ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਨੇ ਕੀਤਾ ਸੰਨਿਆਸ | Wriddhiman Saha Retirement cricket ranji trophy season know full in punjabi Punjabi news - TV9 Punjabi

ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਨੇ ਕੀਤਾ ਸੰਨਿਆਸ

Updated On: 

04 Nov 2024 07:47 AM

Wriddhiman Saha Retirement: ਇੱਕ ਪਾਸੇ ਟੀਮ ਇੰਡੀਆ ਨਿਊਜ਼ੀਲੈਂਡ ਹੱਥੋਂ ਹਾਰ ਗਈ ਅਤੇ ਇਸ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦਾ ਕ੍ਰਿਕਟ ਕਰੀਅਰ ਕੁੱਲ 17 ਸਾਲ ਚੱਲਿਆ।

ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਨੇ ਕੀਤਾ ਸੰਨਿਆਸ

ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਨੇ ਕੀਤਾ ਸੰਨਿਆਸ (Pic Credit: PTI)

Follow Us On

ਨਿਊਜ਼ੀਲੈਂਡ ਦੇ ਹੱਥੋਂ ਟੈਸਟ ਸੀਰੀਜ਼ ‘ਚ ਟੀਮ ਇੰਡੀਆ ਦੇ ਕਲੀਨ ਸਵੀਪ ਦੇ ਕੁਝ ਹੀ ਘੰਟਿਆਂ ਬਾਅਦ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ, ਇਹ ਖਬਰ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੇ ਸੰਨਿਆਸ ਦੇ ਐਲਾਨ ਕਰ ਦਿੱਤਾ ਹੈ। 40 ਸਾਲਾ ਦਿੱਗਜ ਕ੍ਰਿਕਟਰ ਨੇ ਆਪਣੇ 17 ਸਾਲ ਲੰਬੇ ਕਰੀਅਰ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਰਣਜੀ ਟਰਾਫੀ ਦੇ ਮੌਜੂਦਾ ਸੀਜ਼ਨ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਆਪਣੇ 17 ਸਾਲਾਂ ਦੇ ਕਰੀਅਰ ਵਿੱਚ ਸਾਹਾ ਨੇ ਬੰਗਾਲ ਲਈ 15 ਸਾਲ ਅਤੇ ਤ੍ਰਿਪੁਰਾ ਲਈ 2 ਸਾਲ ਘਰੇਲੂ ਕ੍ਰਿਕਟ ਖੇਡੀ।

ਰਣਜੀ ਟਰਾਫੀ ਦੇ ਮੌਜੂਦਾ ਸੀਜ਼ਨ ‘ਚ ਖੇਡਣਗੇ ਆਖਰੀ ਮੈਚ

ਸਾਹਾ ਨੇ ਆਪਣੇ ਕ੍ਰਿਕਟ ਸਫਰ ਨੂੰ ਸ਼ਾਨਦਾਰ ਦੱਸਿਆ ਹੈ। ਪਿਛਲੇ ਦੋ ਰਣਜੀ ਸੀਜ਼ਨਾਂ ‘ਚ ਤ੍ਰਿਪੁਰਾ ਲਈ ਖੇਡਣ ਵਾਲੇ ਸਾਹਾ ਇਸ ਸਾਲ ਅਗਸਤ ‘ਚ ਮੁੜ ਬੰਗਾਲ ਪਰਤੇ। ਸਾਹਾ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਜੋ ਕਿਹਾ, ਉਸ ਮੁਤਾਬਕ ਉਹ ਮੌਜੂਦਾ ਰਣਜੀ ਸੀਜ਼ਨ ‘ਚ ਹੀ ਆਪਣਾ ਆਖਰੀ ਮੈਚ ਖੇਡਣਗੇ।

ਨਿਊਜ਼ੀਲੈਂਡ ਖਿਲਾਫ ਮੁੰਬਈ ‘ਚ ਖੇਡਿਆ ਆਖਰੀ ਟੈਸਟ

ਸਾਹਾ ਨੇ 17 ਸਾਲ ਦੇ ਸਮੁੱਚੇ ਕ੍ਰਿਕਟ ਕਰੀਅਰ ਦੇ ਨਾਲ ਸਾਲ 2010 ਵਿੱਚ ਟੀਮ ਇੰਡੀਆ ਲਈ ਆਪਣਾ ਡੈਬਿਊ ਕੀਤਾ ਸੀ। ਉਸਨੇ 40 ਟੈਸਟ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। 9 ਵਨਡੇ ਵੀ ਖੇਡੇ। ਸਾਹਾ ਨੇ ਆਪਣਾ ਪਹਿਲਾ ਟੈਸਟ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ ਜਦਕਿ ਉਸਨੇ ਆਪਣਾ ਆਖਰੀ ਟੈਸਟ ਮੈਚ ਨਿਊਜ਼ੀਲੈਂਡ ਖਿਲਾਫ ਮੁੰਬਈ ਦੇ ਵਾਨਖੇੜੇ ਮੈਦਾਨ ‘ਤੇ ਖੇਡਿਆ ਸੀ। ਸਾਹਾ ਦਾ ਵਨਡੇ ਡੈਬਿਊ ਨਿਊਜ਼ੀਲੈਂਡ ਖਿਲਾਫ ਸੀ।

ਸਾਹਾ ਸਾਲ 2021 ਤੋਂ ਭਾਰਤੀ ਟੀਮ ਤੋਂ ਬਾਹਰ ਸਨ। ਉਸ ਦੱਖਣੀ ਅਫਰੀਕਾ ਦੌਰੇ ਦੌਰਾਨ ਉਸ ਸਮੇਂ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਟੀਮ ਪ੍ਰਬੰਧਨ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਉਸ ਨੂੰ ਕਿਹਾ ਸੀ ਕਿ ਹੁਣ ਉਹ ਉਸ ਦੀ ਉਡੀਕ ਕਰ ਰਹੇ ਹਨ।

ਆਈਪੀਐਲ ਵਿੱਚ 170 ਮੈਚ ਖੇਡੇ

ਰਿਧੀਮਾਨ ਸਾਹਾ ਨੇ ਆਈਪੀਐਲ ਵਿੱਚ 5 ਟੀਮਾਂ ਦੀ ਨੁਮਾਇੰਦਗੀ ਕੀਤੀ, ਜਿਸ ਵਿੱਚ ਉਹ ਆਖਰੀ ਵਾਰ ਗੁਜਰਾਤ ਟਾਈਟਨਜ਼ ਲਈ ਖੇਡਿਆ। 5 ਟੀਮਾਂ ਲਈ ਖੇਡਦੇ ਹੋਏ, ਉਸਨੇ 170 IPL ਮੈਚ ਖੇਡੇ, ਜਿਸ ਵਿੱਚ ਉਸਨੇ 1 ਸੈਂਕੜੇ ਦੀ ਮਦਦ ਨਾਲ 2934 ਦੌੜਾਂ ਬਣਾਈਆਂ। ਸਾਹਾ ਨੂੰ IPL 2025 ਲਈ ਗੁਜਰਾਤ ਟਾਈਟਨਸ ਨੇ ਬਰਕਰਾਰ ਨਹੀਂ ਰੱਖਿਆ।

Exit mobile version