ਸਾਰਾ ਤੇਂਦੁਲਕਰ ਬਣੀ ਡਾਇਰੈਕਟਰ, ਮਾਣ ਨਾਲ ਫੁੱਲਿਆ ਪਿਤਾ ਸਚਿਨ ਦਾ ਸੀਨਾ, ਇੰਝ ਪ੍ਰਗਟਾਈ ਖੁਸ਼ੀ

Updated On: 

04 Dec 2024 15:12 PM

Sara Tendulkar : ਸਾਰਾ ਤੇਂਦੁਲਕਰ ਹੁਣ ਨਿਰਦੇਸ਼ਕ ਬਣ ਗਈ ਹੈ। ਉਨ੍ਹਾਂ ਦੀ ਨਵੀਂ ਭੂਮਿਕਾ ਦਾ ਐਲਾਨ ਸਚਿਨ ਤੇਂਦੁਲਕਰ ਨੇ ਕੀਤਾ ਹੈ। ਸਚਿਨ ਨੇ ਆਪਣੀ ਬੇਟੀ ਦੇ ਨਿਰਦੇਸ਼ਕ ਬਣਨ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਖੁਦ ਇਹ ਖਬਰ ਸ਼ੇਅਰ ਵੀ ਕੀਤੀ।

ਸਾਰਾ ਤੇਂਦੁਲਕਰ ਬਣੀ ਡਾਇਰੈਕਟਰ, ਮਾਣ ਨਾਲ ਫੁੱਲਿਆ ਪਿਤਾ ਸਚਿਨ ਦਾ ਸੀਨਾ, ਇੰਝ ਪ੍ਰਗਟਾਈ ਖੁਸ਼ੀ

ਸਾਰਾ ਤੇਂਦੁਲਕਰ ਬਣੀ ਡਾਇਰੈਕਟਰ

Follow Us On

ਇੱਕ ਪਿਤਾ ਕੀ ਚਾਹੁੰਦਾ ਹੈ? ਆਪਣੇ ਬੱਚਿਆਂ ਦੀ ਕਾਮਯਾਬੀ। ਉਹ ਉਸ ਕਾਮਯਾਬੀ ਨੂੰ ਆਪਣੀ ਅਸਲ ਦੌਲਤ ਸਮਝਦਾ ਹੈ। ਉਹ ਆਪਣੇ ਬੱਚਿਆਂ ਦੀ ਸਫਲਤਾ ‘ਤੇ ਹੀ ਖੁਸ਼ ਹੁੰਦਾ ਹੈ। ਜਿਵੇਂ ਸਚਿਨ ਤੇਂਦੁਲਕਰ ਇਸ ਸਮੇਂ ਮਾਣ ਨਾਲ ਫੁੱਲੇ ਨਹੀਂ ਸਮਾ ਰਹੇ ਹਨ। ਉਨ੍ਹਾਂ ਦੀ ਛਾਤੀ ਚੌੜੀ ਹੈ। ਹੋਣਾ ਵੀ ਚਾਹੀਦਾ ਹੈ ਕਿਉਂਕਿ ਬੇਟੀ ਸਾਰਾ ਡਾਇਰੈਕਟਰ ਬਣ ਗਈ ਹੈ। ਸਚਿਨ ਨੇ ਖੁਦ ਖੁਸ਼ੀ ਜ਼ਾਹਰ ਕਰਦੇ ਹੋਏ ਪੂਰੀ ਦੁਨੀਆ ਦੇ ਸਾਹਮਣੇ ਇਸ ਦਾ ਐਲਾਨ ਕੀਤਾ ਹੈ।

ਬੇਟੀ ਦੇ ਡਾਇਰੈਕਟਰ ਬਣਨ ਦੀ ਗੱਲ ਸਚਿਨ ਨੇ ਦੱਸੀ

ਸਚਿਨ ਤੇਂਦੁਲਕਰ ਨੇ ਆਪਣੀ ਬੇਟੀ ਸਾਰਾ ਦੇ ਨਵੇਂ ਕੰਮ ਅਤੇ ਨਵੀਂ ਭੂਮਿਕਾ ਬਾਰੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰਾ ਤੇਂਦੁਲਕਰ ਸਚਿਨ ਤੇਂਦੁਲਕਰ ਫਾਊਂਡੇਸ਼ਨ ਨਾਲ ਡਾਇਰੈਕਟਰ ਵਜੋਂ ਸ਼ਾਮਲ ਹੋਈ ਹੈ। ਸਚਿਨ ਤੇਂਦੁਲਕਰ ਫਾਊਂਡੇਸ਼ਨਲ ਮਹਾਨ ਭਾਰਤੀ ਕ੍ਰਿਕਟਰ ਦੁਆਰਾ ਚਲਾਇਆ ਜਾਂਦਾ ਇੱਕ NGO ਹੈ, ਜੋ ਬੱਚਿਆਂ ਦੇ ਵਿਕਾਸ, ਸਿਹਤ ਅਤੇ ਸਿੱਖਿਆ ਲਈ ਕੰਮ ਕਰਨ ‘ਤੇ ਜ਼ੋਰ ਦਿੰਦਾ ਹੈ।

ਲੰਡਨ ਤੋਂ ਮਾਸਟਰ ਡਿਗਰੀ, ਪਿਤਾ ਦੀ NGO ਵਿੱਚ ਕੰਮ

ਸਾਰਾ ਤੇਂਦੁਲਕਰ ਨੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਕਲੀਨਿਕਲ ਅਤੇ ਪਬਲਿਕ ਹੈਲਥ ਨਿਊਟ੍ਰੀਸ਼ਨ ਵਿੱਚ ਮਾਸਟਰ ਡਿਗਰੀ ਕੀਤੀ ਹੈ। ਸਾਰਾ ਨੇ ਇਸ ਸਾਲ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਹੁਣ ਉਹ ਸਚਿਨ ਤੇਂਦੁਲਕਰ ਫਾਊਂਡੇਸ਼ਨ ਵਿੱਚ ਡਾਇਰੈਕਟਰ ਵਜੋਂ ਕੰਮ ਕਰੇਗੀ। ਆਪਣੀ ਮਾਸਟਰ ਡਿਗਰੀ ਦੇ ਦੌਰਾਨ ਵੀ, ਸਾਰਾ ਆਪਣੇ ਪਿਤਾ ਦੀ ਐਨਜੀਓ ਵਿੱਚ ਕਈ ਵਾਰ ਜਾ ਚੁੱਕੀ ਸੀ, ਜਿਸ ਤੋਂ ਇਹ ਜਾਪਦਾ ਸੀ ਕਿ ਉਨ੍ਹਾਂ ਦਾ ਝੁਕਾਅ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਵੱਲ ਹੈ।

ਸਚਿਨ ਤੇਂਦੁਲਕਰ ਫਾਊਂਡੇਸ਼ਨ ਦੀ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸਾਰਾ ਤੇਂਦੁਲਕਰ ਨੇ ਆਪਣੀ ਮਾਂ ਨਾਲ ਪੇਂਡੂ ਖੇਤਰਾਂ ਦਾ ਦੌਰਾ ਕਰਕੇ NGO ਲਈ ਕਾਫੀ ਕੰਮ ਕੀਤਾ ਹੈ। ਸਾਰਾ ਸੋਸ਼ਲ ਮੀਡੀਆ ‘ਤੇ ਇਨ੍ਹਾਂ ਸਾਰੇ ਕੰਮਾਂ ਦੀ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

Exit mobile version