Virat Kohli 27000 runs: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਤੋੜਿਆ ਸਚਿਨ ਦਾ ਵੱਡਾ ਰਿਕਾਰਡ, 234 ਸੈਂਕੜੇ ਲਗਾਉਣ ਵਾਲੇ ਦਿੱਗਜ ਪੱਛੜ ਗਏ
ਵਿਰਾਟ ਕੋਹਲੀ ਨੇ ਕਾਨਪੁਰ ਟੈਸਟ ਦੀ ਪਹਿਲੀ ਪਾਰੀ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ 27 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜਿਆ। ਸੰਗਾਕਾਰਾ ਅਤੇ ਰਿਕੀ ਪੋਂਟਿੰਗ ਵਰਗੇ ਖਿਡਾਰੀ ਵੀ ਉਨ੍ਹਾਂ ਤੋਂ ਪਿੱਛੇ ਰਹਿ ਗਏ।
ਕਾਨਪੁਰ ਟੈਸਟ ਦੀ ਪਹਿਲੀ ਪਾਰੀ ‘ਚ ਵਿਰਾਟ ਕੋਹਲੀ ਨੇ ਜਿਵੇਂ ਹੀ 35 ਦੌੜਾਂ ਬਣਾਈਆਂ, ਉਨ੍ਹਾਂ ਦੇ ਨਾਂ ਇਕ ਸ਼ਾਨਦਾਰ ਰਿਕਾਰਡ ਜੁੜ ਗਿਆ ਹੈ। ਵਿਰਾਟ ਕੋਹਲੀ ਨੇ ਕਾਨਪੁਰ ਟੈਸਟ ‘ਚ 35 ਦੌੜਾਂ ਦੇ ਅੰਕੜੇ ‘ਤੇ ਪਹੁੰਚਦੇ ਹੀ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀਆਂ 27 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦਾ ਚੌਥੇ ਖਿਡਾਰੀ ਹਨ। ਪਰ ਸਭ ਤੋਂ ਤੇਜ਼ 27 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਹੁਣ ਵਿਰਾਟ ਕੋਹਲੀ ਦੇ ਨਾਮ ਹੈ। ਉਸ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡਦੇ ਹੋਏ, ਇਹ ਰਿਕਾਰਡ ਆਪਣੇ ਨਾਂ ਕੀਤਾ। ਇੰਨਾ ਹੀ ਨਹੀਂ ਪੋਂਟਿੰਗ ਅਤੇ ਸੰਗਾਕਾਰਾ ਵਰਗੇ ਮਹਾਨ ਖਿਡਾਰੀ ਵੀ ਉਨ੍ਹਾਂ ਤੋਂ ਪਿੱਛੇ ਰਹਿ ਗਏ।
ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ 27 ਹਜ਼ਾਰ ਦੌੜਾਂ
ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ 27 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਹੁਣ ਵਿਰਾਟ ਦੇ ਨਾਂ ਹੈ। ਉਨ੍ਹਾਂ ਨੇ ਇਹ ਕਾਰਨਾਮਾ 594ਵੀਂ ਪਾਰੀ ਵਿੱਚ ਕੀਤਾ। ਸਚਿਨ ਤੇਂਦੁਲਕਰ ਨੇ 623 ਪਾਰੀਆਂ ‘ਚ 27 ਹਜ਼ਾਰ ਦੌੜਾਂ ਦਾ ਅੰਕੜਾ ਛੂਹਿਆ ਸੀ। ਜਦਕਿ ਕੁਮਾਰ ਸੰਗਾਕਾਰਾ ਨੇ ਇਸ ਅੰਕੜੇ ਲਈ 648 ਅਤੇ ਰਿਕੀ ਪੋਂਟਿੰਗ ਨੇ 650 ਪਾਰੀਆਂ ਖੇਡੀਆਂ ਸਨ। ਸਚਿਨ-ਸੰਗਕਾਰਾ ਅਤੇ ਪੋਂਟਿੰਗ ਨੇ ਮਿਲ ਕੇ 234 ਅੰਤਰਰਾਸ਼ਟਰੀ ਸੈਂਕੜੇ ਲਗਾਏ ਹਨ ਪਰ ਇਸ ਦੇ ਬਾਵਜੂਦ ਵਿਰਾ੍ਟ ਹੁਣ ਤੇਜ਼ ਰਫਤਾਰ ਨਾਲ ਦੌੜਾਂ ਬਣਾਉਣ ਦੇ ਮਾਮਲੇ ‘ਚ ਇਨ੍ਹਾਂ ਤਿੰਨ ਮਹਾਨ ਖਿਡਾਰੀਆਂ ਤੋਂ ਅੱਗੇ ਹਨ।
ਵਿਰਾਟ ਕੋਹਲੀ ਦੇ ਹੈਰਾਨੀਜਨਕ ਅੰਕੜੇ
ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਦੇ ਮਾਮਲੇ ‘ਚ ਨੰਬਰ 1 ਭਾਰਤੀ ਹਨ। ਉਨ੍ਹਾਂ ਨੇ ਇਹ ਕਾਰਨਾਮਾ 232 ਪਾਰੀਆਂ ਵਿੱਚ ਕੀਤਾ।ਵਿਰਾਟ ਕੋਹਲੀ ਸਭ ਤੋਂ ਤੇਜ਼ 15 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਕ੍ਰਿਕਟਰ ਹਨ। ਉਨ੍ਹਾਂ ਨੇ ਇਹ ਕਾਰਨਾਮਾ 333 ਪਾਰੀਆਂ ਵਿੱਚ ਕੀਤਾ।
ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 20 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਹਨ। ਉਨ੍ਹਾਂ ਨੇ ਇਹ ਉਪਲਬਧੀ 417 ਪਾਰੀਆਂ ਵਿੱਚ ਹਾਸਲ ਕੀਤੀ। ਹੁਣ ਵਿਰਾਟ ਸਭ ਤੋਂ ਤੇਜ਼ੀ ਨਾਲ 27 ਹਜ਼ਾਰ ਦੇ ਅੰਕੜੇ ‘ਤੇ ਪਹੁੰਚ ਗਏ ਹਨ।
ਅਰਧ ਸੈਂਕੜਾ ਨਹੀਂ ਬਣਾ ਸਕੇ
ਵਿਰਾਟ ਕੋਹਲੀ ਨੇ 27 ਹਜ਼ਾਰ ਦੌੜਾਂ ਦੇ ਅੰਕੜੇ ਨੂੰ ਛੂਹ ਲਿਆ ਪਰ ਕਾਨਪੁਰ ‘ਚ ਇਹ ਖਿਡਾਰੀ ਅਰਧ ਸੈਂਕੜੇ ਤੱਕ ਨਹੀਂ ਪਹੁੰਚ ਸਕਿਆ। ਵਿਰਾਟ ਕੋਹਲੀ ਨੇ 35 ਗੇਂਦਾਂ ‘ਤੇ 47 ਦੌੜਾਂ ਦੀ ਪਾਰੀ ਖੇਡੀ। ਸਲੋਗ ਸਵੀਪ ਖੇਡਦੇ ਹੋਏ ਵਿਰਾਟ ਕੋਹਲੀ ਨੇ ਆਪਣੀ ਵਿਕਟ ਸ਼ਾਕਿਬ ਅਲ ਹਸਨ ਨੂੰ ਦਿੱਤੀ। ਵਿਰਾਟ ਕੋਹਲੀ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ‘ਚ ਸਿਰਫ ਇਕ ਅਰਧ ਸੈਂਕੜਾ ਹੀ ਬਣਾ ਸਕੇ ਹਨ। ਇਹ ਸੋਕਾ ਕਾਨਪੁਰ ਵਿੱਚ ਵੀ ਖ਼ਤਮ ਨਹੀਂ ਹੋ ਸਕਿਆ।