ਸਾਕਸ਼ੀ ਮਲਿਕ ਨੂੰ ਮਿਲੀ TIME ਮੈਗਜ਼ੀਨ 'ਚ ਜਗ੍ਹਾ, ਸੂਚੀ 'ਚ ਇਨ੍ਹਾਂ ਭਾਰਤੀਆਂ ਦੇ ਵੀ ਨਾਂ | sakshi Malik alia bhatt name Feature in time magazine list of 2024 know full detail in punjabi Punjabi news - TV9 Punjabi

ਸਾਕਸ਼ੀ ਮਲਿਕ ਨੂੰ ਮਿਲੀ TIME ਮੈਗਜ਼ੀਨ ‘ਚ ਜਗ੍ਹਾ, ਸੂਚੀ ‘ਚ ਇਨ੍ਹਾਂ ਭਾਰਤੀਆਂ ਦੇ ਵੀ ਨਾਂ

Updated On: 

18 Apr 2024 11:19 AM

Times Magazine: ਟਾਈਮ ਮੈਗਜ਼ੀਨ ਨੇ 2024 ਦੇ 100 ਪ੍ਰਭਾਵਸ਼ਾਲੀ ਲੋਕਾਂ ਵਿੱਚ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਵੀ ਸ਼ਾਮਲ ਕੀਤਾ ਹੈ। ਸਾਕਸ਼ੀ ਮਲਿਕ ਨੂੰ ਸਾਬਕਾ WFI ਪ੍ਰਧਾਨ ਦੁਆਰਾ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਖਿਲਾਫ ਲੜਾਈ ਲਈ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਕਸ਼ੀ ਨੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਨਾਲ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ।

ਸਾਕਸ਼ੀ ਮਲਿਕ ਨੂੰ ਮਿਲੀ TIME ਮੈਗਜ਼ੀਨ ਚ ਜਗ੍ਹਾ, ਸੂਚੀ ਚ ਇਨ੍ਹਾਂ ਭਾਰਤੀਆਂ ਦੇ ਵੀ ਨਾਂ

ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ (File Photo)

Follow Us On

Times Magazine: ਅਮਰੀਕੀ ਟਾਈਮ ਮੈਗਜ਼ੀਨ ਨੇ 2024 ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਓਲੰਪਿਕ ਤਮਗਾ ਜੇਤੂ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੂੰ ਵੀ ਇਸ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਭਿਨੇਤਰੀ ਆਲੀਆ ਭੱਟ, ਇੰਡੋ-ਬ੍ਰਿਟਿਸ਼ ਐਕਟਰ ਦੇਵ ਪਟੇਲ ਅਤੇ ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਨੂੰ ਇਸ ‘ਚ ਜਗ੍ਹਾ ਮਿਲੀ ਹੈ।

ਸਾਕਸ਼ੀ ਮਲਿਕ ਦੀ ਗੱਲ ਕਰੀਏ ਤਾਂ ਉਸ ਨੂੰ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਵਿਰੁੱਧ ਲੜਾਈ ਲਈ ਸੂਚੀ ਵਿੱਚ ਸ਼ਾਮਲ ਕੀਤਾ ਹੈ। ਸਾਕਸ਼ੀ ਨੇ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਵਿਨੇਸ਼ ਫੋਗਾਟ ਅਤੇ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਦੇ ਨਾਲ ਜੰਤਰ-ਮੰਤਰ ‘ਤੇ ਬ੍ਰਿਜ ਭੂਸ਼ਣ ਦੇ ਖਿਲਾਫ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ।

ਪਿਛਲੇ ਸਾਲ ਜਨਵਰੀ ‘ਚ ਕੀਤਾ ਸੀ ਪ੍ਰਦਰਸ਼ਨ

ਉਨ੍ਹਾਂ ਨੇ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਨੂੰ ਡਰਾਉਣ, ਧਮਕਾਉਣ ਅਤੇ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਲਈ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਇਹ ਵਿਰੋਧ ਪ੍ਰਦਰਸ਼ਨ ਪਿਛਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਇਆ ਸੀ। ਸਿੰਘ ਨਾਲ ਇਹ ਲੜਾਈ ਇੱਕ ਸਾਲ ਤੱਕ ਚੱਲੀ। ਇਸ ਤੋਂ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ।

ਸਾਕਸ਼ੀ ਨੇ ਇਸ ਅੰਦੋਲਨ ਬਾਰੇ ਕਿਹਾ ਹੈ ਕਿ ਇਹ ਲੜਾਈ ਹੁਣ ਸਿਰਫ਼ ਭਾਰਤ ਦੀਆਂ ਮਹਿਲਾ ਪਹਿਲਵਾਨਾਂ ਲਈ ਨਹੀਂ ਹੈ। ਇਹ ਭਾਰਤ ਦੀਆਂ ਧੀਆਂ ਲਈ ਹੈ, ਜਿਨ੍ਹਾਂ ਦੀ ਆਵਾਜ਼ ਨੂੰ ਵਾਰ-ਵਾਰ ਦਬਾਇਆ ਗਿਆ ਹੈ। ਬ੍ਰਿਜਭੂਸ਼ਣ ਦੇ ਅਹੁਦਾ ਛੱਡਣ ਤੋਂ ਥੋੜ੍ਹੀ ਦੇਰ ਬਾਅਦ, ਉਨ੍ਹਾਂ ਦੇ ਨਜ਼ਦੀਕੀ ਅਤੇ ਵਪਾਰਕ ਭਾਈਵਾਲ ਸੰਜੇ ਸਿੰਘ ਨੂੰ WFI ਦਾ ਪ੍ਰਧਾਨ ਚੁਣਿਆ ਗਿਆ। ਜਿਸ ਦਿਨ ਸੰਜੇ ਸਿੰਘ ਨੇ WFI ਦਾ ਚਾਰਜ ਸੰਭਾਲਿਆ, ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ: ਅਮਰੀਕਾ ਬਾਰਡਰ ਟੱਪ ਕੇ ਗਏ 57 ਸਾਲਾਂ ਭਾਰਤੀ ਦੀ ਮੌਤ, ਡਿਪੋਰਟੇਸ਼ਨ ਦਾ ਕਰ ਰਿਹਾ ਸੀ ਇੰਤਜ਼ਾਰ

ਇਹ ਰਿਕਾਰਡ ਸਾਕਸ਼ੀ ਦੇ ਨਾਂ ਦਰਜ

ਤੁਹਾਨੂੰ ਦੱਸ ਦੇਈਏ ਕਿ ਸਾਕਸ਼ੀ ਮਲਿਕ ਹਰਿਆਣਾ ਦੇ ਮੋਖਰਾ ਦੀ ਰਹਿਣ ਵਾਲੇ ਹਨ। ਉਨ੍ਹਾਂ ਨੂੰ ਇੱਕ ਮਹਾਨ ਫ੍ਰੀ ਸਟਾਈਲ ਪਹਿਲਵਾਨ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਦਸੰਬਰ 2023 ਵਿੱਚ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ। ਸਾਕਸ਼ੀ ਓਲੰਪਿਕ ਵਿੱਚ ਭਾਰਤ ਲਈ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਹੈ।

Exit mobile version