ਪਹਿਲਾਂ ਪਛਾਣੇ ਗਏ ਜਾਅਲੀ ਨੰਬਰ ਸ਼ਾਮਲ ਹੁੰਦੇ ਹਨ। ਇਨ੍ਹਾਂ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਬਲੌਕ ਕੀਤਾ ਜਾ ਸਕਦਾ ਹੈ। ਧੋਖਾਧੜੀ ਦੀਆਂ ਨਵੀਆਂ ਕਿਸਮਾਂ ਦਾ ਪਤਾ ਲਗਾਉਣ ਅਤੇ ਯੂਜ਼ਰਸ ਨੂੰ ਸੁਰੱਖਿਅਤ ਰੱਖਣ ਲਈ ਫਰਾਡ ਡਿਟੈਕਸ਼ਨ ਟੂਲ ਲਗਾਤਾਰ ਅੱਪਡੇਟ ਕੀਤੇ ਜਾਂਦੇ ਹਨ। ਯੂਜ਼ਰਸ ਨੂੰ ਜਾਅਲੀ ਕਾਲਾਂ ਜਾਂ ਸੰਦੇਸ਼ਾਂ ਦੀ ਰਿਪੋਰਟ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਸਿਸਟਮ ਦੀ ਸੁਰੱਖਿਆ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

Exit mobile version