ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਜਾਣਗੇ ਜ਼ਿੰਬਾਬਵੇ, ਭਾਰਤੀ ਕ੍ਰਿਕੇਟ ਟੀਮ 'ਚ ਚੁਣੇ ਜਾਣ ਤੋਂ ਬਾਅਦ ਪਰਿਵਾਰ ਨੇ ਵੰਡੇ ਲੱਡੂ | abhishek sharma family after selection for Zimbabwe tour of indian cricket know full detail in punjabi Punjabi news - TV9 Punjabi

ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਜਾਣਗੇ ਜ਼ਿੰਬਾਬਵੇ, ਭਾਰਤੀ ਕ੍ਰਿਕੇਟ ਟੀਮ ‘ਚ ਚੁਣੇ ਜਾਣ ਤੋਂ ਬਾਅਦ ਪਰਿਵਾਰ ਨੇ ਵੰਡੇ ਲੱਡੂ

Updated On: 

28 Jun 2024 14:00 PM

ਅੰਮ੍ਰਿਤਸਰ ਤੋਂ ਹੀ ਅਭਿਸ਼ੇਕ ਦੀ ਸਟਾਰਟਿੰਗ ਹੋਈ ਹੈ, ਉਹ ਅੰਮ੍ਰਿਤਸਰ ਗਾਂਧੀ ਗਰਾਊਂਡ 'ਚ ਖੇਡਿਆ ਕਰਦਾ ਸੀ। ਉਦੋਂ ਉਹ ਹੀ ਉਸ ਦੇ ਕੋਚ ਸਨ ਅਤੇ ਹੁਣ ਉਨ੍ਹਾਂ ਕੋਲ ਜਿਆਦਾ ਟਾਈਮ ਰਿਹਾ ਹੈ। ਉਨ੍ਹਾਂ ਨੇ ਅਕਤੂਬਰ 2017-18 ਰਣਜੀ ਟਰਾਫੀ ਵਿੱਚ ਪੰਜਾਬ ਦੀ ਟੀਮ ਲਈ ਆਪਣਾ ਪਹਿਲਾ ਸ਼੍ਰੇਣੀ ਕ੍ਰਿਕਟ ਮੈਚ ਖੇਡਿਆ ਸੀ।

ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਜਾਣਗੇ ਜ਼ਿੰਬਾਬਵੇ, ਭਾਰਤੀ ਕ੍ਰਿਕੇਟ ਟੀਮ ਚ ਚੁਣੇ ਜਾਣ ਤੋਂ ਬਾਅਦ ਪਰਿਵਾਰ ਨੇ ਵੰਡੇ ਲੱਡੂ

ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਜਾਣਗੇ ਜ਼ਿੰਬਾਬਵੇ

Follow Us On

Abhishek Sharma: ਅੰਮ੍ਰਿਤਸਰ ਤੋਂ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਸਲੈਕਸ਼ਨ ਹੋਣ ਦੇ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਉਥੇ ਹੀ ਸ਼ਹਿਰ ਵਾਸੀਆਂ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਫੋਨ ਦੇ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਤੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ ਜੋ ਕਿ ਖ਼ੁਦ ਵੀ ਬਚਿਆਂ ਨੂੰ ਕ੍ਰਿਕੇਟ ਦੀ ਟ੍ਰੇਨਿੰਗ ਦਿੰਦੇ ਹਨ ਅਤੇ ਕੋਚ ਵੀ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਸਾਡੇ ਬੇਟੇ ਅਭਿਸ਼ੇਕ ਸ਼ਰਮਾ ਦੀ ਭਾਰਤੀ ਟੀਮ ਵੀ ਸਿਲੈਕਸ਼ਨ ਹੋਈ ਹੈ, ਜੋ ਜ਼ਿੰਬਾਬਵੇ ਦੌਰੇ ਲਈ ਜਾ ਰਹੀ ਹੈ। ਉਸ ਨੂੰ ਲੈ ਕੇ ਸਾਰੇ ਪਰਿਵਾਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਕਿ ਉਨ੍ਹਾਂ ਦਾ ਪੁੱਤ ਦੇਸ਼ ਦੇ ਲਈ ਖੇਡਣ ਜਾ ਰਿਹਾ ਹੈ। ਸਾਡਾ ਤੇ ਦੇਸ਼ ਦਾ ਨਾਂਅ ਰੋਸ਼ਨ ਕਰੇਗਾ। ਇਸ ਮੌਕੇ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਖੁਸ਼ੀ ਦਾ ਬੜਾ ਦਿਨ ਹੈ, ਪਰ ਘਰ ਅੱਜ ਇੰਨੀ ਵੱਡੀ ਖੁਸ਼ੀ ਦਾ ਦਿਨ ਆਇਆ ਹੈ ਅਭਿਸ਼ੇਕ ਸ਼ਰਮਾ ਇੰਡੀਆ ਟੀਮ ਵਿਚ ਸਲੈਕਟ ਹੋਇਆ ਹੈ। ਜਦੋਂ ਦਾ ਉਹਦਾ ਨਾਂ ਆਇਆ ਅਸੀਂ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ: ਪੰਜਾਬ-ਹਿਮਾਚਲ ਚ ਦਾਖਲ ਹੋਇਆ ਮਾਨਸੂਨ, ਕਈ ਜਿਲ੍ਹਿਆਂ ਚ ਭਾਰੀ ਮੀਂਹ

ਪਿਤਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਹੀ ਅਭਿਸ਼ੇਕ ਦੀ ਸਟਾਰਟਿੰਗ ਹੋਈ ਹੈ, ਉਹ ਅੰਮ੍ਰਿਤਸਰ ਗਾਂਧੀ ਗਰਾਊਂਡ ‘ਚ ਖੇਡਿਆ ਕਰਦਾ ਸੀ। ਉਦੋਂ ਉਹ ਹੀ ਉਸ ਦੇ ਕੋਚ ਸਨ ਅਤੇ ਹੁਣ ਉਨ੍ਹਾਂ ਕੋਲ ਜਿਆਦਾ ਟਾਈਮ ਰਿਹਾ ਹੈ। ਉਨ੍ਹਾਂ ਨੇ ਅਕਤੂਬਰ 2017-18 ਰਣਜੀ ਟਰਾਫੀ ਵਿੱਚ ਪੰਜਾਬ ਦੀ ਟੀਮ ਲਈ ਆਪਣਾ ਪਹਿਲਾ ਸ਼੍ਰੇਣੀ ਕ੍ਰਿਕਟ ਮੈਚ ਖੇਡਿਆ ਸੀ।

ਆਈਪੀਐਲ ਤੋਂ ਕੀਤੀ ਸੀ ਸ਼ੁਰੂਆਤ

ਬਾਅਦ ਵਿੱਚ ਅਭਿਸ਼ੇਕ ਨਿਊਜ਼ੀਲੈਂਡ ਵਿੱਚ ਆਯੋਜਿਤ 2018 ਦੇ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਨੇ ਆਪਣੇ ਆਈਪੀਐਲ ਦੀ ਸ਼ੁਰੂਆਤ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੇ ਖਿਲਾਫ 46 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਅਭਿਸ਼ੇਕ ਨੇ ਦਿੱਲੀ ਕੈਪੀਟਲਸ ਨਾਲ ਆਈਪੀਐਲ ਦੀ ਸ਼ੁਰੂਆਤ ਕੀਤੀ। ਜਿੱਥੇ 2018 ‘ਚ ਅਭਿਸ਼ੇਕ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ ਖਰੀਦਿਆ ਸੀ, ਜਿੱਥੇ ਉਸ ਨੂੰ ਰਾਹੁਲ ਦ੍ਰਾਵਿੜ ਜੀ ਮਿਲੇ ਉਣਾ ਨੇ ਉਸ ਨੂੰ ਬੜੀ ਚੰਗੀ ਟ੍ਰੇਨਿੰਗ ਕਰਾਈ।

ਇਹ ਵੀ ਪੜ੍ਹੋ: ਪੰਜਾਬ-ਹਿਮਾਚਲ ਚ ਦਾਖਲ ਹੋਇਆ ਮਾਨਸੂਨ, ਕਈ ਜਿਲ੍ਹਿਆਂ ਚ ਭਾਰੀ ਮੀਂਹ

ਅਭਿਸ਼ੇਕ ਸ਼ਰਮਾ ਦੀ ਚੰਗੇ ਪ੍ਰਰਦਸ਼ਨ ਲਈ ਯੁਵਰਾਜ ਸਿੰਘ ਦਾ ਬੜਾ ਯੋਗਦਾਨ ਦੱਸਿਆ ਜਾਂਦਾ ਹੈ, ਉਹਨਾਂ ਨੇ ਉਸ ਨੂੰ ਬਹੁਤ ਟ੍ਰੇਨਿੰਗ ਕਰਾਈ ਹੈ। ਇਸ ਦੀ ਬਦੌਲਤ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ। ਦਾਣਕਾਰੀ ਮੁਤਾਬਿਕ ਟੀਮ ਯੁਵਰਾਜ ਸਿੰਘ ਨੂੰ ਟ੍ਰੇਨਿੰਗ ਕਰਾਉਂਦੀ ਸੀ ਉਹੀ ਟੀਮ ਅਭਿਸ਼ੇਕ ਨੂੰ ਟ੍ਰੇਨਿੰਗ ਦਿੰਦੀ ਸੀ। ਯੁਵਰਾਜ ਸਿੰਘ ਦੇ ਪਿਤਾ ਜੋਗਰਾਜ ਸਿੰਘ ਵੀ ਅਭਿਸ਼ੇਕ ਨੂੰ ਟ੍ਰੇਨਿੰਗ ਦਿੰਦੇ ਸਨ।

Exit mobile version