ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, 19 ਅਕਤੂਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ | Sri Guru Ramdas Sahib Prakash Purab Holiday announced in Amritsar district on October 19 Punjabi news - TV9 Punjabi

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, 19 ਅਕਤੂਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

Updated On: 

17 Oct 2024 00:00 AM

ਗੁਰੂ ਰਾਮਦਾਸ ਜੀ ਦਾ ਜਨਮ 9 ਅਕਤੂਬਰ 1534 ਈ: ਨੂੰ ਚੂਨਾ ਮੰਡੀ ਵਿੱਚ ਹੋਇਆ ਜੋ ਹੁਣ ਲਾਹੌਰ ਵਿੱਚ ਹੈ ਅਤੇ ਉਹ ਸਿੱਖਾਂ ਦੇ ਚੌਥੇ ਗੁਰੂ ਹਨ। ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਜੇਠਾ ਸੀ। ਉਨ੍ਹਾਂ ਦੇ ਪਿਤਾ ਹਰੀਦਾਸ ਅਤੇ ਮਾਤਾ ਅਨੂਪ ਦੇਵੀ ਸਨ। ਗੁਰੂ ਰਾਮਦਾਸ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਬਾਨੋ ਨਾਲ ਹੋਇਆ ਸੀ।

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, 19 ਅਕਤੂਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ
Follow Us On

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 19 ਅਕਤੂਬਰ 2024 ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਸ਼ਨੀਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਰਹੇਗੀ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸਥਾਨਕ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਤਹਿਤ ਵੀ ਹੋਵੇਗੀ।

ਜਾਣੋ ਸਿੱਖ ਧਰਮ ਦੇ ਚੌਥੇ ਗੁਰੂ ਰਾਮਦਾਸ ਜੀ ਬਾਰੇ

ਗੁਰੂ ਰਾਮਦਾਸ ਜੀ ਦਾ ਜਨਮ 9 ਅਕਤੂਬਰ 1534 ਈ: ਨੂੰ ਚੂਨਾ ਮੰਡੀ ਵਿੱਚ ਹੋਇਆ ਜੋ ਹੁਣ ਲਾਹੌਰ ਵਿੱਚ ਹੈ ਅਤੇ ਉਹ ਸਿੱਖਾਂ ਦੇ ਚੌਥੇ ਗੁਰੂ ਹਨ। ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਜੇਠਾ ਸੀ। ਉਨ੍ਹਾਂ ਦੇ ਪਿਤਾ ਹਰੀਦਾਸ ਅਤੇ ਮਾਤਾ ਅਨੂਪ ਦੇਵੀ ਸਨ। ਗੁਰੂ ਰਾਮਦਾਸ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਬਾਨੋ ਨਾਲ ਹੋਇਆ ਸੀ। ਜੇਠਾ ਜੀ ਦੀ ਸ਼ਰਧਾ ਨੂੰ ਵੇਖਦਿਆਂ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ 1 ਸਤੰਬਰ 1574 ਨੂੰ ਗੁਰੂ ਦੀ ਉਪਾਧੀ ਦਿੱਤੀ ਅਤੇ ਉਨ੍ਹਾਂ ਦਾ ਨਾਮ ਬਦਲ ਕੇ ਗੁਰੂ ਰਾਮਦਾਸ ਰੱਖ ਦਿੱਤਾ। ਉਨ੍ਹਾਂ ਨੇ ਅੰਮ੍ਰਿਤਸਰ ਨਾਮਕ ਇੱਕ ਸ਼ਹਿਰ ਦੀ ਸਥਾਪਨਾ ਕੀਤੀ। ਇਨ੍ਹਾਂ ਦੇ ਜਨਮ ਦਿਨ ‘ਤੇ ਪ੍ਰਕਾਸ਼ ਪੂਰਵ ਮਨਾਇਆ ਜਾਂਦਾ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਨੂੰ ਪਹਿਲਾਂ ਰਾਮਦਾਸਪੁਰ ਕਿਹਾ ਜਾਂਦਾ ਸੀ।

ਭਾਵ, 1 ਸਤੰਬਰ, 1574 ਈ: ਨੂੰ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਬਣੇ। ਉਸ ਨੇ 1577 ਈ: ਵਿਚ ਅੰਮ੍ਰਿਤ ਸਰੋਵਰ ਨਾਂ ਦਾ ਨਵਾਂ ਸ਼ਹਿਰ ਵਸਾਇਆ ਜੋ ਬਾਅਦ ਵਿਚ ਅੰਮ੍ਰਿਤਸਰ ਦੇ ਨਾਂ ਨਾਲ ਮਸ਼ਹੂਰ ਹੋਇਆ।

Related Stories
ਸ਼ਹਿਰੀ ਵਿਕਾਸ ਵਿੱਚ ਪ੍ਰਮੋਟਰ ਤੇ ਡਿਵੈਲਪਰ ਮਹੱਤਵਪੂਰਨਪੰਜਾਬ ਸਰਕਾਰ ਨੇ ਰੀਅਲ ਅਸਟੇਟ ਨਾਲ ਸਬੰਧਤ ਕਲੋਨਾਈਜ਼ਰਾਂ ਨੂੰ ਦਿੱਤੇ ਸਰਟੀਫਿਕੇਟ
ਜਲੰਧਰ ‘ਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ, CM ਮਾਨ ਦੀ ਲੋਕਾਂ ਨੂੰ ਅਪੀਲ, ਜਾਣੋ ਕੀ ਕਿਹਾ
ਜਲੰਧਰ ‘ਚ ਵਾਲਮੀਕਿ ਜਯੰਤੀ ‘ਤੇ ਵਿਸ਼ਾਲ ਸ਼ੋਭਾ ਯਾਤਰਾ, ਸੀਐਮ ਮਾਨ, ਚੰਨੀ, ਮੰਤਰੀ ਮਹਿੰਦਰ ਭਗਤ ਸਮੇਤ ਕਈ ਆਗੂ ਸ਼ਾਮਲ
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ,ਜਾਣੋ ਕਾਰਨ
2022 ਵਿਧਾਨ ਸਭਾ ਚੋਣਾਂ ਲੜਨ ਵਾਲੇ ਪੰਜ ਉਮੀਦਵਾਰ ਅਯੋਗ ਕਰਾਰ, ਚੋਣ ਖਰਚਾ ਨਾ ਦੇਣ ‘ਤੇ ਕਮਿਸ਼ਨ ਨੇ ਕੀਤੀ ਕਾਰਵਾਈ
ਹਾਈਕੋਰਟ ਨੇ SIT ਨੂੰ ਲਗਾਈ ਫਟਕਾਰ: ਲਾਰੈਂਸ ਮਾਮਲੇ ‘ਚ ਕੈਂਸਲੇਸ਼ਨ ਰਿਪੋਰਟ ਦਾਇਰ ਕਰਨ ਦਾ ਮਾਮਲਾ, ਹੇਠਲੀ ਅਦਾਲਤ ‘ਚ ਕਾਰਵਾਈ ‘ਤੇ ਰੋਕ
Exit mobile version