ਫਿਰੋਜ਼ਪੁਰ ਦੇ ਪਿੰਡ ਸੀਤੋ ਗੁੰਨੋਂ 'ਚ ਭੇਡਾਂ ਦੇ ਵਾੜੇ 'ਤੇ ਜੰਗਲੀ ਜਾਨਵਰ ਦਾ ਹਮਲਾ, 53 ਭੇਡਾਂ ਦੀ ਦਰਦਨਾਕ ਮੌਤ | Wild animal attack on sheep shed in village Sitto Gunno of Firozpur death of 53 sheep. Punjabi news - TV9 Punjabi

ਫਾਜ਼ਿਲਕਾ ਦੇ ‘ਚ ਭੇਡਾਂ ਦੇ ਵਾੜੇ ‘ਤੇ ਜੰਗਲੀ ਜਾਨਵਰ ਦਾ ਹਮਲਾ, 53 ਭੇਡਾਂ ਦੀ ਦਰਦਨਾਕ ਮੌਤ

Updated On: 

07 Mar 2024 16:49 PM

ਜਾਣਕਾਰੀ ਅਨੁਸਾਰ ਭੇਡਾਂ ਦੇ ਮਾਲਿਕ ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦਾ ਘਰ ਤੋਂ ਕੁਝ ਦੂਰੀ 'ਤੇ ਗੈਸ ਏਜੰਸੀ ਨੇੜੇ ਭੇਡਾਂ ਦਾ ਵਾੜਾ ਹੈ, ਜਿਸ ਵਿਚ 80 ਭੇਡਾਂ ਰੱਖੀਆਂ ਹੋਈਆ ਹਨ| ਅੱਜ ਸਵੇਰੇ ਜਦੋਂ ਉਹ ਵਾੜੇ ਕੋਲ ਗਿਆ ਤਾਂ ਦੇਖਿਆ ਕਿ ਵਾਖੇ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਅਤੇ 80 ਭੇਡਾਂ ਵਿੱਚੋਂ 53 ਭੇਡਾਂ ਮਰੀਆਂ ਪਈਆਂ ਸਨ ਜਦਕਿ ਬਾਕੀ ਭੇਡਾਂ ਜਖ਼ਮੀ ਸਨ।

ਫਾਜ਼ਿਲਕਾ ਦੇ ਚ ਭੇਡਾਂ ਦੇ ਵਾੜੇ ਤੇ ਜੰਗਲੀ ਜਾਨਵਰ ਦਾ ਹਮਲਾ, 53 ਭੇਡਾਂ ਦੀ ਦਰਦਨਾਕ ਮੌਤ

ਭੇਡਾਂ ਦੇ ਵਾੜੇ 'ਤੇ ਜੰਗਲੀ ਜਾਨਵਰ ਦਾ ਹਮਲਾ, 53 ਭੇਡਾਂ ਦੀ ਦਰਦਨਾਕ ਮੌਤ

Follow Us On

ਬੀਤੀ ਰਾਤ ਫਾਜ਼ਿਲਕਾ ਦੇ ਪਿੰਡ ਸੀਤੋ ਗੁੰਨੋਂ ਵਿੱਚ ਇੱਕ ਅਣਪਛਾਤੇ ਜੰਗਲੀ ਜਾਨਵਰ ਨੇ ਇੱਕ ਭੇਡਾਂ ਦੇ ਵਾੜੇ ਤੇ ਹਮਲਾ ਕਰ ਦਿੱਤਾ, ਜਿਸ ਵਿੱਚ 53 ਭੇਡਾਂ ਦੀ ਮੌਤ ਹੋ ਗਈ ਜਦਕਿ ਕਈ ਭੇਡਾਂ ਜ਼ਖ਼ਮੀ ਹੋ ਗਈਆਂ। ਸੂਚਨਾ ਮਿਲਦੇ ਹੀ ਵੈਟਰਨਰੀ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀ ਭੇਡਾਂ ਦਾ ਇਲਾਜ ਸ਼ੁਰੂ ਕਰ ਦਿੱਤਾ।

ਜਾਣਕਾਰੀ ਅਨੁਸਾਰ ਭੇਡਾਂ ਦੇ ਮਾਲਿਕ ਅਮਿਤ ਕੁਮਾਰ ਨੇ ਦੱਸਿਆ ਕਿ ਉਸ ਦਾ ਘਰ ਤੋਂ ਕੁਝ ਦੂਰੀ ‘ਤੇ ਗੈਸ ਏਜੰਸੀ ਨੇੜੇ ਭੇਡਾਂ ਦਾ ਵਾੜਾ ਹੈ, ਜਿਸ ਵਿਚ 80 ਭੇਡਾਂ ਰੱਖੀਆਂ ਹੋਈਆ ਹਨ| ਅੱਜ ਸਵੇਰੇ ਜਦੋਂ ਉਹ ਵਾੜੇ ਕੋਲ ਗਿਆ ਤਾਂ ਦੇਖਿਆ ਕਿ ਵਾੜੇ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਅਤੇ 80 ਭੇਡਾਂ ਵਿੱਚੋਂ 53 ਭੇਡਾਂ ਮਰੀਆਂ ਪਈਆਂ ਸਨ ਜਦਕਿ ਬਾਕੀ ਭੇਡਾਂ ਜਖ਼ਮੀ ਸਨ।

ਅਮਿਤ ਨੇ ਇਸ ਬਾਰੇ ਆਸਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਅਤੇ ਟੀਮ ਮੌਕੇ ‘ਤੇ ਪਹੁੰਚ ਗਈ। ਵੈਟਰਨਰੀ ਵਿਭਾਗ ਦੇ ਡਾ: ਮਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਵੀ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਭੇਡਾਂ ਦਾ ਇਲਾਜ ਸ਼ੁਰੂ ਕਰ ਦਿੱਤਾ |

ਡਾ: ਮਨਦੀਪ ਸਿੰਘ ਨੇ ਦੱਸਿਆ ਕਿ ਮਰੀਆਂ ਭੇਡਾਂ ‘ਤੇ ਕਿਸੇ ਜੰਗਲੀ ਜਾਨਵਰ ਨੇ ਹਮਲਾ ਕੀਤਾ ਹੈ। ਹਮਲਾ ਕਿਸ ਜਾਨਵਾਰ ਨੇ ਕੀਤਾ ਸੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਸਬੰਧੀ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਨਿਸ਼ਾਨਾਂ ਤੋਂ ਹੀ ਜਾਨਵਰ ਦਾ ਪਤਾ ਲਗਾਇਆ ਜਾਵੇਗਾ। ਫਿਲਹਾਲ ਮ੍ਰਿਤਕ ਭੇਡਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਇੱਥੇ ਭੇਡਾਂ ਦੇ ਮਾਲਕ ਅਮਿਤ ਕੁਮਾਰ ਨੇ ਸਥਾਨਕ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Exit mobile version